ਕੂਟਨੀਤਕ ਪਹਿਲ ਤੋਂ ਬਾਅਦ ਯੂਕ੍ਰੇਨ ਸੰਕਟ ਟਲਣ ਦੀ ਉਮੀਦ, ਰੂਸ ਨੇ ਵਾਪਸ ਸੱਦੇ ਫ਼ੌਜੀ

Wednesday, Feb 16, 2022 - 09:51 AM (IST)

ਮਾਸਕੋ/ਕੀਵ/ਨਵੀਂ ਦਿੱਲੀ (ਏਜੰਸੀਆਂ)- ਯੂਕ੍ਰੇਨ ਦੀ ਸਰਹੱਦ ਨੇੜੇ ਰੂਸ ਦੇ ਫ਼ੌਜੀਆਂ ਦੀਆਂ ਵਧਦੀਆਂ ਸਰਗਰਮੀਆਂ ’ਤੇ ਪੱਛਮੀ ਦੇਸ਼ ਕਰੀਬੀ ਨਜ਼ਰ ਰੱਖੇ ਹੋਏ ਹਨ। ਇਸ ਦਰਮਿਆਨ ਜੰਗ ਟਾਲੇ ਜਾ ਸਕਣ ਬਾਰੇ ਕ੍ਰੇਮਲਿਨ ਤੋਂ ਮਿਲੇ ਸੰਕੇਤਾਂ ਤੋਂ ਉਤਸ਼ਾਹਿਤ ਯੂਰਪੀ ਨੇਤਾ ਆਖਰੀ ਪਲਾਂ ਦੀ ਕੂਟਨੀਤੀ ਲਈ ਮੰਗਲਵਾਰ ਨੂੰ ਖੇਤਰ ਲਈ ਰਵਾਨਾ ਹੋਏ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸੰਕੇਤ ਦਿੱਤਾ ਕਿ ਮਾਸਕੋ ਇਸ ਸੰਕਟ ਦਾ ਕਾਰਨ ਰਹੀ ਸੁਰੱਖਿਆ ਸ਼ਿਕਾਇਤਾਂ ਬਾਰੇ ਗੱਲਬਾਤ ਜਾਰੀ ਰੱਖਣ ਲਈ ਤਿਆਰ ਹੈ। ਇਸ ਨਾਲ ਇਹ ਉਮੀਦ ਜਾਗੀ ਹੈ ਕਿ ਸ਼ਾਇਦ ਰੂਸ ਦੀ ਯੋਜਨਾ ਯੂਕ੍ਰੇਨ ’ਤੇ ਹਮਲਾ ਕਰਨ ਦੀ ਨਹੀਂ ਹੈ।

ਇਸ ਦਰਮਿਆਨ ਰੂਸ ਦੇ ਰੱਖਿਆ ਮੰਤਰਾਲਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਫ਼ੌਜੀ ਅਭਿਆਸਾਂ ਵਿਚ ਭਾਗ ਲੈ ਰਹੀ ਫ਼ੌਜ ਦੀਆਂ ਕੁਝ ਟੁਕੜੀਆਂ ਜਲਦੀ ਹੀ ਆਪਣੇ ਅੱਡਿਆਂ ’ਤੇ ਪਰਤਣਾ ਸ਼ੁਰੂ ਕਰ ਦੇਣਗੀਆਂ। ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਇਹ ਫ਼ੌਜੀ ਕਿਥੇ ਤਾਇਨਾਤ ਹਨ ਜਾਂ ਕਿੰਨੇ ਫ਼ੌਜੀ ਪਰਤ ਰਹੇ ਹਨ। ਉਥੇ, ਪੋਲੈਂਡ ਦੇ ਵਿਦੇਸ਼ ਮੰਤਰੀ ਜਬੀਗਨਉ ਰਾਉ ਵੀ ਲਾਵਰੋਵ ਨੂੰ ਮਿਲਣ ਲਈ ਮੰਗਲਵਾਰ ਨੂੰ ਰੂਸ ਪਹੁੰਚੇ, ਜਦਕਿ ਯੂਕ੍ਰੇਨ ਦੇ ਵਿਦੇਸ਼ ਮੰਤਰੀ ਨੇ ਆਪਣੇ ਇਤਾਲਵੀ ਹਮਅਹੁਦਾ ਨਾਲ ਗੱਲਬਾਤ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ : ਟਰੂਡੋ ਲਈ ਮੁਸੀਬਤ ਬਣ ਚੁੱਕਾ ਟਰੱਕ ਡਰਾਈਵਰਾਂ ਦਾ ਅੰਦੋਲਨ ਅੱਜ ਹੋ ਸਕਦਾ ਹੈ ਖ਼ਤਮ 

ਯੂਕ੍ਰੇਨ ਦੀਆਂ ਸਰਹੱਦਾਂ ’ਤੇ ਰੂਸੀ ਫ਼ੌਜੀਆਂ ਦੀ ਤਾਇਨਾਤੀ ਅਤੇ ਉਸ ’ਤੇ ਰੂਸ ਦੇ ਹਮਲੇ ਦੇ ਖਦਸੇ ਦਰਮਿਆਨ ਰਾਜਧਾਨੀ ਕੀਵ ਸਥਿਤ ਭਾਰਤੀ ਦੂਤਾਵਾਸ ਨੇ ਮੰਗਲਵਾਰ ਨੂੰ ਆਪਣੇ ਨਾਗਰਿਕਾਂ ਨੂੰ ਯੂਕ੍ਰੇਨ ਦੀ ਅਤੇ ਦੇਸ਼ ਦੇ ਅੰਦਰ ਦੀਆਂ ਸਾਰੀਆਂ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਲਈ ਵੀ ਕਿਹਾ ਹੈ। ਦੂਤਾਵਾਸ ਫਿਲਹਾਲ ਆਮ ਤੌਰ ’ਤੇ ਕੰਮ ਕਰਨਾ ਜਾਰੀ ਰੱਖੇਗਾ।

ਅਮਰੀਕਾ ਨੇ ਦਿੱਤੀ ਚਿਤਾਵਨੀ- ਜੇਕਰ ਰੂਸ ਨੇ ਹਮਲਾ ਕੀਤਾ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਰੂਸ ਨੂੰ ਯੂਕ੍ਰੇਨ ’ਤੇ ਹਮਲਾ ਕਰਨ ਦੀ ਸਥਿਤੀ ਵਿਚ ‘ਗੰਭੀਰ ਨਤੀਜੇ’ ਭੁਗਤਣ ਦੀ ਚਿਤਾਵਨੀ ਦਿੱਤੀ ਹੈ ਅਤੇ ਇਸ ਮੁੱਦੇ ਦੇ ਕੂਟਨੀਤਕ ਹੱਲ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਯੂਕ੍ਰੇਨ ’ਤੇ ਰੂਸੀ ਹਮਲੇ ਦੇ ਖਦਸੇ ਦਰਮਿਆਨ ਉਹ ਭਾਰਤ ਸਮੇਤ ਹੋਰ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਬਾਈਡੇਨ ਨੇ ਸਥਿਤੀ ’ਤੇ ਚਰਚਾ ਕਰਨ ਲਈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਸੰਪਰਕ ਕੀਤਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News