ਯੂਕ੍ਰੇਨ ਵਿਰੁੱਧ ਕਾਰਵਾਈ ਦੀ ਰੂਸ ਨੂੰ ਚੁਕਾਉਣੀ ਪਵੇਗੀ ਵੱਡੀ ਕੀਮਤ : ਬ੍ਰਿਟੇਨ

Saturday, Dec 11, 2021 - 06:44 PM (IST)

ਲਿਵਰਪੂਲ-ਜੀ-7 ਉਦਯੋਗਿਕ ਸਮੂਹ ਦੇ ਵਿਦੇਸ਼ ਮੰਤਰੀ ਸ਼ਨੀਵਾਰ ਨੂੰ ਬੈਠਕ ਦੇ ਲਿਵਰਪੂਲ 'ਚ ਮਰਸੀ ਨਦੀ ਦੇ ਕੰਢੇ ਇਕੱਠੇ ਹੋਏ। ਬ੍ਰਿਟੇਨ ਨੇ ਇਸ ਬੈਠਕ ਨੂੰ 'ਵਿਸ਼ਵ ਹਮਲਾਵਾਰਾਂ ਵਿਰੁੱਧ ਏਕਤਾ ਦਾ ਪ੍ਰਦਰਸ਼ਨ' ਕਰਾਰ ਦਿੱਤਾ। ਚੀਨ ਅਤੇ ਈਰਾਨ ਨਾਲ ਤਣਾਅ ਦੇ ਵਿਰੋਧ 'ਚ ਬ੍ਰਿਟੇਨ ਅਮੀਰ ਦੇਸ਼ਾਂ 'ਚ ਏਕਤਾ ਚਾਹੁੰਦਾ ਹੈ ਅਤੇ ਉਸ ਨੇ ਯੂਕ੍ਰੇਨ ਦੇ ਪ੍ਰਤੀ ਰੂਸ ਦੇ ਵਿਵਹਾਰ ਨੂੰ 'ਖਰਾਬ' ਦੱਸਿਆ ਹੈ। ਸਾਲਵੇਸ਼ਨ ਆਰਮੀ ਬੈਂਡ ਵੱਲੋਂ ਕ੍ਰਿਸਮਸ ਕੈਰੋਲ ਵਜਾਉਣ ਦਰਮਿਆਨ ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ ਟਰੂਸ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿਕੰਨ ਅਤੇ ਜੀ-7 ਦੇ ਆਪਣੇ ਹੋਰ ਹਮਰੁਤਬਿਆਂ ਦਾ ਸਵਾਗਤ ਕੀਤਾ।

ਇਹ ਵੀ ਪੜ੍ਹੋ : ਹੰਗਰੀ ਦੀ ਅਦਾਲਤ ਨੇ EU ਕਾਨੂੰਨਾਂ ਦੀ ਪ੍ਰਮੁੱਖਤਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਕੀਤੀ ਖਾਰਿਜ

ਯੂਕ੍ਰੇਨ ਦੀ ਸਰਹੱਦ ਨੇੜੇ ਰੂਸ ਦੇ ਫੌਜੀਆਂ ਦੇ ਇਕੱਠ 'ਤੇ ਟਰੂਸ ਨੇ ਬੈਠਕ 'ਚ ਚਿਤਾਵਨੀ ਦਿੱਤੀ ਕਿ 'ਸੁਤੰਤਰ ਲੋਕਤਾਂਤਰਿਕ ਦੇਸ਼ਾਂ' ਨੂੰ ਰੂਸ ਦੇ ਗੈਸ ਅਤੇ ਰੂਸ ਦੇ ਪੈਸੇ ਨਾਲ ਖੁਦ ਨੂੰ ਦੂਰ ਰੱਖਣਾ ਚਾਹੀਦਾ ਤਾਂ ਕਿ ਉਨ੍ਹਾਂ ਦੀ ਸੁਤੰਤਰਤਾ ਦੀ ਰੱਖਿਆ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ, ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਦੇ ਵਿਦੇਸ਼ ਮੰਤਰੀਆਂ ਦੀ ਜੀ-7 ਬੈਠਕ 'ਸਮਾਨ ਵਿਚਾਰਧਾਰਾ ਵਾਲੇ ਵੱਡੇ ਆਰਥਿਕ ਦੇਸ਼ਾਂ ਦੀ ਏਕਤਾ ਦਾ ਪ੍ਰਦਰਸ਼ਨ ਹੈ ਜੋ ਹਮਲਾਵਰਤਾ ਅਤੇ ਯੂਕ੍ਰੇਨ ਵਿਰੁੱਧ ਹਮਲਵਾਰ ਪ੍ਰਤੀ ਸਾਡਾ ਸਖਤ ਰੁਖ਼ ਹੈ।'

ਇਹ ਵੀ ਪੜ੍ਹੋ : ਡੈਲਟਾ ਵੇਰੀਐਂਟ ਨਾਲ ਜੁੜੀ ਮੌਤ ਦਰ ਨੂੰ 90 ਫੀਸਦੀ ਤੱਕ ਘੱਟ ਕਰ ਸਕਦੀ ਹੈ ਫਾਈਜ਼ਰ ਦੀ ਬੂਸਟਰ ਖੁਰਾਕ : ਅਧਿਐਨ

ਟਰੂਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਯੂਕ੍ਰੇਨ ਵਿਰੁੱਧ ਫੌਜੀ ਕਾਰਵਾਈ ਦੇ ਪ੍ਰਤੀ 'ਵੱਡੀ ਰਣਨੀਤਿਕ ਭੁੱਲ' ਹੋਵੇਗੀ ਅਤੇ ਮਾਸਕ ਨੂੰ ਇਸ ਦੇ 'ਗੰਭੀਰ ਨਤੀਜੇ' ਭੁਗਤਣੇ ਪੈਣਗੇ। ਅਮਰੀਕਾ ਅਤੇ ਨਾਟੋ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਸਰਹੱਦੀ ਇਲਾਕਿਆਂ 'ਚ ਰੂਸ ਦੇ ਫੌਜੀਆਂ ਅਤੇ ਹਥਿਆਰਾਂ ਨੂੰ ਜਮ੍ਹਾ ਕਰਨ ਤੋਂ ਬਾਅਦ ਉਹ ਯੂਕ੍ਰੇਨ 'ਤੇ ਹਮਲਾ ਕਰ ਸਕਦਾ ਹੈ।

ਇਹ ਵੀ ਪੜ੍ਹੋ : ਨੀਦਰਲੈਂਡ ਨੇ ਪੰਜ ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਲਈ ਫਾਈਜ਼ਰ ਦੇ ਕੋਵਿਡ ਰੋਕੂ ਟੀਕੇ ਨੂੰ ਦਿੱਤੀ ਮਨਜ਼ੂਰੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News