ਇਟਲੀ ਵਿਖੇ ਸਤਿਗੁਰੂ ਨਾਮਦੇਵ ਜੀ ਦਾ ਆਗਮਨ ਪੁਰਬ ਮਨਾਇਆ

Tuesday, Dec 10, 2019 - 02:08 PM (IST)

ਇਟਲੀ ਵਿਖੇ ਸਤਿਗੁਰੂ ਨਾਮਦੇਵ ਜੀ ਦਾ ਆਗਮਨ ਪੁਰਬ ਮਨਾਇਆ

ਰੋਮ, (ਕੈਂਥ)— ਇਟਲੀ 'ਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਦਰਬਾਰ ਚੀਵੀਦੀਨੋ (ਬੈਰਗਾਮ) ਵਿਖੇ ਸਤਿਗੁਰ ਨਾਮ ਦੇਵ ਜੀ ਦਾ ਆਗਮਨ ਦਿਵਸ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ  ਬਹੁਤ ਹੀ ਸ਼ਰਧਾ ਤੇ ਉਤਸ਼ਾਹ ਮਨਾਇਆ ਗਿਆ।

ਇਸ ਮੌਕੇ ਆਰੰਭੇ ਸ਼੍ਰੀ ਅੰਮ੍ਰਿਤ ਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪਰੰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਸ਼ਬਦ ਕੀਰਤਨ ਰਾਹੀ  ਸਤਿਗੁਰੂ ਨਾਮਦੇਵ ਜੀ ਦੀ ਮਹਿਮਾ ਦਾ ਗੁਣਗਾਨ  ਕੀਤਾ ਗਿਆ।ਇਸ ਮੌਕੇ ਭਾਰਤ ਤੋਂ ਉਚੇਚੇ ਤੌਰ ਤੇ ਆਏ 108 ਸੰਤ ਸ਼੍ਰੀ ਮੰਗਲ ਦਾਸ ਜੀ ਈਸਪੁਰ ਵਾਲਿਆ ਵਲੋਂ ਸਤਿਗੁਰੂ ਨਾਮ ਦੇਵ ਜੀ ਦੇ ਜੀਵਨ ਤੇ ਚਾਣਨ ਪਾਇਆ ਅਤੇ ਕਿਹਾ ਕਿ ਦੇਸ਼-ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਆਪਣੇ ਰਹਿਬਰਾਂ ਨੂੰ ਸਮੇਂ-ਸਮੇਂ 'ਤੇ ਯਾਦ ਕਰਦੇ ਰਹਿਣਾ ਚਾਹੀਦਾ ਹੈ। ਇਸ ਪ੍ਰਕਾਸ਼ ਦਿਵਸ ਸਮਾਗਮ ਮੌਕੇ ਸਟੇਜ ਸੈਕਟਰੀ ਦੀ ਸੇਵਾ ਰੈਂਟੂ ਮੀਆਂਵਾਲ ਵਲੋਂ ਬਾਖੂਬੀ ਨਿਭਾਈ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਮੰਗਲ ਦਾਸ ਹੁਰਾਂ ਦਾ ਗੁਰਦਅੁਆਰਾ ਸਾਹਿਬ ਸ਼ਿਰਕਤ ਕਰਨ ਤੇ ਵਿਸੇਥਸ ਸਨਮਾਨ ਕੀਤਾ ਗਿਆ। ਇਸ ਮੌਕੇ ਕੁਲਵਿੰਦਰ ਕਿੰਦਾ ਪ੍ਰਧਾਨ , ਰਾਮ ਆਸਰਾ ਉਪ-ਪ੍ਰਧਾਨ , ਹੰਸ ਰਾਜ ਗੋਰਖੀ ਕੈਸ਼ੀਅਰ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਰਵਿਦਾਸ ਦਰਬਾਰ ਚੀਵੀਦੀਨੋ (ਬੈਰਗਾਮ)ਨੇ ਸਭ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਸਭ ਦਾ ਗੁਰਦੁਆਰਾ ਸਾਹਿਬ ਆਉਣ ਲਈ ਧੰਨਵਾਦ ਕੀਤਾ। ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ


Related News