USA : ਸੰਦੀਪ ਧਾਲੀਵਾਲ ਨੂੰ 21 ਬੰਦੂਕਾਂ ਦੀ ਦਿੱਤੀ ਗਈ ਸਲਾਮੀ

Thursday, Oct 03, 2019 - 10:13 AM (IST)

USA : ਸੰਦੀਪ ਧਾਲੀਵਾਲ ਨੂੰ 21 ਬੰਦੂਕਾਂ ਦੀ ਦਿੱਤੀ ਗਈ ਸਲਾਮੀ

ਵਾਸ਼ਿੰਗਟਨ— ਅਮਰੀਕਾ 'ਚ ਪਿਛਲੇ ਹਫਤੇ ਡਿਊਟੀ ਦੌਰਾਨ ਮਾਰੇ ਗਏ ਸਿੱਖ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਅੰਤਿਮ ਸੰਸਕਾਰ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਇਕੱਠੇ ਹੋਏ। ਪੁਲਸ ਅਧਿਕਾਰੀਆਂ, ਸਿੱਖ ਭਾਈਚਾਰੇ ਦੇ ਲੋਕਾਂ, ਭਾਰਤੀ ਮੂਲ ਦੇ ਅਮਰੀਕੀਆਂ ਅਤੇ ਹਿਊਸਟਨ ਇਲਾਕੇ ਦੇ ਨਿਵਾਸੀਆਂ ਸਮੇਤ ਹਜ਼ਾਰਾਂ ਲੋਕਾਂ ਨੇ ਬੁੱਧਵਾਰ ਨੂੰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

PunjabKesari

ਧਾਲੀਵਾਲ ਹੈਰਿਸ ਕਾਊਂਟੀ ਦੇ ਪਹਿਲੇ ਸਿੱਖ ਡਿਪਟੀ ਸ਼ੈਰਿਫ ਸਨ। ਇੱਥੇ ਸਿੱਖਾਂ ਦੀ ਆਬਾਦੀ 10,000 ਤੋਂ ਵਧੇਰੇ ਹੈ। ਧਾਲੀਵਾਲ ਨੂੰ ਉਨ੍ਹਾਂ ਦੇ ਸਾਥੀਆਂ ਨੇ 21 ਬੰਦੂਕਾਂ ਦੀ ਸਲਾਮੀ ਦਿੱਤੀ।

PunjabKesari

ਬੈਗਪਾਈਪ 'ਤੇ 'ਅਮੇਜ਼ਿੰਗ ਗ੍ਰੇਸ' ਦੀ ਧੁਨ ਵਜਾਈ ਗਈ ਤੇ ਇਸ ਦੌਰਾਨ ਐੱਚ. ਸੀ. ਐੱਸ. ਓ. ਦੇ ਮੈਂਬਰਾਂ ਨੇ ਉਸ ਅਮਰੀਕੀ ਝੰਡੇ ਨੂੰ ਤਹਿ ਕੀਤਾ ਜਿਸ ਨਾਲ ਧਾਲੀਵਾਲ ਦਾ ਤਾਬੂਤ ਲਪੇਟਿਆ ਗਿਆ ਸੀ ਤੇ ਸ਼ੈਰਿਫ ਐਡ ਹੋਂਜਾਲੇਜ ਨੇ ਧਾਲੀਵਾਲ ਦੀ ਪਤਨੀ ਨੂੰ ਇਹ ਸੌਂਪ ਦਿੱਤਾ। 

PunjabKesari

ਬੈਰੀ ਸੈਂਟਰ 'ਚ ਪੁਲਸ ਮਹਿਕਮੇ ਦੀ ਸਮਾਰਕ ਸੇਵਾ ਦੇ ਬਾਅਦ ਧਾਲੀਵਾਲ ਦਾ ਪਰਿਵਾਰ ਅਤੇ ਐੱਚ. ਸੀ. ਐੱਸ. ਓ. ਦੇ ਮੈਂਬਰਾਂ ਨੇ ਵਿਨਫੋਰਡ ਫਿਊਨਰਲ ਹੋਮ 'ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ। ਸੰਸਕਾਰ 'ਚ ਸ਼ਾਮਲ ਹੋਣ ਲਈ ਆਏ ਬਾਕੀ ਲੋਕਾਂ ਲਈ ਲੰਗਰ ਦਾ ਪ੍ਰਬੰਧ 7500 ਨਾਰਥ ਸੈਮ ਪਾਰਕਵੇ ਵੈਸਟ ਦੇ ਗੁਰਦੁਆਰਾ ਸਿੱਖ ਨੈਸ਼ਨਲ ਸੈਂਟਰ 'ਚ ਕੀਤਾ ਗਿਆ ਸੀ।


Related News