ਚੰਗੀ ਖ਼ਬਰ: ਇਸ ਮਹੀਨੇ ਭਾਰਤ 'ਚ ਸ਼ੁਰੂ ਹੋਵੇਗਾ ਰੂਸੀ ਕੋਰੋਨਾ ਵੈਕਸੀਨ ਦਾ ਟ੍ਰਾਇਲ

Tuesday, Sep 08, 2020 - 09:19 AM (IST)

ਚੰਗੀ ਖ਼ਬਰ: ਇਸ ਮਹੀਨੇ ਭਾਰਤ 'ਚ ਸ਼ੁਰੂ ਹੋਵੇਗਾ ਰੂਸੀ ਕੋਰੋਨਾ ਵੈਕਸੀਨ ਦਾ ਟ੍ਰਾਇਲ

ਮਾਸਕੋ : ਰੂਸ ਦੀ ਕੋਰੋਨਾ ਵਾਇਰਸ ਵੈਕਸੀਨ Sputnik V ਦੇ ਆਖ਼ਰੀ ਪੜਾਅ ਦਾ ਕਲੀਨਿਕਲ ਟ੍ਰਾਇਲ ਇਸ ਮਹੀਨੇ ਤੋਂ ਭਾਰਤ ਵਿਚ ਸ਼ੁਰੂ ਹੋਵੇਗਾ। ਵੈਕਸੀਨ ਬਣਾਉਣ ਲਈ ਫੰਡ ਉਪਲੱਬਧ ਕਰਾਉਣ ਵਾਲੀ ਏਜੰਸੀ ਰਸ਼ੀਅਨ ਡਾਇਰੈਕਟ ਇਨਵੈਸਟ ਫੰਡ (RDIF) ਦੇ ਸੀ.ਈ.ਓ. ਕਿਰਿਲ ਦਿਮਿਤਰਿਜ ਨੇ ਕਿਹਾ ਕਿ ਇਸ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਭਾਰਤ ਸਮੇਤ ਯੂ.ਏ.ਈ., ਸਾਊਦੀ ਅਰਬ, ਫਿਲੀਪੀਨਜ਼ ਅਤੇ ਬ੍ਰਾਜ਼ੀਲ ਵਿਚ ਇਸ ਮਹੀਨੇ ਤੋਂ ਸ਼ੁਰੂ ਹੋ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਤੀਜੇ ਪੜਾਅ ਦੇ ਟ੍ਰਾਇਲ ਦੇ ਸ਼ੁਰੂਆਤੀ ਨਤੀਜੇ ਅਕਤੂਬਰ-ਨਵੰਬਰ 2020 ਵਿਚ ਪ੍ਰਕਾਸ਼ਿਤ ਕੀਤੇ ਜਾਣਗੇ। ਦੱਸ ਦੇਈਏ ਕਿ ਇਸ ਵੈਕਸੀਨ ਨੂੰ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ 11 ਅਗਸਤ ਨੂੰ ਲਾਂਚ ਕੀਤਾ ਸੀ। ਇਸ ਵੈਕਸੀਨ ਨੂੰ ਮਾਸਕੋ ਦੇ ਗਾਮਲੇਆ ਰਿਸਰਚ ਇੰਸਟੀਚਿਊਟ ਨੇ ਰੂਸੀ ਰੱਖਿਆ ਮੰਤਰਾਲੇ ਨਾਲ ਮਿਲ ਕੇ ਏਡੇਨੋਵਾਇਸ ਦਾ ਬੇਸ ਬਣਾ ਕੇ ਤਿਆਰ ਕੀਤਾ ਹੈ।

ਕਿਵੇਂ ਕੰਮ ਕਰਦੀ ਹੈ?
ਰੂਸ ਦੀ ਵੈਕਸੀਨ ਸਰਦੀ ਜ਼ੁਕਾਮ ਪੈਦਾ ਕਰਣ ਵਾਲੇ adenovirus 'ਤੇ ਆਧਾਰਿਤ ਹੈ। ਇਸ ਵੈਕਸੀਨ ਨੂੰ ਆਰਟੀਫਿਸ਼ਲ ਤਰੀਕੇ ਨਾਲ ਬਣਾਇਆ ਗਿਆ ਹੈ। ਇਹ ਕੋਰੋਨਾ ਵਾਇਰਸ SARS-CoV-2 ਵਿਚ ਪਾਏ ਜਾਣ ਵਾਲੇ ਸਟਰਕਚਰਲ ਪ੍ਰੋਟੀਨ ਦੀ ਨਕਲ ਕਰਦੀ ਹੈ, ਜਿਸ ਨਾਲ ਸਰੀਰ ਵਿਚ ਠੀਕ ਉਹੋ ਜਿਹਾ ਇਮਿਊਨ ਰਿਸਪਾਂਸ ਪੈਦਾ ਹੁੰਦਾ ਹੈ, ਜੋ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਪੈਦਾ ਹੁੰਦਾ ਹੈ। ਯਾਨੀ ਕਿ ਇਕ ਤਰੀਕੇ ਨਾਲ ਇਨਸਾਨ ਦਾ ਸਰੀਰ ਠੀਕ ਉਸੇ ਤਰੀਕੇ ਨਾਲ ਪ੍ਰਤੀਕਿਰਿਆ ਦਿੰਦਾ ਹੈ, ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਉਹ ਕੋਰੋਨਾ ਵਾਇਰਸ ਇਨਫੈਕਸ਼ਨ ਹੋਣ 'ਤੇ ਦਿੰਦਾ ਹੈ ਪਰ ਇਸ ਵਿਚ ਉਸ ਨੂੰ COVID-19 ਦੇ ਜਾਨਲੇਵਾ ਨਤੀਜੇ ਨਹੀਂ ਭੁਗਤਣੇ ਪੈਂਦੇ ਹਨ।  ਮਾਸਕੋ ਦੀ ਸੇਸ਼ੇਨੌਵ ਯੂਨੀਵਰਸਿਟੀ ਵਿਚ 18 ਜੂਨ ਤੋਂ ਕਲੀਨਿਕਲ ਟ੍ਰਾਇਲ ਸ਼ੁਰੂ ਹੋਏ ਸਨ। 38 ਲੋਕਾਂ 'ਤੇ ਕੀਤੇ ਗਏ ਅਧਿਐਨ ਵਿਚ ਇਹ ਵੈਕਸੀਨ ਸੁਰੱਖਿਅਤ ਪਾਈ ਗਈ ਹੈ। ਸਾਰੇ ਵਾਲੰਟੀਅਰਾਂ ਵਿਚ ਵਾਇਰਸ  ਦੇ ਖ਼ਿਲਾਫ ਇਮਿਊਨਿਟੀ ਵੀ ਪਾਈ ਗਈ ਹੈ।

ਰੂਸ ਦੀ ਪਹਿਲੀ ਸੈਟੇਲਾਈਟ ਤੋਂ ਮਿਲਿਆ ਵੈਕਸੀਨ ਨੂੰ ਨਾਮ
ਇਸ ਵੈਕਸੀਨ ਨੂੰ ਨਾਮ ਰੂਸ ਦੀ ਪਹਿਲੀ ਸੈਟੇਲਾਈਟ ਸਪੂਤਨਿਕ ਤੋਂ ਮਿਲਿਆ ਹੈ, ਜਿਸ ਨੂੰ ਰੂਸੀ ਪੁਲਾੜ ਏਜੰਸੀ ਨੇ 1957 ਵਿਚ ਲਾਂਚ ਕੀਤਾ ਸੀ।


author

cherry

Content Editor

Related News