ਸਾਊਦੀ ਅਰਬ: ਮਸਜਿਦ ''ਚ ਔਰਤਾਂ ਦੇ ਗੇਮ ਖੇਡਣ ''ਤੇ ਲੋਕਾਂ ''ਚ ਛਿੜੀ ਬਹਿਸ

Friday, Feb 23, 2018 - 11:43 AM (IST)

ਸਾਊਦੀ ਅਰਬ: ਮਸਜਿਦ ''ਚ ਔਰਤਾਂ ਦੇ ਗੇਮ ਖੇਡਣ ''ਤੇ ਲੋਕਾਂ ''ਚ ਛਿੜੀ ਬਹਿਸ

ਰਿਆਦ(ਬਿਊਰੋ)—ਸਾਊਦੀ ਅਰਬ 'ਚ ਔਰਤਾਂ 'ਤੇ ਲੱਗੀਆਂ ਪਾਬੰਦੀਆਂ ਜਗ ਜਾਹਿਰ ਹਨ। ਇਸ ਦੇ ਬਾਵਜੂਦ ਆਏ ਦਿਨ ਕੁੱਝ ਨਾ ਕੁੱਝ ਵਿਵਾਦ ਹੁੰਦਾ ਰਹਿੰਦਾ ਹੈ। ਇਸ ਕਰਮ ਵਿਚ ਅੱਜ-ਕੱਲ੍ਹ ਉਥੇ ਇਕ ਨਵੇਂ ਆਨਲਾਈਨ ਵਿਵਾਦ ਦੀ ਸ਼ੁਰੂਆਤ ਹੋ ਗਈ ਹੈ। ਦਰਅਸਲ ਮੱਕਾ ਸਥਿਤ ਮਸਜਿਦ ਦੇ ਵਿਹੜੇ ਵਿਚ ਬੁਰਕੇ ਵਿਚ 4 ਔਰਤਾਂ ਦੇ ਬੋਰਡ ਖੇਡਣ ਦੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਕਈ ਲੋਕਾਂ ਨੇ ਇਸ ਕਾਫੀ ਨਿੰਦਾ ਕੀਤੀ ਹੈ।
ਸੋਸ਼ਲ ਮੀਡੀਆ 'ਤੇ ਇਸ ਤਸਵੀਰ ਦੇ ਵਾਇਰਲ ਹੋਣ ਦੇ ਕੁੱਝ ਹੀ ਘੰਟਿਆਂ ਬਾਅਦ ਸਾਊਦੀ ਅਧਿਕਾਰੀਆਂ ਨੇ ਬਿਆਨ ਜਾਰੀ ਕੀਤਾ। ਜਿਸ ਵਿਚ ਕਿਹਾ ਗਿਆ ਹੈ-ਪਿੱਛਲੇ ਸ਼ੁੱਕਰਵਾਰ ਰਾਤ 11 ਵਜੇ ਮਸਜਿਦ ਦੇ ਕੁੱਝ ਸਕਿਓਰਿਟੀ ਅਫਸਰਾਂ ਨੇ 4 ਔਰਤਾਂ ਨੂੰ ਬੋਰਡ ਗੇਮ 'ਸਿਕਵੈਂਸ' ਖੇਡਦੇ ਦੇਖਿਆ। ਇਸ ਤੋਂ ਬਾਅਦ ਅਸੀਂ ਉਥੇ ਮਹਿਲਾ ਸਕਿਓਰਿਟੀ ਨੂੰ ਉਨ੍ਹਾਂ ਕੋਲ ਭੇਜਿਆ, ਜਿਨ੍ਹਾਂ ਨੇ ਉਨ੍ਹਾਂ ਨੂੰ ਉਥੇ ਅਜਿਹਾ ਨਾ ਕਰਨ ਨੂੰ ਕਿਹਾ। ਸਕਿਓਰਿਟੀ ਦੀ ਗੱਲ ਮੰਨ ਕੇ ਔਰਤਾਂ ਨੇ ਤੁਰੰਤ ਖੇਡ ਬੰਦ ਕਰ ਦਿੱਤੀ ਅਤੇ ਉਥੋਂ ਚਲੀ ਗਈਆਂ ਪਰ ਇਸ ਤਸਵੀਰ 'ਤੇ ਲੋਕਾਂ ਦੀਆਂ ਹਜ਼ਾਰਾਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕਈ ਲੋਕ ਇਸ ਨੂੰ ਗਲਤ ਕਰਾਰ ਦੇ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ 2015 ਵਿਚ ਮਸਜਿਦ-ਏ-ਨਾਬਵੀ ਦੇ ਅੰਦਰ ਨੌਜਵਾਨਾਂ ਦੇ ਕਾਰਡ ਖੇਡਣ ਦੀ ਤਸਵੀਰ ਸਾਹਮਣੇ ਆਈ ਸੀ। ਬਾਅਦ ਵਿਚ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ।


Related News