ਸ਼ਖਸ ਨੇ ਬੇਟੇ ਨੂੰ ਜਨਮਦਿਨ ’ਤੇ ਦਿੱਤਾ 2600 ਕਰੋੜ ਰੁਪਏ ਦਾ ਤੋਹਫਾ

08/27/2019 5:25:07 PM

ਰਿਆਦ (ਬਿਊਰੋ)— ਸਾਊਦੀ ਅਰਬ ਵਿਚ ਇਕ ਪਿਤਾ ਨੇ ਆਪਣੇ ਬੇਟੇ ਦੇ ਜਨਮਦਿਨ ’ਤੇ ਉਸ ਲਈ 29 ਮਿਲੀਅਨ ਯੂਰੋ ਮਤਲਬ 2600 ਕਰੋੜ ਰੁਪਏ ਦੇ 2 ਜਹਾਜ਼ ਖਰੀਦੇ। ਖਾਸ ਗੱਲ ਇਹ ਹੈ ਕਿ ਪਿਤਾ ਆਪਣੇ ਬੇਟੇ ਲਈ ਸਿਰਫ ਫਲਾਈਟ ਦਾ ਮਾਡਲ ਖਰੀਦਣਾ ਚਾਹੁੰਦਾ ਸੀ ਪਰ ਗਲਤੀ ਨਾਲ ਉਸ ਨੇ ਅਸਲੀ ਦੇ 2 ਏਅਰਕ੍ਰਾਫਟ ਖਰੀਦ ਲਏ। ਹੁਣ ਸ਼ਖਸ ਨੂੰ ਏਅਰਕ੍ਰਾਫਟਸ ਦੀ ਇਹ ਕੀਮਤ ਸਹੀ ਲੱਗ ਰਹੀ ਹੈ। 

ਅਸਲ ਵਿਚ ਸ਼ਖਸ ਦੇ ਬੇਟੇ ਨੂੰ ਏਅਰਕ੍ਰਾਫਟ ਨਾਲ ਬਹੁਤ ਪਿਆਰ ਹੈ। ਉਸ ਨੂੰ ਹਵਾਈ ਜਹਾਜ਼, ਫਲਾਈਟ, ਲੜਾਕੂ ਜਹਾਜ਼ ਜਿਹੇ ਖਿਡੌਣੇ ਬਹੁਤ ਪਸੰਦ ਹਨ। ਬੇਟੇ ਦੇ ਜਨਮਦਿਨ ’ਤੇ ਸ਼ਖਸ ਨੇ ਉਸ ਦਾ ਪਸੰਦੀਦਾ ਤੋਹਫਾ ਦੇਣ ਦਾ ਮਨ ਬਣਾਇਆ ਸੀ, ਜਿਸ ਵਿਚ ਉਸ ਨੇ ਦੋ ਏਅਰਕ੍ਰਾਫਟ ਮਾਡਲ ਖਰੀਦਣ ਬਾਰੇ ਸੋਚਿਆ। ਆਪਣੇ ਅਮਰੀਕੀ ਐਕਸਪ੍ਰੈੱਸ ਕਾਰਡ ਜ਼ਰੀਏ ਸ਼ਖਸ ਨੇ ਭੁਗਤਾਨ ਕੀਤਾ ਅਤੇ ਬਾਅਦ ਵਿਚ ਕੰਪਨੀ ਵੱਲੋਂ ਫੋਨ ਆਇਆ ਕਿ ਉਸ ਦੇ ਦੋਵੇਂ ਅਸਲੀ ਏਅਰਕ੍ਰਾਫਟਸ ਤਿਆਰ ਹਨ। 

ਸ਼ਖਸ ਨੇ ਧਿਆਨ ਨਾਲ ਆਪਣੇ ਆਰਡਰ ਨੂੰ ਦੁਬਾਰਾ ਦੇਖਿਆ ਤਾਂ ਪਤਾ ਚੱਲਾ ਕਿ ਉਸ ਨੇ ਗਲਤੀ ਨਾਲ ਏਅਰਕ੍ਰਾਫਟ ਮਾਡਲ ਦੀ ਜਗ੍ਹਾ ਅਸਲੀ ਏਅਰਬਸ ਆਰਡਰ ਕਰ ਦਿੱਤਾ ਸੀ। ਸਾਉਦੀ ਦੇ ਉਸ ਵਿਅਕਤੀ ਨੇ ਫਿਰ ਇਕ ਏਅਰਕ੍ਰਾਫਟ ਆਪਣੇ ਭਤੀਜੇ ਨੂੰ ਤੋਹਫੇ ਵਿਚ ਦੇ ਦਿੱਤਾ। ਇਹ ਖਬਰ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। 


Vandana

Content Editor

Related News