ਬੇਲਾਰੂਸ ’ਚ ਫੌਜੀ ਅਭਿਆਸ ਤੋਂ ਬਾਅਦ ਵਾਪਸ ਆਏਗੀ ਰੂਸੀ ਫੌਜ : ਕ੍ਰੈਮਲਿਨ

Wednesday, Feb 09, 2022 - 01:32 AM (IST)

ਬੇਲਾਰੂਸ ’ਚ ਫੌਜੀ ਅਭਿਆਸ ਤੋਂ ਬਾਅਦ ਵਾਪਸ ਆਏਗੀ ਰੂਸੀ ਫੌਜ : ਕ੍ਰੈਮਲਿਨ

ਇੰਟਰਨੈਸ਼ਨਲ ਡੈਸਕ-ਕ੍ਰੈਮਲਿਨ ਨੇ ਮੰਗਲਵਾਰ ਕਿਹਾ ਕਿ ਰੂਸੀ ਫੌਜ ਇਸ ਮਹੀਨੇ ਦੇ ਆਖਿਰ ’ਚ ਸੰਯੁਕਤ ਫੌਜੀ ਅਭਿਆਸਾਂ ਦੀ ਸਮਾਪਤੀ ਤੋਂ ਬਾਅਦ ਬੇਲਾਰੂਸ ਛੱਡਣਗੇ। ਰੂਸ ਤੇ ਬੇਲਾਰੂਸ ਦੋ ਪੜਾਅ ’ਚ ਉੱਨਤ ਮਿਜ਼ਾਈਲ ਪ੍ਰਣਾਲੀਆਂ ਅਤੇ ਲੜਾਕੂ ਜਹਾਜ਼ਾਂ ਦੇ ਨਾਲ ਯੂਕ੍ਰੇਨ ਦੀ ਉੱਤਰੀ ਸਰਹੱਦੀ ਨੇੜੇ ‘ਅਲਾਈਡ ਰੇਜ਼ੋਲਵ’ ਨਾਮੀ ਸਨੈਪ ਡ੍ਰਿਲਸ ਕਰ ਰਹੇ ਸਨ।

ਇਹ ਵੀ ਪੜ੍ਹੋ : ਬ੍ਰਿਟਿਸ਼ PM ਜਾਨਸਨ ਨੇ ਅਸਤੀਫ਼ੇ ਦੇ ਦਬਾਅ ਦਰਮਿਆਨ ਮੰਤਰੀ ਮੰਡਲ 'ਚ ਕੀਤਾ ਫੇਰਬਦਲ

8 ਜਨਵਰੀ ਨੂੰ ਸ਼ੁਰੂ ਹੋਈ ਲੜਾਈ ਦੀ ਤਿਆਰੀ ਦੇ ਪੜਾਅ ਦੇ ਇਸ ਬੁੱਧਵਾਰ ਨੂੰ ਖ਼ਤਮ ਹੋਣ ਤੋਂ ਬਾਅਦ 'ਅਲਾਈਡ ਰੇਜ਼ੋਲਵ' ਦਾ ਸਰਗਰਮ ਪੜਾਅ ਵੀਰਵਾਰ ਨੂੰ ਮੁੜ ਸ਼ੁਰੂ ਹੋਵੇਗਾ ਅਤੇ 20 ਫਰਵਰੀ ਨੂੰ ਖ਼ਤਮ ਹੋਵੇਗਾ।ਕ੍ਰੈਮਲਿਨ ਦੇ ਬੁਲਾਰੇ ਦਮਿੱਤਰੀ ਪੇਸਕੋਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੂਸੀ ਸੈਨਿਕ ਆਪਣੇ ਸਥਾਈ ਟਿਕਾਣਿਆਂ ’ਤੇ ਵਾਪਸ ਪਰਤਣਗੇ।

ਇਹ ਵੀ ਪੜ੍ਹੋ : ਸਿੱਧੂ ਨੇ ਸੰਦੀਪ ਦੀਕਸ਼ਿਤ ਨੂੰ ਪੱਤਰ ਲਿਖ ਕੇ ਕੀਤੀ ਇਹ ਅਪੀਲ

ਪੇਸਕੋਵ ਨੇ ਨਿਊਜ਼ ਏਜੰਸੀਆਂ ਦੇ ਹਵਾਲੇ ਨਾਲ ਕਿਹਾ ਕਿ ਕਿਸੇ ਨੇ ਕਦੇ ਇਹ ਨਹੀਂ ਕਿਹਾ ਕਿ ਰੂਸੀ ਫੌਜ ਬੇਲਾਰੂਸ ਦੇ ਖੇਤਰ ’ਤੇ ਰਹੇਗੀ, ਇਸ ਬਾਰੇ ਕਦੇ ਚਰਚਾ ਨਹੀਂ ਕੀਤੀ ਗਈ ਹੈ। ਇਹ ਅਭਿਆਸ ਉਸ ਵੇਲੇ ਸ਼ੁਰੂ ਹੋਇਆ ਜਦੋਂ ਪੱਛਮੀ ਰਾਜਾਂ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ, ਜਿਸ ਨੇ ਯੂਕ੍ਰੇਨ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ 'ਤੇ 1,00,000 ਤੋਂ ਵੱਧ ਫੌਜੀਆਂ ਨੂੰ ਇਕੱਠਾ ਕੀਤਾ ਤਾਂ ਆਪਣੇ ਪੱਛਮੀ-ਪੱਖੀ ਗੁਆਂਢੀ ’ਤੇ ਹਮਲੇ ਦੀ ਤਿਆਰੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਸ਼੍ਰੀਲੰਕਾ ਦੀ ਸਮੁੰਦਰੀ ਫੌਜ ਨੇ 11 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News