ਪਤੀ-ਪਤਨੀ ਦਾ ਕਾਰਨਾਮਾ, 30 ਲੋਕਾਂ ਨੂੰ ਜਾਨੋ ਮਾਰ ਕੇ ਆਚਾਰ ਬਣਾ ਕੇ ਖਾਧਾ

Monday, Oct 26, 2020 - 05:47 PM (IST)

ਰੂਸ : ਕਿਸੇ ਨੇ ਸਹੀ ਕਿਹਾ ਹੈ ਕਿ ਇਨਸਾਨ ਤੋਂ ਜ਼ਿਆਦਾ ਖ਼ਤਰਨਾਕ ਇਨਸਾਨ ਲਈ ਹੋਰ ਕੋਈ ਨਹੀਂ ਹੈ। ਕਿਉਂਕਿ ਕਈ ਵਾਰ ਅਜਿਹਾ ਕੁੱਝ ਹੋਇਆ ਹੈ ਕਿ ਇਨਸਾਨ ਨੇ ਆਪਣੀਆਂ ਹੀ ਹਰਕਤਾਂ ਨਾਲ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ। ਫਿਰ ਭਾਵੇਂ ਮਾਮਲਾ ਰੇਪ ਦਾ ਹੋਵੇ ਜਾਂ ਲੁੱਟ ਦਾ। ਉਂਝ ਤਾਂ ਅਸੀਂ ਇਹ ਵੀ ਸੁਣਿਆ ਹੈ ਕਿ ਜੰਗਲੀ ਜਾਨਵਰ ਇਨਸਾਨ ਦਾ ਸ਼ਿਕਾਰ ਕਰਕੇ ਆਪਣੀ ਭੁੱਖ ਮਿਟਾਉਂਦੇ ਹਨ ਪਰ ਇਸ ਮਾਮਲੇ ਵਿਚ ਵੀ ਇਨਸਾਨ ਘੱਟ ਨਹੀ ਹੈ। ਕਿਉਂਕਿ ਸਾਲ 2017 ਵਿਚ ਰੂਸ ਵਿਚ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਮੀਡੀਆਂ ਰਿਪੋਰਟਾਂ ਮੁਤਾਬਕ ਦੱਖਣੀ ਰੂਸ ਦੇ ਕ੍ਰਾਸਨੋਦਰ ਸਿਟੀ ਵਿਚ ਰਹਿਣ ਵਾਲੇ ਇਕ ਪਤੀ-ਪਤਨੀ ਨੂੰ ਪੁਲਸ ਨੇ ਇਸ ਕਰਕੇ ਗ੍ਰਿਫਤਾਰ ਕੀਤਾ ਸੀ, ਕਿਉਂਕਿ ਉਨ੍ਹਾਂ ਨੇ 18 ਸਾਲਾਂ ਵਿਚ 30 ਇਨਸਾਨਾਂ ਨੂੰ ਮਾਰ ਕੇ ਖਾਦਾ ਸੀ। ਇਸ ਕਬੂਲਨਾਮਾ ਖੁਦ ਪਤੀ-ਪਤਨੀ ਨੇ ਕੀਤਾ ਸੀ।

ਇਹ ਵੀ ਪੜ੍ਹੋ: ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ ਕ੍ਰਿਕਟਰ ਸਚਿਨ ਦੀ ਧੀ ਸਾਰਾ ਤੇਂਦੁਲਕਰ, ਵੇਖੋ ਖ਼ੂਬਸੂਰਤ ਤਸਵੀਰਾਂ

