ਸਾਊਦੀ ਅਰਬ ''ਚ ਕੱਲ ਦੇਖਣ ਨੂੰ ਮਿਲੇਗੀ ਨਵੀਂ ਸਵੇਰ, ਔਰਤਾਂ ਕਰਨਗੀਆਂ ਡਰਾਈਵਿੰਗ

Saturday, Jun 23, 2018 - 11:47 AM (IST)

ਸਾਊਦੀ ਅਰਬ ''ਚ ਕੱਲ ਦੇਖਣ ਨੂੰ ਮਿਲੇਗੀ ਨਵੀਂ ਸਵੇਰ, ਔਰਤਾਂ ਕਰਨਗੀਆਂ ਡਰਾਈਵਿੰਗ

ਸਾਊਦੀ ਅਰਬ— ਆਖਿਰਕਾਰ ਸਾਊਦੀ ਅਰਬ ਦੀਆਂ ਔਰਤਾਂ ਲਈ ਉਹ ਦਿਨ ਨੇੜੇ ਆ ਹੀ ਗਿਆ ਜਿਸ ਦਾ ਉਹ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੀਆਂ ਹਨ। ਦਰਅਸਲ 24 ਜੂਨ ਦਿਨ ਐਤਵਾਰ ਤੋਂ ਸਾਊਦੀ ਅਰਬ ਦੀਆਂ ਸੜਕਾਂ 'ਤੇ ਨਵੀਂ ਸਵੇਰ ਦਿਖਣ ਨੂੰ ਮਿਲੇਗੀ, ਕਿਉਂਕਿ ਐਤਵਾਰ ਭਾਵ ਕੱਲ ਤੋਂ ਸਾਊਦੀ ਅਰਬ ਵਿਚ ਪਹਿਲੀ ਵਾਰ ਔਰਤਾਂ ਗੱਡੀ ਚਲਾ ਸਕਣਗੀਆਂ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਦੁਨੀਆ ਵਿਚ ਸਿਰਫ ਸਾਊਦੀ ਅਰਬ ਹੀ ਅਜਿਹਾ ਦੇਸ਼ ਸੀ, ਜਿੱਥੇ ਔਰਤਾਂ ਦੇ ਗੱਡੀ ਚਲਾਉਣ 'ਤੇ ਪਾਬੰਦੀ ਸੀ। ਜਿਸ ਨੂੰ ਕੁੱਝ ਦਿਨ ਪਹਿਲਾਂ ਸਾਊਦੀ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਹਟਾ ਕੇ ਇਤਿਹਾਸਕ ਫੈਸਲਾ ਲਿਆ ਸੀ।

PunjabKesari
ਇਸ ਫੈਸਲੇ ਤੋਂ ਬਾਅਦ ਔਰਤਾਂ ਨੂੰ ਗੱਡੀ ਚਲਾਉਣ ਦੀ ਸਿਖਲਾਈ ਦੇਣ ਤੋਂ ਬਾਅਦ ਡਰਾਈਵਿੰਗ ਲਾਈਸੈਂਸ ਦਿੱਤੇ ਜਾਣ ਲੱਗੇ ਪਰ ਲਾਈਸੈਂਸ ਮਿਲਣ ਤੋਂ ਬਾਅਦ ਔਰਤਾਂ ਨੂੰ 24 ਜੂਨ ਦਾ ਇੰਤਜ਼ਾਰ ਸੀ, ਜੋ ਕਿ ਕੱਲ ਐਤਵਾਰ ਦੀ ਸਵੇਰ ਨੂੰ ਖਤਮ ਹੋ ਜਾਏਗਾ। ਇਹ ਕਦਮ ਸਾਊਦੀ ਵਿਚ ਔਰਤਾਂ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ, ਕਿਉਂਕਿ ਪਹਿਲਾਂ ਔਰਤਾਂ ਨੂੰ ਕਿਤੇ ਵੀ ਜਾਣ ਲਈ ਪੁਰਸ਼ ਰਿਸ਼ਤੇਦਾਰ, ਟੈਕਸੀ ਡਰਾਈਵਰ ਜਾਂ ਹੋਰ ਕਿਸੇ ਦੀ ਮਦਦ ਦੀ ਜ਼ਰੂਰ ਹੁੰਦੀ ਸੀ ਪਰ ਹੁਣ ਇਸ ਦੀ ਜ਼ਰੂਰਤ ਨਹੀਂ ਪਏਗੀ, ਕਿਉਂਕਿ ਔਰਤਾਂ ਕੱਲ ਤੋਂ ਹੁਣ ਖੁਦ ਹੀ ਕਾਰ ਚਲਾ ਕੇ ਕਿਤੇ ਵੀ ਜਾ ਸਕਣਗੀਆਂ। ਇਕ ਅੰਗ੍ਰੇਜ਼ੀ ਵੈਬਸਾਈਟ ਨੂੰ ਦਿੱਤੇ ਇੰਟਰਵਿਊ ਵਿਚ ਸਾਊਦੀ ਔਰਤਾਂ ਨੇ ਕਿਹਾ ਕਿ ਅਸੀਂ ਆਪਣੇ ਸੱਭਿਆਚਾਰ ਦਾ ਸਨਮਾਨ ਕਰਦੇ ਹੋਏ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ। ਸਾਡੇ ਸਮਾਜ ਨੂੰ ਕੁੱਝ ਸਮਾਂ ਜ਼ਰੂਰ ਲੱਗੇਗਾ ਪਰ ਜਲਦੀ ਹੀ ਸਾਰੇ ਇਸ ਬਦਲਾਅ ਨੂੰ ਅਪਣਾ ਲੈਣਗੇ।


Related News