ਸਾਊਦੀ ਅਰਬ ਨੇ ਪਾਕਿਸਤਾਨ ਨੂੰ ਵਿੱਤੀ ਸਹਾਇਤਾ ਕੀਤੀ ਬਹਾਲ

Wednesday, Oct 27, 2021 - 11:16 AM (IST)

ਇਸਲਾਮਾਬਾਦ (ਏਜੰਸੀ): ਸਾਊਦੀ ਅਰਬ ਦੀ ਸਰਕਾਰ ਨੇ ਪਾਕਿਸਤਾਨ ਨੂੰ ਫਿਰ ਤੋਂ ਵਿੱਤੀ ਸਹਾਇਤਾ ਬਹਾਲ ਕਰਨ ਦਾ ਐਲਾਨ ਕੀਤਾ ਹੈ। ਪਾਕਿਸਤਾਨ ਦੇ 'ਡਾਨ' ਅਖ਼ਬਾਰ 'ਚ ਬੁੱਧਵਾਰ ਨੂੰ ਛਪੀ ਰਿਪੋਰਟ ਮੁਤਾਬਕ ਸਾਊਦੀ ਅਰਬ ਪਾਕਿਸਤਾਨ ਨੂੰ ਮੁੜ ਵਿੱਤੀ ਮਦਦ ਬਹਾਲ ਕਰਨ ਲਈ ਰਾਜ਼ੀ ਹੋ ਗਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਇਸ ਹਫ਼ਤੇ ਸਾਊਦੀ ਅਰਬ ਦੀ ਯਾਤਰਾ ਦੌਰਾਨ ਇਸ ਵਿੱਤੀ ਮਦਦ 'ਤੇ ਸਹਿਮਤੀ ਬਣੀ ਸੀ। 

ਪੜ੍ਹੋ ਇਹ ਅਹਿਮ ਖਬਰ - ਪਾਕਿ-ਅਫ਼ਗਾਨ ਸਰਹੱਦ 'ਤੇ ਕਰੀਬ 50,000 ਵਪਾਰੀਆਂ ਦਾ ਕਾਰੋਬਾਰ ਠੱਪ

ਹਾਲਾਂਕਿ, ਇਸ ਰਿਪੋਰਟ ਮੁਤਾਬਕ, ਇਰਾਦੇ ਦੀ ਰਸਮੀ ਘੋਸ਼ਣਾ ਪ੍ਰਧਾਨ ਮੰਤਰੀ ਦੇ ਵਿੱਤ ਅਤੇ ਮਾਲੀਆ ਬਾਰੇ ਸਲਾਹਕਾਰ ਸ਼ੌਕਤ ਤਾਰੀਨ ਅਤੇ ਊਰਜਾ ਮੰਤਰੀ ਹਮਾਦ ਅਜ਼ਹਰ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਰਨਗੇ। ਅਧਿਕਾਰੀਆਂ ਨੇ ਕਿਹਾ ਕਿ ਸਾਊਦੀ ਸਰਕਾਰ ਪਾਕਿਸਤਾਨ ਨੂੰ ਇਕ ਸਾਲ ਲਈ ਤੁਰੰਤ ਤਿੰਨ ਅਰਬ ਡਾਲਰ ਦੀ ਮਦਦ ਅਤੇ ਤੇਲ ਦੇ ਭੁਗਤਾਨ ਲਈ 1.5 ਅਰਬ ਡਾਲਰ ਸਾਲਾਨਾ ਦੀ ਮਦਦ ਦੇਵੇਗੀ।


Vandana

Content Editor

Related News