ਜੰਗਲ ''ਚ ਅੱਗ ਬੁਝਾਉਣ ਭੇਜਿਆ ਰੂਸੀ ਜਹਾਜ਼ ਹਾਦਸਾਗ੍ਰਸਤ, 8 ਦੀ ਮੌਤ
Sunday, Aug 15, 2021 - 12:52 AM (IST)
ਇਸਤਾਂਬੁਲ-ਰੂਸ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਜੰਗਲ 'ਚ ਲੱਗੀ ਅੱਗ ਬੁਝਾਉਣ ਲਈ ਭੇਜਿਆ ਗਿਆ ਇਕ ਰੂਸੀ ਜਹਾਜ਼ ਦੱਖਣੀ ਤੁਰਕੀ ਦੇ ਇਕ ਪਹਾੜੀ ਇਲਾਕੇ 'ਚ ਹਾਦਸਾਗ੍ਰਸਤ ਹੋ ਗਿਆ ਜਿਸ 'ਚ ਚਾਲਕ ਦਲ ਦੇ ਮੈੰਬਰਾਂ ਸਮੇਤ ਕੁੱਲ਼ 8 ਲੋਕਾਂ ਦੀ ਮੌਤ ਹੋ ਗਈ। ਤੁਰਕੀ ਦੀ ਸਰਕਾਰੀ ਮੀਡੀਆ ਦੀ ਖਬਰ ਮੁਤਾਬਕ ਰੂਸੀ ਮੰਤਰਾਲਾ ਨੇ ਕਿਹਾ ਕਿ ਜਹਾਜ਼ ਬੇਰੀਵ ਬੀ.ਈ.-200 ਤੁਰਕੀ ਦੇ ਅਦਾਨਾ ਸੂਬੇ 'ਚ ਉਤਰਨ ਦੀ ਕੋਸ਼ਿਸ਼ ਕਰਨ ਦੌਰਾਨ ਹਾਦਸਾਗ੍ਰਸਤ ਹੋ ਗਿਆ।
ਇਹ ਵੀ ਪੜ੍ਹੋ : ਰੂਸ ਦੇ ਕਮਚਾਤਕਾ 'ਚ ਹੈਲੀਕਾਪਟਰ ਹਾਦਸਾਗ੍ਰਸਤ, ਤਿੰਨ ਲਾਸ਼ਾਂ ਬਰਾਮਦ
ਉਸ ਸਮੇਂ ਰੂਸ ਦੇ ਪੰਜ ਅਤੇ ਤੁਰਕੀ ਦੇ ਤਿੰਨ ਨਾਗਰਿਕ ਸਵਾਰ ਸਨ। ਉਨ੍ਹਾਂ ਨੇ ਕਿਹਾ ਕਿ ਘਟਨਾ ਦੀ ਜਾਂਚ ਲਈ ਇਕ ਟੀਮ ਇਲਾਕੇ 'ਚ ਭੇਜੀ ਗਈ ਹੈ। ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੁਸੋਗਲੁ ਨੇ ਟਵੀਟ ਕੀਤਾ ਕਿ ਤੁਰਕੀ ਨੇ ਪਿਛਲੇ 16 ਦਿਨਾਂ 'ਚ ਜੰਗਲ 'ਚ ਕਰੀਬ 300 ਥਾਵਾਂ 'ਤੇ ਲੱਗੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਉਥੇ, ਉੱਤਰੀ ਤੁਰਕੀ ਇਸ ਹਫਤੇ ਹੜ੍ਹ ਨਾਲ ਪ੍ਰਭਾਵਿਤ ਹੈ ਜਿਥੇ ਇਸ 'ਚ ਘਟੋ-ਘੱਟ 44 ਲੋਕਾਂ ਦੀ ਮੌਤ ਹੋ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।