ਸਕਾਟਲੈਂਡ ''ਚ ਤਾਲਾਬੰਦੀ ਕਾਰਨ ਵਧੀ ਈ-ਬਾਈਕਸ ਦੀ ਵਿਕਰੀ

Tuesday, Jun 02, 2020 - 07:31 AM (IST)

ਸਕਾਟਲੈਂਡ ''ਚ ਤਾਲਾਬੰਦੀ ਕਾਰਨ ਵਧੀ ਈ-ਬਾਈਕਸ ਦੀ ਵਿਕਰੀ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਕਰਕੇ ਹੋਏ ਤਾਲਾਬੰਦੀ ਕਰਕੇ ਸਕਾਟਲੈਂਡ ਵਿੱਚ ਈ-ਬਾਈਕਸ ਦੀ ਵਿਕਰੀ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਸੰਬੰਧੀ ਇਕ ਸਕੌਟਿਸ਼ ਈ-ਬਾਈਕ ਵਿਕਰੇਤਾ ਨੇ ਦੱਸਿਆ ਕਿ ਉਸ ਨੇ ਕੋਵਿਡ -19 ਤਾਲਾਬੰਦੀ ਦੌਰਾਨ ਈ-ਬਾਈਕ ਦੀ ਵਿਕਰੀ ਵਿਚ 80% ਵਾਧਾ ਅਤੇ ਸੇਵਾ ਵਿਕਰੀ ਵਿਚ 200% ਦਾ ਵਾਧਾ ਅਨੁਭਵ ਕੀਤਾ ਹੈ।

ਐਡੀਨਬਰਗ ਅਧਾਰਤ ਇਲੈਕਟ੍ਰਿਕ ਸਾਈਕਲ ਕੰਪਨੀ ਦੀ ਇਲੈਕਟ੍ਰਿਕ ਸਾਈਕਲ ਦੀ ਵਿਕਰੀ 2019 ਦੇ ਮੁਕਾਬਲੇ ਇਸ 10 ਹਫਤਿਆਂ ਦੇ ਤਾਲਾਬੰਦੀ ਦੌਰਾਨ ਘੱਟੋ-ਘੱਟ 80% ਵਧੀ ਹੈ। ਇਲੈਕਟ੍ਰਿਕ ਸਾਈਕਲ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਨੀਲ ਹੋਪ ਨੇ ਕਿਹਾ ਕਿ “ਕੋਈ ਵੀ ਕੋਵਿਡ -19 ਹੋਣ ਕਰਕੇ ਸਾਈਕਲ ਦੀ ਮੰਗ ਦੇ ਵਧੇ ਨਤੀਜੇ ਬਾਰੇ ਨਹੀਂ ਸੋਚ ਸਕਦਾ ਸੀ। ਲੋਕ ਤਾਲਾਬੰਦੀ ਦੌਰਾਨ ਜਨਤਕ ਟ੍ਰਾਂਸਪੋਰਟ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਸਨ ਅਤੇ ਉਹ ਕਾਰ ਰਾਹੀਂ ਬੇਲੋੜੀ ਯਾਤਰਾ ਕਰਨ ਤੋਂ ਵੀ ਪਰਹੇਜ਼ ਕਰ ਰਹੇ ਹਨ। ਇਸ ਦੌਰਾਨ ਗਲੀਆਂ ਕਾਫ਼ੀ ਸ਼ਾਂਤ ਰਹੀਆਂ ਅਤੇ ਲੋਕ ਰੋਜ਼ਾਨਾ ਕਸਰਤ ਲਈ , ਕੰਮ ਤੇ ਜਾਂ ਦੁਕਾਨਾਂ 'ਤੇ ਜਾਣ ਲਈ ਪਰਿਵਾਰ ਨਾਲ ਸੜਕਾਂ 'ਤੇ ਸਾਈਕਲ ਚਲਾਉਣ ਨੂੰ ਵਧੇਰੇ ਯਕੀਨੀ ਮਹਿਸੂਸ ਕਰ ਰਹੇ ਹਨ। ਜ਼ਿਆਦਾਤਰ ਈ-ਬਾਈਕ ਦੀ ਕੀਮਤ ਪੌਂਡ 2000-3000 ਦੇ ਵਿਚਕਾਰ ਹੁੰਦੀ ਹੈ।ਕੰਪਨੀ ਨੇ ਕਿਹਾ ਕਿ ਯੂਕੇ ਸਰਕਾਰ ਦੀ ਸਾਈਕਲ ਟੂ ਵਰਕ ਸਕੀਮ ਜਾਂ ਸਕਾਟਿਸ਼ ਗਵਰਨਮੈਂਟ-ਬੈਕਡ ਈ-ਬਾਈਕ ਲੋਨ ਸਕੀਮ ਦੀ ਵਰਤੋਂ ਕਰਦਿਆਂ ਔਰਤਾਂ, ਖ਼ਾਸਕਰ ਐੱਨ. ਐੱਚ. ਐੱਸ. ਅਤੇ ਸਿਹਤ ਕਰਮਚਾਰੀਆਂ ਵਿੱਚ ਇਸ ਦੀ ਵਿਕਰੀ ਵਿੱਚ ਭਾਰੀ ਵਾਧਾ ਹੋਇਆ ਹੈ।
 


author

Lalita Mam

Content Editor

Related News