ਐਂਜਲਿਨਾ ਵਰਗੀ ਦਿਖਣ ਲਈ ਔਰਤ ਨੇ ਕਰਵਾਈਆਂ 50 ਸਰਜਰੀਆਂ, ਹੋਈ ਗ੍ਰਿਫਤਾਰ

Tuesday, Oct 08, 2019 - 10:15 PM (IST)

ਐਂਜਲਿਨਾ ਵਰਗੀ ਦਿਖਣ ਲਈ ਔਰਤ ਨੇ ਕਰਵਾਈਆਂ 50 ਸਰਜਰੀਆਂ, ਹੋਈ ਗ੍ਰਿਫਤਾਰ

ਤਹਿਰਾਨ— ਮਸ਼ਹੂਰ ਹਾਲੀਵੁੱਡ ਅਭਿਨੇਤਰੀ ਐਂਜਲਿਨਾ ਜੋਲੀ ਵਾਂਗ ਦਿਖਣ ਦੇ ਚੱਕਰ 'ਚ ਈਰਾਨ ਦੀ ਰਹਿਣ ਵਾਲੀ ਇੰਸਟਾਗ੍ਰਾਮ ਸਟਾਰ ਸਹਰ ਤਾਬਰ ਨੇ ਆਪਣੇ ਚਿਹਰੇ ਦੀ 50 ਵਾਰ ਪਲਾਸਟਿਕ ਸਰਜਰੀ ਕਰਵਾਈ। ਅਦਾਲਤ ਦੇ ਹੁਕਮ ਤੋਂ ਬਾਅਦ ਇੰਸਟਾਗ੍ਰਾਮ ਸਟਾਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਐਂਜਲਿਨਾ ਜੋਲੀ ਜਿਹੀ ਦਿਖਣ ਲਈ ਇੰਸਟਾਗ੍ਰਾਮ ਸਟਾਰ ਨੇ ਪਲਾਸਟਿਕ ਸਰਜਰੀ ਕਰਵਾ-ਕਰਵਾ ਕੇ ਚਿਹਰੇ ਨੂੰ ਬਰਬਾਦ ਕਰ ਲਿਆ ਸੀ।

PunjabKesari

ਮਹਿਲਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਚਿਹਰੇ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ। ਜਿਨ੍ਹਾਂ 'ਚ ਉਹ ਬਹੁਤ ਹੀ ਡਰਾਵਨੀ ਲੱਗ ਰਹੀ ਹੈ। ਤਦ ਤੋਂ ਈਰਾਨ 'ਚ ਸਹਰ ਦਾ ਵਿਰੋਧ ਹੋ ਰਿਹਾ ਹੈ।

PunjabKesari

ਗ੍ਰਿਫਤਾਰ ਕੀਤੀ ਗਈ ਸਹਰ ਤਾਬਰ ਦੇ ਖਿਲਾਫ ਈਸ਼ ਨਿੰਦਾ, ਦੰਗਾ ਭੜਕਾਉਣਾ ਤੇ ਨੌਜਵਾਨਾਂ ਨੂੰ ਵਰਗਲਾਉਣਾ ਤੇ ਗਲਤ ਤਰੀਕੇ ਨਾਲ ਪੈਸੇ ਕਮਾਉਣ ਦਾ ਦੋਸ਼ ਲੱਗਿਆ ਹੈ। ਜ਼ਿਕਰਯੋਗ ਹੈ ਕਿ ਈਰਾਨ 'ਚ ਇੰਸਟਾਗ੍ਰਾਮ ਨੂੰ ਛੱਡ ਕੇ ਬਾਕੀ ਸਾਰੀਆਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਬੈਨ ਲੱਗਿਆ ਹੋਇਆ ਹੈ। ਇੰਸਟਾਗ੍ਰਾਮ 'ਤੇ ਸਹਰ ਤਾਬਰ ਦੇ 26,000 ਤੋਂ ਜ਼ਿਆਦਾ ਫਾਲੋਅਰਸ ਹਨ। ਈਰਾਨ 'ਚ ਪਲਾਸਟਿਕ ਸਰਜਰੀ ਕਾਫੀ ਲੋਕਪ੍ਰਿਯ ਹਨ। ਇਥੋਂ ਦੇ ਹਜ਼ਾਰਾਂ ਲੋਕ ਹਰ ਸਾਲ ਸਰਜਰੀ ਕਰਵਾਉਂਦੇ ਹਨ।


author

Baljit Singh

Content Editor

Related News