ਰੂਸੀ ਫੌਜ ਕੀਵ ਵੱਲ ਵਧੀ, ਯੂਕ੍ਰੇਨ 'ਚ ਹੁਣ ਤੱਕ ਦਾਗੀਆਂ 810 ਮਿਜ਼ਾਈਲਾਂ

Saturday, Mar 12, 2022 - 06:47 PM (IST)

ਰੂਸੀ ਫੌਜ ਕੀਵ ਵੱਲ ਵਧੀ, ਯੂਕ੍ਰੇਨ 'ਚ ਹੁਣ ਤੱਕ ਦਾਗੀਆਂ 810 ਮਿਜ਼ਾਈਲਾਂ

ਲਵੀਵ-ਰੂਸੀ ਫੌਜ ਸ਼ੁੱਕਰਵਾਰ ਨੂੰ ਜਿਥੇ ਉੱਤਰ-ਪੂਰਬੀ ਵੱਲੋਂ ਕੀਵ ਵੱਲ ਵਧਦੀ ਦਿਖੀ, ਉਥੇ ਯੂਕ੍ਰੇਨ 'ਚ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਅਮਰੀਕਾ ਨੇ ਕਿਹਾ ਕਿ ਰੂਸ ਨੇ ਯੂਕ੍ਰੇਨ 'ਤੇ ਹੁਣ ਤੱਕ ਕਰੀਬ 810 ਮਿਜ਼ਾਈਲਾਂ ਦਾਗੀਆਂ ਹਨ। ਰੂਸੀ ਜਹਾਜ਼ਾਂ ਅਤੇ ਤੋਪਾਂ ਨੇ ਯੂਕ੍ਰੇਨ ਦੇ ਪੱਛਮੀ 'ਚ ਜਿਥੇ ਹਵਾਈ ਪੱਟੀਆਂ ਨੂੰ ਨਿਸ਼ਾਨਾ ਬਣਾਇਆ, ਉਥੇ ਪੂਰਬ 'ਚ ਇਕ ਪ੍ਰਮੁੱਖ ਤਕਨੋਲਾਜੀ ਕੇਂਦਰ 'ਤੇ ਬੰਬ ਅਤੇ ਗੋਲੇ ਵਰ੍ਹਾਏ।

ਇਹ ਵੀ ਪੜ੍ਹੋ : LAC 'ਤੇ ਭਾਰਤ ਨੂੰ ਜ਼ਰੂਰੀ ਉਪਕਰਣਾਂ ਦੀ ਮਦਦ ਕਰਦਾ ਰਹੇਗਾ ਅਮਰੀਕਾ : ਅਮਰੀਕੀ ਐਡਮਿਰਲ

ਉਸ ਦੇ ਟੈਂਕ ਅਤੇ ਤੋਪਾਂ ਨੇ ਪਹਿਲਾਂ ਤੋਂ ਹੀ ਕੰਟਰੋਲ 'ਚ ਆ ਚੁੱਕੇ ਸ਼ਹਿਰ 'ਚ ਹਮਲੇ ਜਾਰੀ ਰੱਖੇ, ਜਿਸ ਨਾਲ ਲੋਕ ਉਥੇ ਜਾਨ ਗੁਆਉਣ ਵਾਲੇ ਲੋਕਾਂ ਨੂੰ ਦਫ਼ਨਾ ਨਹੀਂ ਪਾਏ। ਰੂਸ ਇਸ ਤੋਂ ਪਹਿਲਾਂ ਸੀਰੀਆ ਅਤੇ ਚੇਚਨਿਆ 'ਚ ਵੀ ਅਜਿਹੀ ਹੀ ਰਣਨੀਤੀ ਅਪਣਾ ਚੁੱਕਿਆ ਹੈ। ਉਹ ਹਥਿਆਰਬੰਦ ਵਿਰੋਧ ਨੂੰ ਦਬਾਉਣ ਲਈ ਹਵਾਈ ਹਮਲੇ ਅਤੇ ਗੋਲੀਬਾਰੀ ਲਗਾਤਾਰ ਜਾਰੀ ਰੱਖਦਾ ਆਇਆ ਹੈ।

ਇਹ ਵੀ ਪੜ੍ਹੋ : ਤੁਰਕੀ ਨੇ ਕੀਵ 'ਚ ਸਥਿਤ ਆਪਣਾ ਦੂਤਘਰ ਕੀਤਾ ਖਾਲੀ

ਰੂਸੀ ਹਮਲਿਆਂ ਨੇ ਦੱਖਣੀ ਬੰਦਰਗਾਹ ਸ਼ਹਿਰ ਮਾਰੀਉਪੋਲ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕੱਟ ਦਿੱਤਾ ਹੈ ਅਤੇ ਜੇਕਰ ਜੰਗ ਜਾਰੀ ਰਹਿੰਦੀ ਹੈ ਤਾਂ ਕੀਵ ਸਮੇਤ ਖੇਤਰਾਂ ਨੂੰ ਵੀ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਰੀਊਪੋਲ 'ਚ ਰੂਸੀ ਕਾਰਵਾਈ ਦੇ ਚੱਲਦੇ ਉਥੇ ਭੋਜਨ-ਪਾਣੀ ਪਹੁੰਚਾਉਣ ਅਤੇ ਫਸੇ ਹੋਏ ਨਾਗਰਿਕਾਂ ਨੂੰ ਕੱਢਣ ਦੀ ਕੋਸ਼ਿਸ਼ ਵਾਰ-ਵਾਰ ਨਾਕਾਮ ਹੋ ਰਹੀ ਹੈ।

ਇਹ ਵੀ ਪੜ੍ਹੋ : ਨਾਟੋ ਤੇ ਰੂਸ 'ਚ ਹੋਈ ਸਿੱਧੀ ਜੰਗ ਤਾਂ ਹੋਵੇਗਾ ਤੀਸਰਾ ਵਿਸ਼ਵ ਯੁੱਧ : ਬਾਈਡੇਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News