ਬਾਈਡੇਨ ਪ੍ਰਸ਼ਾਸਨ ''ਚ ਹਿਜ਼ਾਬ ਪਾਉਣ ਵਾਲੀ ਕਸ਼ਮੀਰੀ ਮੂਲ ਦੀ ਮਹਿਲਾ ''ਸਮੀਰਾ ਫਾਜ਼ਲੀ''

03/01/2021 3:06:04 AM

ਵਾਸ਼ਿੰਗਟਨ - ਇਸ ਸਾਲ ਜਨਵਰੀ ਦੀ ਸ਼ੁਰੂਆਤ ਵਿਚ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਨੇ ਭਾਰਤੀ ਮੂਲ ਦੇ ਕਈ ਅਮਰੀਕੀ ਲੋਕਾਂ ਨੂੰ ਆਪਣੇ ਪ੍ਰਸ਼ਾਸਨ ਵਿਚ ਵੱਖ-ਵੱਖ ਅਹੁਦਿਆਂ 'ਤੇ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ। ਇਨ੍ਹਾਂ ਵਿਚ ਕਸ਼ਮੀਰੀ ਮੂਲ ਦੀ ਇਕ ਅਮਰੀਕੀ ਮਹਿਲਾ ਦਾ ਨਾਂ ਵੀ ਸ਼ਾਮਲ ਸੀ। ਜਿਨ੍ਹਾਂ ਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮੈਡੀਕਲ ਦੀ ਪੜ੍ਹਾਈ ਛੱਡ ਕੇ ਸੋਸ਼ਲ ਵਰਕ ਦੀ ਪੜ੍ਹਾਈ ਕਰਨ ਦਾ ਫੈਸਲਾ ਲਿਆ ਸੀ। ਸਮੀਰਾ ਫਾਜ਼ਲੀ ਮੌਜੂਦਾ ਵੇਲੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਪ੍ਰਸ਼ਾਸਨ ਵਿਚ ਰਾਸ਼ਟਰੀ ਆਰਥਿਕ ਪ੍ਰੀਸ਼ਦ ਦੀ ਉਪ-ਨਿਰਦੇਸ਼ਕ ਹੈ। ਇਸ ਤੋਂ ਪਹਿਲਾਂ ਉਹ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਸੀਨੀਅਰ ਆਰਥਿਕ ਸਲਾਹਕਾਰ ਵਜੋਂ ਕੰਮ ਕਰ ਚੁੱਕੀ ਹੈ। ਸਮੀਰਾ 3 ਬੱਚਿਆਂ ਦੀ ਮਾਂ ਹੈ ਅਤੇ ਅਮਰੀਕਾ ਦੇ ਜਾਰਜੀਆ ਸੂਬੇ ਵਿਚ ਰਹਿੰਦੀ ਹੈ।

ਸਮੀਰਾ ਦਾ ਜਨਮ ਅਮਰੀਕੀ ਸੂਬੇ ਨਿਊਯਾਰਕ ਦੇ ਸ਼ਹਿਰ ਬਫਲੋ ਦੇ ਇਕ ਕਸਬੇ ਫਲੇਮਜੋਵਾਯਲ ਵਿਚ ਹੋਇਆ ਸੀ। ਉਨ੍ਹਾਂ ਦੇ ਮਾਤਾ-ਪਿਤਾ ਉਸ ਵੇਲੇ ਹਸਪਤਾਲ ਵਿਚ ਕੰਮ ਕਰਦੇ ਸਨ। ਸਮੀਰਾ ਬਾਅਦ ਵਿਚ ਆਪਣੇ ਪਤੀ ਅਤੇ 3 ਬੱਚਿਆਂ ਨਾਲ ਜਾਰਜੀਆ ਆ ਗਈ ਸੀ। ਉਨ੍ਹਾਂ ਉਥੇ ਰਿਜ਼ਰਵ ਬੈਂਕ ਆਫ ਐਟਲਾਂਟਾ ਵਿਚ ਨਿਰਦੇਸ਼ਕ ਦੇ ਅਹੁਦੇ 'ਤੇ ਕੰਮ ਕੀਤਾ। ਹੁਣ ਵ੍ਹਾਈਟ ਹਾਊਸ ਵਿਚ ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਉਹ ਅਸਥਾਈ ਛੁੱਟੀ 'ਤੇ ਹੈ। ਆਪਣੀ ਰੂਚੀ ਕਾਰਣ ਉਹ ਘੱਟ ਆਮਦਨ ਵਾਲੇ ਵਰਗਾਂ ਦੀ ਬਿਹਤਰੀ ਲਈ ਬਹੁਤ ਸਰਗਰਮ ਨਹੀਂ ਹੈ। ਇਹੀ ਕਾਰਣ ਹੈ ਕਿ ਉਨ੍ਹਾਂ ਨੇ ਕਮਿਊਨਿਟੀ ਡਿਵੈਲਪਮੈਂਟ ਫਾਇਨੈਂਸ਼ੀਅਲ ਇੰਸਟੀਚਿਊਟ (ਸੀ. ਡੀ. ਐੱਫ. ਆਈ.) ਵਿਚ ਹਾਓਸਿੰਗ ਫਾਇਨੈਂਸ ਤੋਂ ਲੈ ਕੇ ਬਿਜਨੈੱਸ ਫਾਇਨੈਂਸ ਜਿਹੇ ਛੋਟੇ ਪੱਧਰ ਦੇ ਮੁੱਦਿਆਂ 'ਤੇ ਕੰਮ ਕੀਤਾ ਹੈ।

