ਸਤਨਾਮ ਸਿੰਘ ਮੌਤ ਮਾਮਲਾ: ਦੋਸ਼ੀ ਮਾਲਕ ਲਈ 22 ਸਾਲ ਦੀ ਸਜ਼ਾ ਦੀ ਮੰਗ, 7 ਜੁਲਾਈ ਨੂੰ ਫੈਸਲਾ

Tuesday, Jun 23, 2026 - 09:03 PM (IST)

ਸਤਨਾਮ ਸਿੰਘ ਮੌਤ ਮਾਮਲਾ: ਦੋਸ਼ੀ ਮਾਲਕ ਲਈ 22 ਸਾਲ ਦੀ ਸਜ਼ਾ ਦੀ ਮੰਗ, 7 ਜੁਲਾਈ ਨੂੰ ਫੈਸਲਾ

ਰੋਮ (ਦਲਵੀਰ ਸਿੰਘ ਕੈਂਥ) : ਇਟਲੀ ਦੇ ਖੇਤਾਂ ਵਿਚ ਮਜ਼ਦੂਰੀ ਕਰਦਿਆਂ ਜਾਨ ਗੁਆਉਣ ਵਾਲੇ ਭਾਰਤੀ ਮਜ਼ਦੂਰ ਸਤਨਾਮ ਸਿੰਘ ਦੇ ਮਾਮਲੇ ਵਿੱਚ ਇਨਸਾਫ਼ ਦੀ ਘੜੀ ਨੇੜੇ ਆ ਗਈ ਹੈ। ਅਦਾਲਤੀ ਕਾਰਵਾਈ ਦੇ ਆਖ਼ਰੀ ਪੜਾਅ ਵਿੱਚ ਸਰਕਾਰੀ ਵਕੀਲ ਨੇ ਦੋਸ਼ੀ ਇਟਾਲੀਅਨ ਮਾਲਕ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ।

ਇਹ ਦਰਦਨਾਕ ਘਟਨਾ 17 ਜੂਨ 2024 ਨੂੰ ਵਾਪਰੀ ਸੀ, ਜਦੋਂ ਖੇਤਾਂ ਵਿਚ ਕੰਮ ਕਰਦੇ ਸਮੇਂ ਇੱਕ ਹਾਦਸੇ ਵਿੱਚ ਸਤਨਾਮ ਸਿੰਘ ਦਾ ਇੱਕ ਹੱਥ ਕੱਟਿਆ ਗਿਆ ਸੀ। ਦੋਸ਼ੀ ਮਾਲਕ ਐਂਤੋਤੇਲੋ ਲੋਵਾਤੋ (39) ਨੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਸਤਨਾਮ ਸਿੰਘ ਦਾ ਇਲਾਜ ਕਰਵਾਉਣ ਦੀ ਬਜਾਏ ਉਸ ਨੂੰ ਉਸ ਦੇ ਘਰ ਦੇ ਬਾਹਰ ਲਾਵਾਰਿਸ ਛੱਡ ਦਿੱਤਾ। ਜ਼ਿਆਦਾ ਖੂਨ ਵਹਿ ਜਾਣ ਕਾਰਨ ਸਤਨਾਮ ਸਿੰਘ ਨੂੰ ਰੋਮ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।

ਇਸ ਘਟਨਾ ਨੇ ਪੂਰੇ ਇਟਲੀ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਇਨਸਾਫ਼ ਪਸੰਦ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਮੁਜ਼ਾਹਰੇ ਕੀਤੇ ਸਨ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆਂ ਮੇਲੋਨੀ ਨੇ ਵੀ ਮਾਲਕ ਦੇ ਇਸ ਮਾੜੇ ਰਵੱਈਏ ਦੀ ਨਿੰਦਿਆਂ ਕਰਦਿਆਂ ਪੀੜਤ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਸੀ।

ਪਿਛਲੇ ਕਰੀਬ ਦੋ ਸਾਲਾਂ ਤੋਂ ਚੱਲ ਰਹੇ ਇਸ ਕੇਸ ਵਿੱਚ ਇਹ ਸਾਬਤ ਹੋ ਗਿਆ ਹੈ ਕਿ ਸਤਨਾਮ ਸਿੰਘ ਦੀ ਮੌਤ ਮਾਲਕ ਦੀ ਲਾਪ੍ਰਵਾਹੀ ਕਾਰਨ ਹੋਈ ਹੈ। ਸਰਕਾਰੀ ਵਕੀਲ ਲੁਈਜੀਆ ਸਪਿਨੇਲੀ ਨੇ ਮਾਨਯੋਗ ਅਦਾਲਤ ਵਿੱਚ ਦੋ ਘੰਟੇ ਦੀ ਪ੍ਰਭਾਵਸ਼ਾਲੀ ਬਹਿਸ ਦੌਰਾਨ ਦੋਸ਼ੀ ਐਂਤੋਤੇਲੋ ਲੋਵਾਤੋ ਲਈ 22 ਸਾਲ ਦੀ ਕੈਦ ਦੀ ਸਜ਼ਾ ਦੀ ਮੰਗ ਕੀਤੀ ਹੈ। 

ਇਸ ਮਾਮਲੇ ਵਿੱਚ ਮਾਨਯੋਗ ਅਦਾਲਤ ਵੱਲੋਂ 7 ਜੁਲਾਈ 2026 ਨੂੰ ਅੰਤਿਮ ਫੈਸਲਾ ਸੁਣਾਇਆ ਜਾਵੇਗਾ, ਜਿਸ ਦੀ ਸਾਰਾ ਦੇਸ਼ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News