Russia Ukraine War : ਜੰਗ ਦਾ ਤਜਰਬਾ ਰੱਖਣ ਵਾਲੇ ਕੈਦੀਆਂ ਨੂੰ ਰਿਹਾਅ ਕਰੇਗਾ ਯੂਕ੍ਰੇਨ
Monday, Feb 28, 2022 - 10:26 PM (IST)
ਕੀਵ : ਯੂਕ੍ਰੇਨ ਨੇ ਕਿਹਾ ਹੈ ਕਿ ਦੇਸ਼ ਦੀਆਂ ਜੇਲ੍ਹਾਂ ’ਚ ਕੈਦੀਆਂ ਨੂੰ ਰੂਸ ਵਿਰੁੱਧ ਜੰਗ ਲੜਨ ਲਈ ਰਿਹਾਅ ਕੀਤਾ ਜਾਵੇਗਾ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੋਮਵਾਰ ਕਿਹਾ ਕਿ ਯੁੱਧ ਦਾ ਤਜਰਬਾ ਰੱਖਣ ਵਾਲੇ ਯੂਕ੍ਰੇਨੀ ਕੈਦੀਆਂ ਨੂੰ ਲੜਾਈ ਵਾਲੇ ਸਥਾਨਾਂ ’ਤੇ ਭੇਜਣ ਲਈ ਜੇਲ੍ਹ ’ਚੋਂ ਰਿਹਾਅ ਕੀਤਾ ਜਾਵੇਗਾ ਤਾਂ ਕਿ ਉਹ ਗੁਨਾਹਾਂ ਦੀ ਭਰਪਾਈ ਕਰ ਸਕਣ।
ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੀ ਵਿਦਿਆਰਥਣ ਨੇ ਦੱਸੀਆਂ ਦਿਲ ਨੂੰ ਝੰਜੋੜਨ ਵਾਲੀਆਂ ਗੱਲਾਂ, PM ਮੋਦੀ ਤੋਂ ਮੰਗੀ ਮਦਦ
ਜ਼ੇਲੇਂਸਕੀ ਨੇ ਕਿਹਾ ਕਿ ਇਹ ਨੈਤਿਕ ਤੌਰ ’ਤੇ ਗੁੰਝਲਦਾਰ ਫ਼ੈਸਲਾ ਹੈ ਪਰ ਇਹ ਸਾਡੀ ਸੁਰੱਖਿਆ ਲਈ ਲਾਭਦਾਇਕ ਹੈ। ਇਸ ਫ਼ੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਬਾਅਦ ਮਾਰਸ਼ਲ ਲਾਅ ਦੇ ਤਹਿਤ ਹੁਣ ਸਾਬਕਾ ਲੜਾਕੇ ਅਤੇ ਅਸਲ ਲੜਾਈ ਦੇ ਤਜਰਬੇ ਵਾਲੇ ਯੂਕ੍ਰੇਨੀਅਨ ਹਿਰਾਸਤ ’ਚੋਂ ਰਿਹਾਅ ਹੋ ਜਾਣਗੇ ਤੇ ਦੇਸ਼ ਦੇ ਸਭ ਤੋਂ ਸੰਘਰਸ਼ਪੂਰਨ ਇਲਾਕਿਆਂ ਵਿਚ ਆਪਣੇ ਅਪਰਾਧਾਂ ਦੀ ਭਰਪਾਈ ਕਰ ਸਕਣਗੇ।
ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਜੰਗ ਦੀਆਂ ਵੀਡੀਓਜ਼ ਦੇਖ ਕੰਬ ਜਾਂਦੀ ਰੂਹ, ਵਿਦਿਆਰਥੀਆਂ ਦੀ ਵਾਪਸੀ ਲਈ ਸਖ਼ਤ ਕਦਮ ਚੁੱਕੇ ਸਰਕਾਰ