ਜੰਗ ਖ਼ਤਮ ਕਰਨ ਵੱਲ ਵੱਡਾ ਕਦਮ ! ਇਰਾਨ ਦਾ ਯੂਰੇਨੀਅਮ ਸੰਭਾਲਣ ਲਈ ਰਾਜ਼ੀ ਹੋਇਆ ਰੂਸ
Wednesday, Apr 15, 2026 - 04:02 PM (IST)
ਇੰਟਰਨੈਸ਼ਨਲ ਡੈਸਕ- ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਬੁੱਧਵਾਰ ਨੂੰ ਬੀਜਿੰਗ ਵਿੱਚ ਇੱਕ ਵਾਰ ਫਿਰ ਪੁਸ਼ਟੀ ਕੀਤੀ ਹੈ ਕਿ ਰੂਸ, ਇਰਾਨ ਵਿੱਚ ਮੌਜੂਦ 'ਐਨਰਿਚਡ ਯੂਰੇਨੀਅਮ' ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਲਈ ਤਿਆਰ ਹੈ। ਲਾਵਰੋਵ ਮੁਤਾਬਕ ਮਾਸਕੋ ਇਰਾਨ ਤੋਂ ਯੂਰੇਨੀਅਮ ਦਾ ਭੰਡਾਰ ਆਪਣੇ ਕੋਲ ਲੈਣ ਲਈ ਰਾਜ਼ੀ ਹੈ।
ਲਾਵਰੋਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੂਸ ਇਰਾਨ ਦੇ ਐਨਰਿਚਡ ਯੂਰੇਨੀਅਮ ਨੂੰ 'ਫਿਊਲ ਗ੍ਰੇਡ' ਵਿੱਚ ਬਦਲਣ ਵਿੱਚ ਮਦਦ ਕਰ ਸਕਦਾ ਹੈ ਜਾਂ ਇਸ ਦੀ ਇੱਕ ਨਿਸ਼ਚਿਤ ਮਾਤਰਾ ਨੂੰ ਸੁਰੱਖਿਅਤ ਭੰਡਾਰਨ ਲਈ ਰੂਸ ਲਿਆ ਸਕਦਾ ਹੈ। ਉਨ੍ਹਾਂ ਸਾਫ਼ ਕੀਤਾ ਕਿ ਇਹ ਪ੍ਰਕਿਰਿਆ ਅਜਿਹੀ ਹੋਣੀ ਚਾਹੀਦੀ ਹੈ ਜੋ ਇਰਾਨ ਨੂੰ ਮਨਜ਼ੂਰ ਹੋਵੇ ਅਤੇ ਉਸ ਦੇ ਸ਼ਾਂਤੀਪੂਰਨ ਉਦੇਸ਼ਾਂ ਲਈ ਯੂਰੇਨੀਅਮ ਐਨਰਿਚਮੈਂਟ ਦੇ ਅਧਿਕਾਰ ਦੀ ਉਲੰਘਣਾ ਨਾ ਕਰਦੀ ਹੋਵੇ।
ਇਹ ਵੀ ਪੜ੍ਹੋ- ਲਾਹੌਰ 'ਚ 'ਜਲ੍ਹਿਆਂਵਾਲਾ ਬਾਗ' ਹੱਤਿਆਕਾਂਡ ਦੇ ਸਾਕੇ ਨੂੰ ਕੀਤਾ ਗਿਆ ਯਾਦ, ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ
ਜ਼ਿਕਰਯੋਗ ਹੈ ਕਿ ਰੂਸ 2015 ਦੇ ਪ੍ਰਮਾਣੂ ਸਮਝੌਤੇ (JCPOA) ਦਾ ਹਿੱਸਾ ਸੀ। ਉਸ ਸਮੇਂ ਵੀ ਰੂਸ ਨੇ ਇਰਾਨ ਤੋਂ ਵੱਡੀ ਮਾਤਰਾ ਵਿੱਚ ਯੂਰੇਨੀਅਮ ਹਟਾਇਆ ਸੀ। ਜਦੋਂ ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਅਮਰੀਕਾ ਇਸ ਸਮਝੌਤੇ ਤੋਂ ਪਿੱਛੇ ਹਟ ਗਿਆ ਸੀ, ਤਾਂ ਰੂਸ ਨੇ ਇਰਾਨ ਦਾ ਸਿਆਸੀ ਸਮਰਥਨ ਕੀਤਾ ਸੀ।
ਮੌਜੂਦਾ ਸਮੇਂ ਵਿੱਚ ਜਦੋਂ ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਵਧਿਆ ਹੋਇਆ ਹੈ ਅਤੇ ਰਾਸ਼ਟਰਪਤੀ ਟਰੰਪ ਇਰਾਨ ਖ਼ਿਲਾਫ਼ ਸਖ਼ਤ ਨਾਕਾਬੰਦੀ ਕਰ ਰਹੇ ਹਨ, ਰੂਸ ਦੀ ਇਹ ਪੇਸ਼ਕਸ਼ ਜੰਗ ਦੇ ਖ਼ਤਰੇ ਨੂੰ ਟਾਲਣ ਦੀ ਇੱਕ ਕੋਸ਼ਿਸ਼ ਮੰਨੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