ਵਿਭਾਗ ਦੇ ਉਪ-ਨਿਰਦੇਸ਼ਕ ਵਜੋਂ ਉਨ੍ਹਾਂ ਨੂੰ ਘੱਟ ਆਮਦਨ ਵਾਲੇ ਅਮਰੀਕੀ ਨਾਗਰਿਕਾਂ ਦੀ ਸਥਿਤੀ ਵਿਚ ਸੁਧਾਰ ਕਰਨ ਲਈ ਆਰਥਿਕ ਮੁੱਦਿਆਂ 'ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੰ ਸਲਾਹ ਦੇਣ ਦਾ ਕੰਮ ਸੌਂਪਿਆ ਗਿਆ ਹੈ। ਸਮੀਰਾ ਫਾਜ਼ੀਲਾ ਦਾ ਜਨਮ ਤਾਂ ਅਮਰੀਕਾ ਵਿਚ ਹੋਇਆ ਪਰ ਉਨ੍ਹਾਂ ਨੇ ਆਪਣੀ ਜ਼ੱਦੀ ਜ਼ਮੀਨ ਕਸ਼ਮੀਰ ਨਾਲ ਆਪਣਾ ਸਬੰਧ ਬਣਾਈ ਰੱਖਿਆ ਹੈ। ਸਮੀਰਾ ਦੀ ਭੈਣ ਰਊਫ ਫਾਜ਼ਲੀ ਮੁਤਾਬਕ ਉਹ ਕਸ਼ਮੀਰ ਆਉਂਦੀ ਰਹਿੰਦੀ ਹੈ। ਆਖਰੀ ਵਾਰ ਉਹ ਆਪਣੇ ਖਾਸ ਦੋਸਤ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਸ਼੍ਰੀਨਗਰ ਆਈ ਸੀ। ਸਮੀਰਾ ਦਾ ਵਿਆਹ ਵੀ ਇਕ ਕਸ਼ਮੀਰੀ ਵਿਅਕਤੀ ਨਾਲ ਹੋਇਆ। ਅਮਰੀਕਾ ਵਿਚ ਉਨ੍ਹਾਂ ਦੀ ਨਿਯੁਕਤੀ ਵੇਲੇ ਸ਼੍ਰੀਨਗਰ ਵਿਚ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਜਸ਼ਨ ਮਨਾਇਆ ਸੀ। ਮੌਜੂਦਾ ਵੇਲੇ ਅਮਰੀਕੀ ਪ੍ਰਸ਼ਾਸਨ ਵਿਚ ਉਹ ਦੂਜੀ ਕਸ਼ਮੀਰੀ ਮੂਲ ਦੀ ਅਮਰੀਕੀ ਮਹਿਲਾ ਹੈ ਜਿਨ੍ਹਾਂ ਨੂੰ ਇਕ ਅਹਿਮ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਦੂਜੀ ਮਹਿਲਾ ਵੀ ਕਸ਼ਮੀਰੀ ਮੂਲ ਦੀ ਹੈ ਜਿਨ੍ਹਾਂ ਦਾ ਨਾਂ ਆਯਸ਼ਾ ਸ਼ਾਹ ਹੈ ਜੋ ਡਿਜੀਟਲ ਰਣਨੀਤੀ ਨਾਲ ਜੁੜੀ ਹੋਈ ਹੈ।
 


Khushdeep Jassi

Content Editor

Related News