ਦਮਿਤਰੀ ਬਖ਼ਸ਼ੀ ਅਤੇ ਪਤਨੀ ਨਤਾਲੀਆ ਦੋਵੇਂ ਬੜੇ ਚਾਅ ਨਾਲ ਇਨਸਾਨੀ ਮਾਸ ਖਾਂਦੇ ਸੀ। ਦੋਵਾਂ ਨੇ ਆਪਣੇ ਘਰ ਵਿਚ ਇਕ ਤਹਿਖਾਨਾ ਵੀ ਬਣਾਇਆ ਹੋਇਆ ਸੀ, ਜਿਥੇ ਉਹ ਆਪਣੇ ਸ਼ਿਕਾਰ ਨੂੰ ਮਾਰ ਕੇ ਲਿਆਉਂਦੇ ਸੀ ਅਤੇ ਫਿਰ ਉਸ ਦੇ ਸਰੀਰ ਦੇ ਅੰਗਾਂ ਨੂੰ ਵੱਖ-ਵੱਖ ਕਰਕੇ ਉਨ੍ਹਾਂ ਨਾਲ ਸੈਲਫੀ ਵੀ ਲੈਂਦੇ ਸੀ। ਪੁਲਸ ਨੂੰ ਇਨ੍ਹਾਂ ਦੇ ਘਰ ਵਿਚੋਂ ਇਕ ਆਚਾਰ ਦਾ ਡੱਬਾ ਵੀ ਬਰਾਮਦ ਹੋਇਆ ਸੀ। ਬਾਅਦ ਵਿਚ ਖ਼ੁਲਾਸਾ ਹੋਇਆ ਉਹ ਇਨਸਾਨੀ ਮਾਸ ਦਾ ਬਣਿਆ ਹੋਇਆ ਆਚਾਰ ਸੀ।

ਇਹ ਵੀ ਪੜ੍ਹੋ: IPL 2020: CSK ਦੇ ਪਲੇਅ-ਆਫ ਤੋਂ ਬਾਹਰ ਹੋਣ 'ਤੇ ਧੋਨੀ ਦੀ ਪਤਨੀ ਸਾਕਸ਼ੀ ਹੋਈ ਭਾਵੁਕ, ਬਿਆਨ ਕੀਤਾ ਦਰਦ

ਪੁਲਸ ਨੂੰ ਇਸ ਮਾਮਲੇ ਦੀ ਜਾਣਕਾਰੀ ਇਕ ਮੋਬਾਇਲ ਫੋਨ ਤੋਂ ਮਿਲੀ ਸੀ। ਦਰਅਸਲ ਗਸ਼ਤ ਦੌਰਾਨ ਪੁਲਸ ਨੂੰ ਇਕ ਮੋਬਾਇਲ ਫੋਨ ਬਰਾਮਦ ਹੋਇਆ ਸੀ। ਜਾਂਚ ਕਰਨ 'ਤੇ ਫੋਨ ਦੀ ਗੈਲਰੀ ਵਿਚ ਇਕ ਵਿਅਕਤੀ ਸਰੀਰ ਦੇ ਵੱਖ-ਵੱਖ ਅੰਗਾਂ ਨਾਲ ਸੈਲਫੀ ਲੈ ਰਿਹਾ ਸੀ। ਇਸ ਤੋਂ ਬਾਅਲ ਪੁਲਸ ਨੇ ਇਸ ਵਿਅਕਤੀ ਦੀ ਭਾਲ ਸ਼ੁਰੂ ਕੀਤੀ ਅਤੇ ਉਹ ਇਸ ਜੌੜੇ ਤੱਕ ਪਹੁੰਚਣ ਵਿਚ ਸਫ਼ਲ ਹੋ ਗਏ। ਤਲਾਸ਼ੀ ਲੈਣ 'ਤੇ ਘਰ ਵਿਚ ਬਣੇ ਗੁਪਤ ਤਹਿਖਾਨੇ ਵਿਚੋਂ ਪੁਲਸ ਨੂੰ ਜਾਂਚ ਦੌਰਾਨ ਕਈ ਲੋਕਾਂ ਦੀ ਚਮੜੀ ਅਤੇ ਅਵਸ਼ੇਸ਼ ਮਿਲੇ। ਪੁਲਸ ਪੁੱਛਗਿੱਛ ਦੌਰਾਨ ਇਸ ਜੋੜੇ ਨੇ ਕਬੂਲਿਆ ਸੀ ਕਿ ਉਨ੍ਹਾਂ ਨੇ ਸਭ ਤੋਂ ਪਹਿਲਾ ਸ਼ਿਕਾਰ ਸਾਲ 1999 ਵਿਚ ਬਣਾਇਆ ਸੀ ਅਤੇ ਉਸ ਤੋ ਬਾਅਦ ਉਹ ਅਜਿਹਾ ਕਰਨ ਲੱਗੇ ਸਨ।  

