ਸਾਊਦੀ ਅਰਬ: ਮੱਕਾ ਮਸਜਿਦ ''ਚ ਆਤਮਘਾਤੀ ਹਮਲਾ, ਹਮਲਾਵਰ ਨੇ ਖੁਦ ਨੂੰ ਬੰਬ ਨਾਲ ਉਡਾਇਆ

06/24/2017 2:40:06 PM

ਦੁਬਈ— ਸਾਊਦੀ ਅਰਬ ਦੇ ਪਵਿੱਤਰ ਮੱਕਾ ਸ਼ਹਿਰ 'ਚ ਸਥਿਤ ਮੁੱਖ ਮਸਜਿਦ 'ਚ ਸਥਿਤ ਹਮਲੇ ਦੀ ਕੋਸ਼ਿਸ਼ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ ਹੈ, ਇਸ ਦੌਰਾਨ ਇਕ ਹਮਲਾਵਰ ਨੇ ਖੁਦ ਨੂੰ ਧਮਾਕਾਖੇਜ਼ ਪਦਾਰਥਾਂ ਨਾਲ ਖੁਦ ਨੂੰ ਉਡਾ ਲਿਆ। ਦੇਸ਼ ਦੇ ਗ੍ਰਹਿ ਮੰਤਰੀ ਨੇ ਦੱਸਿਆ ਕਿ ਮਸਜਿਦ 'ਚ ਆਤਮਘਾਤੀ ਹਮਲੇ ਦੀ ਯੋਜਨਾ ਬਣਾਉਣ ਨਾਲੇ ਹਮਲਾਵਰ ਨੇ ਸੁਰੱਖਿਆ ਫੌਜਾਂ ਨਾਲ ਘਿਰਨ ਮਗਰੋਂ ਖੁਦ ਨੂੰ ਉਡਾ ਲਿਆ। ਉਨ੍ਹਾਂ ਨੇ ਦੱਸਿਆ ਕਿ ਮੱਕਾ 'ਚ ਕੀਤੀ ਗਈ ਛਾਪੇਮਾਰੀ 'ਚ 5 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਇਸ 'ਚ ਇਕ ਮਹਿਲਾ ਵੀ ਸ਼ਾਮਲ ਹੈ। ਇਹ ਲੋਕ ਮਸਜਿਦ ਦੇ ਨੇੜੇ ਦਾ ਜਾਇਜ਼ਾ ਲੈਣ ਆਏ ਸਨ। ਉਨ੍ਹਾਂ ਨੇ ਦੱਸਿਆ ਕਿ ਇਸ ਧਮਾਕੇ 'ਚ ਇਮਾਰਤ ਦਾ ਇਕ ਹਿੱਸਾ ਢਹਿ ਗਿਆ। ਜਿਸ 'ਚ 6 ਵਿਦੇਸ਼ੀ ਨਾਗਰਿਕ ਤੇ 5 ਪੁਲਸ ਕਰਮਚਾਰੀ ਜ਼ਖਮੀ  ਹੋ ਗਏ।
ਰਮਜ਼ਾਨ ਦੇ ਆਖਰੀ ਦਿਨਾਂ 'ਚ ਦੁਨੀਆ ਦੇ ਲੱਖਾਂ ਮੁਸਲਮਾਨ ਮੱਕਾ ਪੁੱਜੇ ਹਨ। ਸਾਊਦੀ ਅਰਬ ਦੇ ਸ਼ਾਸਕ ਵੀ ਆਮ ਤੌਰ 'ਤੇ ਰਮਜ਼ਾਨ ਦੇ ਆਖਰੀ 10 ਦਿਨ ਮੱਕਾ 'ਚ ਹੀ ਬਤੀਤ ਕਰਦੇ ਹਨ। ਸਾਊਦੀ ਅਧਿਕਾਰੀਆਂ ਨੇ ਇਸ ਯੋਜਨਾ ਦੇ ਅਸਫਲ ਹੋਣ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੱਕਾ 'ਚ ਇਕ ਹੋਰ ਘਟਨਾ 'ਚ ਸੁਰੱਖਿਆ ਫੌਜ ਦੇ ਨਾਲ ਝੜਪ 'ਚ ਇਕ ਅੱਤਵਾਦੀ ਮਾਰਿਆ ਗਿਆ। ਪਿਛਲੇ ਕੁੱਝ ਸਾਲਾਂ ਤੋਂ ਸਾਊਦੀ ਅਰਬ ਅੱਤਵਾਦੀ ਸੰਗਠਨ ਆਈ.ਐੱਸ.ਆਈ ਦੇ ਨਿਸ਼ਾਨੇ 'ਤੇ ਹੈ। 2016 'ਚ ਰਮਜ਼ਾਨ ਦੇ ਮਹੀਨ ਮਦੀਨਾ 'ਚ ਹੋਏ ਬੰਬ ਧਮਾਕੇ ਕਾਰਨ ਚਾਰ ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ ਸੀ।


Related News