ਪੁਲਾੜ ''ਚ ਪਹਿਲੀ ਵਾਰ ਫਿਲਮ ਬਣਾਉਣ ਲਈ ਰਵਾਨਾ ਹੋਇਆ ਰੂਸੀ ਦਲ

Tuesday, Oct 05, 2021 - 08:42 PM (IST)

ਪੁਲਾੜ ''ਚ ਪਹਿਲੀ ਵਾਰ ਫਿਲਮ ਬਣਾਉਣ ਲਈ ਰਵਾਨਾ ਹੋਇਆ ਰੂਸੀ ਦਲ

ਮਾਸਕੋ-ਪੁਲਾੜ 'ਚ ਦੁਨੀਆ ਦੀ ਪਹਿਲੀ ਫਿਲਮ ਦੀ ਸ਼ੂਟਿੰਗ ਕਰਨ ਲਈ ਰੂਸੀ ਅਭਿਨੇਤਰੀ ਅਤੇ ਨਿਰਦੇਸ਼ਕ ਮੰਗਲਵਾਰ ਨੂੰ ਪੁਲਾੜ ਦੇ ਆਪਣੇ ਸਫਰ 'ਤੇ ਰਵਾਨਾ ਹੋ ਗਏ। ਅਭਿਨੇਤਰੀ ਯੂਲੀਆ ਪੇਰੇਸੀਲਦ ਅਤੇ ਨਿਰਦੇਸ਼ਕ ਕਲਿਮ ਸ਼ਿਪੇਨਕੋ ਮੰਗਲਵਾਰ ਨੂੰ ਰੂਸੀ ਯੋਯੁਜ ਪੁਲਾੜ ਯਾਨ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਰਵਾਨਾ ਹੋਏ। ਉਸ ਦੇ ਨਾਲ ਤਿੰਨ ਪੁਲਾੜ ਯਾਤਰਾ ਪੂਰੀਆਂ ਕਰ ਚੁੱਕੇ ਅਨੁਭਵੀ ਯਾਤਰੀ ਐਂਤਨ ਸ਼ਕਾਪਲੇਰੋਵ ਵੀ ਗਏ ਹਨ। ਉਨ੍ਹਾਂ ਦਾ ਯਾਨ ਸੋਯੁਜ ਐੱਮ.ਐੱਸ.-19 ਤੈਅ ਪ੍ਰੋਗਰਾਮ ਮੁਤਾਬਕ ਕਜਾਖਸਤਾਨ ਦੇ ਬੈਕੋਨੂਰ ਸਥਿਤ ਰੂਸੀ ਪੁਲਾੜ ਯਾਨ ਕੇਂਦਰ ਤੋਂ ਦੁਪਹਿਰ ਕਰੀਬ 2 ਵਜੇ ਰਵਾਨਾ ਹੋਇਆ।

ਇਹ ਵੀ ਪੜ੍ਹੋ : ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਪਹੁੰਚੇ ਪੰਜਾਬ ਦੇ CM ਚਰਨਜੀਤ ਸਿੰਘ ਚੰਨੀ

ਪੁਲਾੜ ਅਧਿਕਾਰੀਆਂ ਨੇ ਦੱਸਿਆ ਕਿ ਯਾਨ 'ਚ ਸਵਾਰ ਸਾਰੇ ਮੈਂਬਰ ਠੀਕ ਮਹਿਸੂਸ ਕਰ ਰਹੇ ਸਨ ਅਤੇ ਯਾਨ ਦੀਆਂ ਸਾਰੀਆਂ ਪ੍ਰਣਾਲੀਆਂ ਆਮ ਰੂਪ ਨਾਲ ਕੰਮ ਕਰ ਰਹੀਆਂ ਸਨ। ਅਭਿਨੇਤਰੀ ਯੂਲੀਆ ਅਤੇ ਨਿਰਦੇਸ਼ਕ ਸ਼ਿਪੇਨਕੋ ਇਕ ਨਵੀਂ ਫਿਲਮ 'ਚੈਲੰਜ' ਦੇ ਇਕ ਹਿੱਸੇ ਦੀ ਸ਼ੂਟਿੰਗ ਕਰਨਗੇ। ਫਿਲਮ 'ਚ, ਡਾਕਟਰ ਦੀ ਭੂਮਿਕਾ ਨਿਭਾ ਰਹੀ ਯੂਲੀਆ ਦਿਲ ਦੀ ਬੀਮਾਰੀ ਨਾਲ ਜੂਝ ਰਹੇ ਕਰੂ ਦੇ ਇਕ ਮੈਂਬਰ ਭਾਵ ਪੁਲਾੜ ਯਾਤਰੀ ਨੂੰ ਬਚਾਉਣ ਲਈ ਪੁਲਾੜ ਸਟੇਸ਼ਨ ਜਾਂਦੀ ਹੈ। ਇਹ ਲੋਕ 12 ਦਿਨ ਤੱਕ ਪੁਲਾੜ ਸਟੇਸ਼ਨ 'ਤੇ ਰਹਿਣ ਤੋਂ ਬਾਅਦ ਦੂਜੇ ਪੁਲਾੜ ਯਾਤਰੀ ਨਾਲ ਵਾਪਸ ਪਰਤਨਗੇ।

