ਇਟਲੀ ਦੇ ਸ਼ਹਿਰ ਬ੍ਰੇਸ਼ੀਆ 'ਚ ਸਤਿੰਦਰ ਸਰਤਾਜ ਨੇ ਲਾਈਆਂ ਖ਼ੂਬ ਰੌਣਕਾਂ

Tuesday, Jun 14, 2022 - 02:09 PM (IST)

ਇਟਲੀ ਦੇ ਸ਼ਹਿਰ ਬ੍ਰੇਸ਼ੀਆ 'ਚ ਸਤਿੰਦਰ ਸਰਤਾਜ ਨੇ ਲਾਈਆਂ ਖ਼ੂਬ ਰੌਣਕਾਂ

ਮਿਲਾਨ/ਇਟਲੀ (ਸਾਬੀ ਚੀਨੀਆ) ਇਟਲੀ ਵਿੱਚ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਬਰੇਸ਼ੀਆ ਵਿਖੇ ਸਤਿੰਦਰ ਸਰਤਾਜ ਦਾ ਸ਼ੋਅ ਕਰਵਾਇਆ ਗਿਆ। ਜੋ ਕਿ ਬੇਹੱਦ ਸਫਲ ਰਿਹਾ। ਵੱਡੀ ਗਿਣਤੀ ਵਿੱਚ ਦਰਸ਼ਕ ਇਸ ਲਾਈਵ ਸ਼ੋਅ ਵਿੱਚ ਪਹੁੰਚੇ। ਇਸ ਸ਼ੋਅ ਦਾ ਪ੍ਰਬੰਧ ਦੀਪ ਝੱਜ ਅਤੇ ਕਮਲ ਸੂੰਦ ਦੁਆਰਾ ਗ੍ਰੈਨ ਥੀਏਟਰ ਮੋਰਾਤੋ ਵਿਖੇ ਕੀਤਾ ਗਿਆ। ਸਤਿੰਦਰ ਸਰਤਾਜ ਦੁਆਰਾ ਸ਼ੋਅ ਦੀ ਸ਼ੁਰਆਤ ਪ੍ਰਸਿੱਧ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਜਿਹਨਾਂ ਦਾ ਪਿਛਲੇ ਦਿਨੀ ਕਤਲ ਹੋ ਗਿਆ ਸੀ, ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਆਪਣੇ ਗੀਤ ‘ਸਾਂਈ ਨੀ ਸਾਡੀ ਫਰਿਆਦ ਤੇਰੇ ਤਾਂਈ’ ਨਾਲ ਕੀਤੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਇਟਲੀ : ਨਗਰ ਕੌਂਸਲ ਦੀਆਂ ਚੋਣਾਂ 'ਚ ਹਰਪ੍ਰੀਤ ਸਿੰਘ ਹੈਪੀ ਨੇ ਜਿੱਤ ਪ੍ਰਾਪਤ ਕਰਕੇ ਕਰਾਈ ਬੱਲੇ ਬੱਲੇ

ਇਸ ਤੋਂ ਬਾਅਦ ਸਤਿੰਦਰ ਸਰਤਾਜ ਨੇ ਆਪਣੇ ਇੱਕ ਤੋਂ ਇੱਕ ਸੁਪਰਹਿੱਟ ਗੀਤ ਗਾ ਕੇ ਸ਼ੋਅ ਵਿੱਚ ਰੰਗ ਬੰਨ੍ਹਿਆ।ਸਤਿੰਦਰ ਸਰਤਾਜ ਨੇ ਆਪਣੇ ਕਈ ਗੀਤਾਂ ਦੀਆਂ ਸਤਰਾਂ ਵਿੱਚ ਵਾਰ ਵਾਰ ਬਰੇਸ਼ੀਆ ਸ਼ਹਿਰ ਦਾ ਜ਼ਿਕਰ ਕੀਤਾ। ਨੌਜਵਾਨ ਗੱਭਰੂ ਮੁਟਿਆਰਾਂ ਵਿੱਚ ਉਹਨਾਂ ਦੇ ਗੀਤਾਂ ਪ੍ਰਤੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਹ ਖੂਬ ਨੱਚੇ।ਕਾਫੀ ਦਰਸ਼ਕ ਸਤਿੰਦਰ ਸਰਤਾਜ ਨੂੰ ਤੋਹਫੇ ਵੀ ਭੇਂਟ ਕਰਦੇ ਦਿਖਾਈ ਦਿੱਤੇ। ਇਸ ਪ੍ਰੋਗਰਾਮ ਵਿੱਚ ਪੰਜਾਬੀ ਭੰਗੜਾ ਬੁਆਇਜ ਐਂਡ ਗਰਲਜ ਗਰੁੱਪ, ਜਿਹਨਾਂ ਵਿੱਚ ਚਾਰੇ ਇਟਾਲੀਅਨ ਮੁਟਿਆਰਾਂ ਨੇ ਸਤਿੰਦਰ ਸਰਤਾਜ ਦੁਆਰਾ ਗਾਏ ਜਾ ਰਹੇ ਗੀਤਾਂ 'ਤੇ ਸਟੇਜ 'ਤੇ ਭੰਗੜਾ ਪਾਇਆ। ਜੋ ਕਿ ਦਰਸ਼ਕਾਂ ਨੂੰ ਬੇਹੱਦ ਪਸੰਦ ਆਇਆ। ਇਸ ਸ਼ੋਅ ਦੇ ਅੰਤ ਵਿੱਚ ਪ੍ਰਬੰਧਕਾਂ ਦੁਆਰਾ ਦਰਸ਼ਕਾਂ ਦੇ ਨਾਲ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਂਟ ਕੀਤੀ।


author

Vandana

Content Editor

Related News