ਜ਼ੈਪਡ-2021: 2 ਲੱਖ ਫੌਜੀਆਂ ਨਾਲ ਯੁੱਧ ਅਭਿਆਸ ’ਚ ਜੁਟਿਆ ਰੂਸ, ਨਾਟੋ ਪਰੇਸ਼ਾਨ

09/14/2021 3:54:11 AM

ਮਾਸਕੋ - ਰੂਸ ਇਨ੍ਹੀਂ ਦਿਨੀਂ ਆਪਣੀ ਜੰਗੀ ਸ਼ਕਤੀ ਵਧਾਉਣ ਲਈ ਇਕ ਤੋਂ ਬਾਅਦ ਇਕ ਕਈ ਯੁੱਧ ਅਭਿਆਸ ਕਰ ਰਿਹਾ ਹੈ। ਰੂਸੀ ਫੌਜ ਨੇ ਹਾਲ ਦੇ ਦਿਨਾਂ ’ਚ ਚੀਨ ਦੇ ਨਾਲ ਦੋ-ਪੱਖੀ ਯੁੱਧ ਅਭਿਆਸ ਕੀਤਾ ਸੀ। ਇਸ ਤੋਂ ਇਲਾਵਾ ਭਾਰਤ, ਪਾਕਿਸਤਾਨ, ਚੀਨ ਸਮੇਤ ਕਈ ਦੇਸ਼ਾਂ ਦੇ ਨਾਲ ਰੂਸ ਨੇ ਆਰਮੀ-2021 ਵਾਰ ਗੇਮਸ ਦਾ ਵੀ ਆਯੋਜਨ ਕੀਤਾ ਸੀ। ਹੁਣ ਰੂਸੀ ਫੌਜ ਬੇਲਾਰੂਸ ਦੇ ਨਾਲ ਪਿਛਲੇ ਇਕ ਦਹਾਕੇ ’ਚ ਯੂਰਪ ਦੇ ਸਭ ਤੋਂ ਵੱਡੇ ਯੁੱਧ ਅਭਿਆਸ ਜ਼ੈਪਡ-2021 ’ਚ ਜੁਟੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਰੂਸ ਦਾ ਇਹ ਸ਼ਕਤੀ ਪ੍ਰਦਰਸ਼ਨ ਦਰਅਸਲ ਅਮਰੀਕਾ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਹੈ।

ਇਹ ਵੀ ਪੜ੍ਹੋ - ਅਮਰੀਕਾ ਨੇ ਅਫਗਾਨਿਸਤਾਨ ਦੀ ਆਰਥਿਕ ਮਦਦ ਲਈ 64 ਮਿਲੀਅਨ ਡਾਲਰ ਦਾ ਕੀਤਾ ਐਲਾਨ

ਜ਼ੈਪਡ-2021 ਯੁੱਧ ਅਭਿਆਸ ਦੀ ਸ਼ੁਰੂਆਤ 9 ਸਤੰਬਰ ਨੂੰ ਹੋਈ ਸੀ। 16 ਸਤੰਬਰ ਤੱਕ ਚਲਣ ਵਾਲੇ ਇਸ ਯੁੱਧ ਅਭਿਆਸ ’ਚ 2,00,000 ਫੌਜੀ ਸ਼ਾਮਲ ਹੋ ਰਹੇ ਹਨ। ਰੂਸ ਅਤੇ ਬੇਲਾਰੂਸ ਦੇ ਇਸ ਮਿਲਟਰੀ ਐਕਸਰਸਾਈਜ ਦੇ ਨਾਟੋ ਦੇਸ਼ਾਂ ਦੇ ਕੰਨ ਖੜ੍ਹੇ ਹੋ ਗਏ ਹਨ। ਦਰਅਸਲ, ਬੇਲਾਰੂਸ ਦੇ ਨਾਲ ਵੀ ਕਈ ਯੂਰਪੀ ਦੇਸ਼ਾਂ ਦਾ ਵਿਵਾਦ ਹੈ। ਇੰਨਾ ਹੀ ਨਹੀਂ, ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜੇਂਡਰ ਲੁਕਾਸ਼ੇਂਕੋ ’ਤੇ ਮਨੁੱਖੀ ਅਧਿਕਾਰ ਦੀ ਉਲੰਘਣਾ ਦਾ ਵੀ ਦੋਸ਼ ਲੱਗ ਚੁੱਕਿਆ ਹੈ। ਇਸ ਯੁੱਧ ਅਭਿਆਸ ਨੂੰ ਲੈ ਕੇ ਸਭ ਤੋਂ ਜ਼ਿਆਦਾ ਡਰ ਬੇਲਾਰੂਸ ਦੇ ਗੁਆਂਢੀ ਦੇਸ਼ਾਂ ਨੂੰ ਹੈ। ਬੇਲਾਰੂਸ ਤੋਂ ਲੁਕਾਸ਼ੇਂਕੋ ਦੇ ਅੱਤਿਆਚਾਰਾਂ ਤੋਂ ਪਰੇਸ਼ਾਨ ਜਨਤਾ ਤੇਜ਼ੀ ਨਾਲ ਗੁਆਂਢੀ ਦੇਸ਼ਾਂ ’ਚ ਦਾਖਲ ਹੋ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News