ਰੂਸੀ ਵਿਗਿਆਨੀਆਂ ਦਾ ਦਾਅਵਾ, ਪਾਣੀ ਨਾਲ ਮਰ ਸਕਦਾ ਹੈ ਕੋਰੋਨਾਵਾਇਰਸ

Friday, Jul 31, 2020 - 01:41 PM (IST)

ਰੂਸੀ ਵਿਗਿਆਨੀਆਂ ਦਾ ਦਾਅਵਾ, ਪਾਣੀ ਨਾਲ ਮਰ ਸਕਦਾ ਹੈ ਕੋਰੋਨਾਵਾਇਰਸ

ਮਾਸਕੋ (ਬਿਊਰੋ): ਕੋਰੋਨਾਵਾਇਰਸ ਤੋਂ ਬਚਣ ਲਈ ਸਾਫ-ਸਫਾਈ ਰੱਖਣ ਅਤੇ ਬਾਰ-ਬਾਰ ਹੱਥ ਧੋਣ ਲਈ ਕਿਹਾ ਜਾ ਰਿਹਾ ਹੈ। ਵਾਇਰਸ ਦੇ ਫੈਲਣ ਤੋਂ ਲੈਕੇ ਇਸ ਦੇ ਸਰੂਪ ਅਤੇ ਬਣਾਵਾਟ ਸਬੰਧੀ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ। ਉੱਥੇ ਹੁਣ ਰੂਸ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਪਾਣੀ ਵਿਚ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਹੈ। ਇਹ ਅਧਿਐਨ ਸਟੇਟ ਰਿਸਰਚ ਸੈਂਟਰ ਆਫ ਵਾਇਰੋਲੌਜੀ ਐਂਡ ਬਾਇਓਤਕਨਾਲੌਜੀ ਵੇਕਟਰ ਵੱਲੋਂ ਕੀਤਾ ਗਿਆ ਹੈ। 

ਅਧਿਐਨ ਵਿਚ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਪਾਣੀ ਕੋਰੋਨਾਵਾਇਰਸ ਨੂੰ 72 ਘੰਟਿਆਂ ਦੇ ਅੰਦਰ ਲੱਗਭਗ ਪੂਰੀ ਤਰ੍ਹਾਂ ਨਾਲ ਖਤਮ ਕਰ ਸਕਦਾ ਹੈ। ਅਧਿਐਨ ਮੁਤਾਬਕ ਵਾਇਰਸ ਦਾ ਰੂਪ ਸਿੱਧੇ ਤੌਰ 'ਤੇ ਪਾਣੀ ਦੇ ਤਾਪਮਾਨ 'ਤੇ ਨਿਰਭਰ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ 90 ਫੀਸਦੀ ਵਾਇਰਸ ਦੇ ਕਣ 24 ਘੰਟੇ ਵਿਚ ਅਤੇ 99.9 ਫੀਸਦੀ ਕਣ ਕਮਰੇ ਦੇ ਸਧਾਰਨ ਤਾਪਮਾਨ 'ਤੇ ਰੱਖੇ ਪਾਣੀ ਵਿਚ ਮਰ ਜਾਂਦੇ ਹਨ।

