ਇਰਾਨ ਦਾ ਇਨਰਿਚਡ ਯੂਰੇਨੀਅਮ ਸਾਂਭੇਗਾ ਰੂਸ ! ਪੁਤਿਨ ਨੇ ਦਿੱਤਾ ਵੱਡਾ ਬਿਆਨ
Monday, May 11, 2026 - 10:19 AM (IST)
ਇੰਟਰਨੈਸ਼ਨਲ ਡੈਸਕ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਮਾਸਕੋ ਇਰਾਨ ਦੇ ਇਨਰਿਚਡ ਯੂਰੇਨੀਅਮ ਭੰਡਾਰ ਨੂੰ ਆਪਣੇ ਇੱਥੇ ਲਿਆਉਣ ਅਤੇ ਸੁਰੱਖਿਅਤ ਰੱਖਣ ਲਈ ਤਿਆਰ ਹੈ। ਮਾਸਕੋ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਪੁਤਿਨ ਨੇ ਕਿਹਾ ਕਿ ਰੂਸ ਨੇ 2015 ਵਿਚ ਵੀ ਇਰਾਨ ਤੋਂ ਇਨਰਿਚਡ ਯੂਰੇਨੀਅਮ ਬਾਹਰ ਕੱਢਿਆ ਸੀ ਅਤੇ ਹੁਣ ਉਸ ਤਜਰਬੇ ਨੂੰ ਦੁਹਰਾਉਣ ਲਈ ਤਿਆਰ ਹੈ।
ਉਨ੍ਹਾਂ ਦੇ ਮੁਤਾਬਕ ਜੰਗ ਨਾਲ ਜੁੜੀਆਂ ਸਾਰੀਆਂ ਧਿਰਾਂ ਇਸ ਗੱਲ ’ਤੇ ਸਹਿਮਤ ਸਨ ਕਿ ਯੂਰੇਨੀਅਮ ਨੂੰ ਇਰਾਨ ਤੋਂ ਬਾਹਰ ਭੇਜਿਆ ਜਾਵੇ ਪਰ ਬਾਅਦ ਵਿਚ ਅਮਰੀਕਾ ਨੇ ਆਪਣਾ ਰੁਖ਼ ਸਖ਼ਤ ਕਰ ਲਿਆ ਅਤੇ ਮੰਗ ਕੀਤੀ ਕਿ ਯੂਰੇਨੀਅਮ ਸਿਰਫ਼ ਅਮਰੀਕੀ ਖੇਤਰ ਵਿਚ ਹੀ ਭੇਜਿਆ ਜਾਵੇ। ਇਸ ਤੋਂ ਬਾਅਦ ਇਰਾਨ ਨੇ ਵੀ ਆਪਣਾ ਰੁਖ਼ ਸਖ਼ਤ ਕਰ ਲਿਆ।