ਇਹ ਵੀ ਪੜ੍ਹੋ: IPL ਮੈਚ 'ਚ ਵਿਰਾਟ ਨੂੰ ਚਿਅਰ ਕਰਨ ਪੁੱਜੀ ਅਨੁਸ਼ਕਾ, ਚਿਹਰੇ 'ਤੇ ਦਿਖਿਆ ਪ੍ਰੈਗਨੈਂਸੀ ਗਲੋਅ

ਉਥੇ ਹੀ ਨਤਾਲੀਆ ਦੀ ਗੱਲ ਕੀਤੀ ਜਾਵੇ ਤਾਂ ਉਹ ਪੇਸ਼ੇ ਤੋਂ ਨਰਸ ਸੀ। ਪੂਰੇ ਮਾਮਲੇ ਦੇ ਖੁਲਾਸੇ ਤੋਂ ਬਾਅਦ ਨਤਾਲੀਆ ਨੂੰ ਮਨੋਰੋਗ ਨਾਲ ਜੁੜੇ ਟੈਸਟ ਲਈ ਭੇਜਿਆ ਗਿਆ, ਇਸ ਟੈਸਟ ਵਿਚ ਨਤਾਲੀਆ ਦੀ ਰਿਪੋਰਟ ਬਿਲਕੁੱਲ ਠੀਕ ਆਈ ਸੀ। ਇਸ ਤੋਂ ਸਾਫ਼ ਹੋ ਗਿਆ ਕਿ ਨਤਾਲੀਆ ਪੂਰੀ ਤਰ੍ਹਾਂ ਸਹਿਤਮੰਦ ਹੈ ਅਤੇ ਉਸ ਨੇ ਜੋ ਵੀ ਕੀਤਾ ਆਪਣੇ ਹੋਸ਼ੋ-ਆਵਾਸ ਵਿਚ ਕੀਤਾ ਸੀ। ਬਾਅਦ ਵਿਚ ਇਨ੍ਹਾਂ ਦੋਵਾਂ ਪਤੀ-ਪਤਨੀ ਨੂੰ ਸਜ਼ਾ ਮਿਲੀ ਸੀ। ਇਸ ਮਾਮਲੇ ਵਿਚ ਦਮਿਤਰੀ ਨੂੰ 12 ਸਾਲ ਦੀ ਸਜ਼ਾ ਮਿਲੀ ਸੀ, ਜਦੋਂ ਕਿ ਨਤਾਲੀਆ ਨੂੰ 11 ਸਾਲ ਦੀ ਸਜ਼ਾ ਮਿਲੀ। ਇਸ ਸਾਲ ਦੀ ਸ਼ੁਰੂਆਤ ਵਿਚ ਹੀ ਦਮਿਤਰੀ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਆਮ ਜਨਤਾ ਨੂੰ ਰਾਹਤ: ਸਰਕਾਰ ਦੇ ਦਖ਼ਲ ਤੋਂ ਬਾਅਦ ਡਿੱਗੀਆਂ ਪਿਆਜ਼ ਦੀਆਂ ਕੀਮਤਾਂ, ਦੇਖੋ 1 ਕਿਲੋ ਦਾ ਭਾਅ


cherry

Content Editor

Related News