ਅਧਿਐਨ ਵਿਚ ਕਿਹਾ ਗਿਆ ਹੈ ਕਿ ਉਬਲਦੇ ਪਾਣੀ ਦੇ ਤਾਪਮਾਨ 'ਤੇ ਕੋਰੋਨਾਵਾਇਰਸ ਪੂਰੀ ਤਰ੍ਹਾਂ ਨਾਲ ਅਤੇ ਤੁਰੰਤ ਮਰ ਜਾਂਦਾ ਹੈ। ਭਾਵੇਂਕਿ ਕੁਝ ਹਾਲਤਾਂ ਵਿਚ ਵਾਇਰਸ ਪਾਣੀ ਵਿਚ ਰਹਿ ਸਕਦਾ ਹੈ ਪਰ ਇਹ ਸਮੁੰਦਰ ਜਾਂ ਤਾਜੇ ਪਾਣੀ ਵਿਚ ਨਹੀਂ ਵੱਧਦਾ। ਕੋਰੋਨਾਵਾਇਰਸ ਸਟੇਨਲੈੱਸ ਸਟੀਲ, ਲਿਨੋਲਿਅਮ, ਕੱਚ, ਪਲਾਸਟਿਕ ਅਤੇ ਸਿਰੇਮਿਕ ਸਤਹਿ 'ਤੇ 48 ਘੰਟੇ ਤੱਕ ਕਿਰਿਆਸ਼ੀਲ ਰਹਿੰਦਾ ਹੈ। ਸ਼ੋਧ ਵਿਚ ਪਾਇਆ ਗਿਆ ਹੈ ਕਿ ਇਹ ਵਾਇਰਸ ਇਕ ਜਗ੍ਹਾ ਟਿਕ ਕੇ ਨਹੀਂ ਰਹਿੰਦਾ ਅਤੇ ਜ਼ਿਆਦਾਤਰ ਘਰੇਲੂ ਕੀਟਨਾਸ਼ਕ ਇਸ ਨੂੰ ਖਤਮ ਕਰਨ ਵਿਚ ਪ੍ਰਭਾਵੀ ਸਾਬਤ ਹੋ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਚੀਨੀ ਹੈਕਰਾਂ 'ਤੇ ਅਮਰੀਕੀ ਕੋਰੋਨਾ ਵੈਕਸੀਨ ਦਾ ਖੁਫੀਆ ਡਾਟਾ ਚੋਰੀ ਕਰਨ ਦਾ ਦੋਸ਼ 

ਸ਼ੋਧ ਵਿਚ ਪਤਾ ਚੱਲਿਆ ਹੈ ਕਿ 30 ਫੀਸਦੀ ਕੌਨਸਨਟ੍ਰੇਸ਼ਨ ਦੇ ਐਥਿਲ ਅਤੇ ਆਈਸੋਪ੍ਰੋਪਾਈਲ ਅਲਕੋਹਲ ਅੱਧੇ ਮਿੰਟ ਵਿਚ ਵਾਇਰਸ ਦੇ ਇਕ ਲੱਖ ਕਣਾਂ ਨੂੰ ਮਾਰ ਸਕਦੇ ਹਨ। ਇਹ ਪਿਛਲੇ ਅਧਿਐਨ ਦੇ ਉਹਨਾਂ ਦਾਅਵਿਆਂ ਨੂੰ ਖਾਰਿਜ ਕਰਦਾ ਹੈ ਜਿਸ ਵਿਚ ਕਿਹਾ ਗਿਆ ਸੀ  ਵਾਇਰਸ ਨੂੰ ਖਤਮ ਕਰਨ ਲਈ 60 ਫੀਸਦੀ ਤੋਂ ਵਧੇਰੇ ਕੌਨਸਨਟ੍ਰੇਸ਼ਨ ਵਾਲੇ ਅਲਕੋਹਲ ਦੀ ਲੋੜ ਹੁੰਦੀ ਹੈ। ਨਵੇਂ ਅਧਿਐਨ ਦੇ ਮੁਤਾਬਕ ਸਤਹਿ ਨੂੰ ਕੀਟਾਣੂ ਰਹਿਤ ਕਰਨ ਵਿਚ ਕਲੋਰੀਨ ਵੀ ਕਾਫੀ ਅਸਰਦਾਰ ਸਾਬਤ ਹੋਇਆ ਹੈ। ਕਿਸੇ ਕਲੋਰੀਨ ਤੋਂ ਕੀਟਾਣੂ ਰਹਿਤ ਕਰਨ 'ਤੇ Sars-CoV-2 30 ਸੈਕੰਡ ਦੇ ਅੰਦਰ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਜਾਂਦਾ ਹੈ। ਰੂਸ ਨੇ ਕੋਰੋਨਾਵਾਇਰਸ ਦੀ ਵੈਕਸੀਨ ਬਣਾ ਲੈਣ ਦਾ ਵੀ ਦਾਅਵਾ ਕੀਤਾ ਹੈ। ਉੱਥੋਂ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਗੇਮਾਲੇਵਾ ਇੰਸਟੀਚਿਊਟ ਵੱਲੋਂ ਵਿਕਸਿਤ ਵੈਕਸੀਨ 15 ਅਗਸਤ ਤੱਕ ਲੋਕਾਂ ਨੂੰ ਉਪਲਬਧ ਕਰਾ ਦਿੱਤੀ ਜਾਵੇਗੀ।


author

Vandana

Content Editor

Related News