‘ਸੈਮ’ ਚੌਥੀ ਸ਼੍ਰੇਣੀ ਦੇ ਤੂਫ਼ਾਨ ’ਚ ਤਬਦੀਲ
Sunday, Sep 26, 2021 - 05:15 PM (IST)
ਮਿਆਮੀ (ਭਾਸ਼ਾ) : ਅਟਲਾਂਟਿਕ ਮਹਾਸਾਗਰ ਵਿਚ ‘ਸੈਮ’ ਤੂਫ਼ਾਨ ਸ਼ਨੀਵਾਰ ਨੂੰ ਚੌਥੀ ਸ਼੍ਰੇਣੀ ਦੇ ਤੂਫ਼ਾਨ ਵਿਚ ਤਬਦੀਲ ਹੋ ਗਿਆ। ਇਹ ਜ਼ਮੀਨ ਤੋਂ ਅਜੇ ਕਾਫ਼ੀ ਦੂਰ ਹੈ। ਤੂਫ਼ਾਨ ਲਈ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਇਹ ਸ਼ਨੀਵਾਰ ਰਾਤ ਨੂੰ ਕੈਰੇਬੀਆਈ ਸਾਗਰ ਵਿਚ ਉਤਰੀ ਲੀਵਾਰਡ ਟਾਪੂ ਤੋਂ ਕਰੀਬ 1,595 ਕਿਲੋਮੀਟਰ ਪੂਰਬੀ-ਦੱਖਣ ਪੂਰਬ ਵਿਚ ਸੀ। ਇਹ ਪੱਛਮੀ-ਉਤਰ ਪੱਛਮ ਵੱਲੋਂ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵੱਧ ਰਿਹਾ ਹੈ।
ਮਿਆਮੀ ਵਿਚ ਅਮਰੀਕਾ ਦੇ ਰਾਸ਼ਟਰੀ ਤੂਫ਼ਾਨ ਕੇਂਦਰ ਨੇ ਕਿਹਾ ਕਿ ‘ਸੈਮ’ ਕਾਰਨ 230 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੀ। ਮੌਸਮ ਵਿਗਿਆਨਕਾਂ ਦਾ ਕਹਿਣਾ ਹੈ ਕਿ ‘ਸੈਮ’ ਐਤਵਾਰ ਸਵੇਰ ਤੱਕ ਮਜ਼ਬੂਤ ਹੋ ਸਕਦਾ ਹੈ ਅਤੇ ਉਸ ਦੇ ਪ੍ਰਭਾਵ ਨਾਲ 240 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਤੂਫ਼ਾਨ ਤੋਂ ਅਗਲੇ ਹਫ਼ਤੇ ਦੀ ਸ਼ੁਰੂਆਤ ਵਿਚ ਲੇਸਰ ਏਂਟਿਲਿਸ ਦੇ ਤੱਟ ’ਤੇ ਖ਼ਤਰਨਾਕ ਲਹਿਰਾਂ ਉਠ ਸਕਦੀਆਂ ਹਨ। ਇਸ ਦੌਰਾਨ ਉਪ-ਖੰਡੀ ਤੂਫ਼ਾਨ ਟਰੇਸਾ ਸ਼ਨੀਵਾਰ ਨੂੰ ਕਮਜ਼ੋਰ ਪੈ ਗਿਆ।