ਰੂਸੀ ਰੈਗੂਲੇਟਰ ਨੇ ਇੰਸਟਾਗ੍ਰਾਮ ''ਤੇ ਕੀਤੀ ਕਾਰਵਾਈ
Friday, Mar 11, 2022 - 10:17 PM (IST)
ਮਾਸਕੋ-ਰੂਸ ਦੇ ਸੰਚਾਰ ਅਤੇ ਮੀਡੀਆ ਰੈਗੂਲੇਟਰ ਨੇ ਕਿਹਾ ਕਿ ਉਹ ਇੰਸਟਾਗ੍ਰਾਮ ਤੱਕ ਰਾਸ਼ਟਰੀ ਪਹੁੰਚ ਨੂੰ ਰੋਕ ਰਿਹਾ ਹੈ ਕਿਉਂਕਿ ਇਹ ਮੰਚ ਫੌਜੀ ਕਰਮਚਾਰੀਆਂ ਸਮੇਤ ਰੂਸੀ ਨਾਗਰਿਕਾਂ ਵਿਰੁੱਧ ਹਿੰਸਕ ਕਾਰਵਾਈ ਕਰਨ ਦੀ ਅਪੀਲ ਨੂੰ ਫੈਲਾ ਰਿਹਾ ਹੈ।
ਇਹ ਵੀ ਪੜ੍ਹੋ : ਯੂਰੋਕੈਨ ਗਲੋਬਲ ਦੇ ਅਮਨਦੀਪ ਸਿੰਘ ਨੂੰ ਮਿਲਿਆ 'ਆਈਕਾਨਿਕ ਲੀਡਰਸ਼ਿਪ ਐਵਾਰਡ'
ਯੂਕ੍ਰੇਨ ਵਿਰੁੱਧ ਆਪਣੇ ਹਮਲੇ ਨੂੰ ਰੂਸ ਵੱਲੋਂ ਵਧਾਉਣ ਦਰਮਿਆਨ ਸ਼ੁੱਕਰਵਾਰ ਨੂੰ ਰੋਸਕੋਨਮਾਦਜੋਰ ਕਹਿ ਜਾਣ ਵਾਲੇ ਰੈਗੂਲੇਟਰ ਨੇ ਇਹ ਕਦਮ ਚੁੱਕਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੀ ਮਾਲਕਣ ਕੰਪਨੀ ਮੇਟਾ ਨੇ ਆਪਣੇ ਬੁਲਾਰੇ ਐਂਡੀ ਸਟੋਨ ਵੱਲੋਂ ਟਵੀਟ ਕੀਤੇ ਗਏ ਇਕ ਬਿਆਨ 'ਚ ਕਿਹਾ ਕਿ ਕੰਪਨੀ ਰੂਸੀ ਨਾਗਰਿਕਾਂ ਵਿਰੁੱਧ ਹਿੰਸਾ ਦੀ ਅਪੀਲ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।
ਇਹ ਵੀ ਪੜ੍ਹੋ : ਪਾਕਿਸਤਾਨ ਨੂੰ ਅੱਤਵਾਦ ਸਪਾਂਸਰ ਕਰਨ ਵਾਲਾ ਦੇਸ਼ ਐਲਾਨਿਆ ਜਾਵੇ : ਅਮਰੀਕੀ ਸੰਸਦ ਮੈਂਬਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