ਲੰਡਨ ''ਚ ਵਾਪਰਿਆ ਵੱਡਾ ਹਾਦਸਾ, ਸੁਰੰਗ ਅੰਦਰ 2 ਟਰੇਨਾਂ ਦੀ ਆਹਮੋ-ਸਾਹਮਣੇ ਟੱਕਰ

Monday, Nov 01, 2021 - 09:26 AM (IST)

ਲੰਡਨ ''ਚ ਵਾਪਰਿਆ ਵੱਡਾ ਹਾਦਸਾ, ਸੁਰੰਗ ਅੰਦਰ 2 ਟਰੇਨਾਂ ਦੀ ਆਹਮੋ-ਸਾਹਮਣੇ ਟੱਕਰ

ਲੰਡਨ : ਲੰਡਨ ਦੇ ਸੈਲਿਸਬਰੀ 'ਚ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ 2 ਟਰੇਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਹਾਦਸਾ ਲੰਡਨ ਰੋਡ ਦੇ ਨਜ਼ਦੀਕ ਵਾਪਰਿਆ। ਇੱਥੇ ਸਾਊਥ ਵੈਸਟਰਨ ਰੇਲਵੇ ਅਤੇ ਗ੍ਰੇਡ ਵੈਸਟਰਨ ਸਰਵਿਸ ਦੀ ਟਰੇਨ ਦੀ ਆਪਸ 'ਚ ਟੱਕਰ ਹੋ ਗਈ। ਇਸ ਘਟਨਾ ਦੌਰਾਨ ਕੁੱਲ 17 ਲੋਕ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : ਮੁਹੰਮਦ ਮੁਸਤਫ਼ਾ ਨੇ ਆਰੂਸਾ ਆਲਮ ਨੂੰ ਲੈ ਕੇ ਕੀਤਾ ਟਵੀਟ, ਕਹੀਆਂ ਇਹ ਗੱਲਾਂ

ਦੱਸਿਆ ਜਾ ਰਿਹਾ ਹੈ ਕਿ ਇਹ ਟਰੇਨ ਸੁਰੰਗ 'ਚੋਂ ਨਿਕਲਦੇ ਸਮੇਂ ਕਿਸੇ ਚੀਜ਼ ਨਾਲ ਟਕਰਾਈ। ਸਿਗਨਲ 'ਚ ਦਿੱਕਤ ਹੋਣ ਕਾਰਨ ਦੂਜੇ ਪਾਸਿਓਂ ਆ ਰਹੀ ਟਰੇਨ ਵੀ ਟਕਰਾ ਗਈ। ਫਿਲਹਾਲ ਇੱਥੇ ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, 16 IAS ਤੇ 2 ਡੀ. ਸੀਜ਼. ਸਮੇਤ 46 ਅਧਿਕਾਰੀਆਂ ਦੇ ਤਬਾਦਲੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News