ਇਹ ਵੀ ਪੜ੍ਹੋ : ਕੈਲੀਫੋਰਨੀਆ 'ਚ ਗੋਲੀਬਾਰੀ ਕਾਰਨ ਹੋਈ 1 ਮੌਤ ਤੇ 1 ਜ਼ਖਮੀ

ਉਡਾਣ ਭਰਨ ਤੋਂ ਪਹਿਲਾਂ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਅਭਿਨੇਤਰੀ ਯੂਲੀਆ ਪੇਰੇਸੀਲਦ ਨੇ ਇਹ ਸਵੀਕਾਰ ਕੀਤਾ ਕਿ ਸਿਖਲਾਈ ਦੌਰਾਨ ਸਖਤ ਅਨੁਸ਼ਾਸਨ ਅਤੇ ਬੇਹਦ ਸਖਤ ਸਿਖਲਾਈ ਨਾਲ ਤਾਲਮੇਲ ਬਣਾਉਣਾ ਮੁਸ਼ਕਲ ਸੀ। ਅਭਿਨੇਤਰੀ ਨੇ ਕਿਹਾ ਕਿ ਇਹ ਮਾਨਸਿਕ, ਸਰੀਰਿਕ ਅਤੇ ਹਰ ਰੂਪ 'ਚ ਮੁਸ਼ਕਲ ਸੀ। ਉਨ੍ਹਾਂ ਨੇ ਕਿਹਾ ਕਿ ਪਰ ਮੈਨੂੰ ਲੱਗਦਾ ਹੈ ਕਿ ਇਕ ਵਾਰ ਅਸੀਂ ਟੀਚਾ ਹਾਸਲ ਕਰ ਲਈਏ ਤਾਂ ਸਾਰਾ ਕੁਝ ਇਨਾਂ ਮੁਸ਼ਕਲ ਨਹੀਂ ਲੱਗੇਗਾ ਅਤੇ ਸਾਨੂੰ ਇਹ ਸਾਰਾ ਸਿਰਫ ਇਕ ਮੁਸਕੁਹਾਰਟ ਨਾਲ ਯਾਦ ਰਹੇਗਾ। ਵਪਾਰਕ ਤੌਰ 'ਤੇ ਸਫਲ ਕਈ ਫਿਲਮਾਂ ਬਣਾ ਚੁੱਕੇ ਸ਼ਿਪੇਨਕੋ (38) ਨੇ ਵੀ ਸਿਰਫ ਚਾਰ ਮਹੀਨਿਆਂ 'ਚ ਪੁਲਾੜ ਯਾਨ 'ਚ ਉਡਾਣ ਭਰਨ ਦੇ ਉਨ੍ਹਾਂ ਦੇ ਸਿਖਲਾਈ ਨੂੰ ਬਹੁਤ ਮੁਸ਼ਕਲ ਦੱਸਿਆ।

ਇਹ ਵੀ ਪੜ੍ਹੋ : WHO ਨੂੰ ਦੱਸਣ ਤੋਂ ਕਈ ਮਹੀਨੇ ਪਹਿਲਾਂ ਹੀ ਚੀਨ 'ਚ ਵੱਧ ਗਈ ਸੀ PCR ਟੈਸਟ ਕਿੱਟ ਦੀ ਖਰੀਦ : ਰਿਪੋਰਟ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News