ਰੂਸ ਨੇ ਯੂਕ੍ਰੇਨ ''ਤੇ ਦਾਗੇ ਡਰੋਨ ਤੇ ਮਿਜ਼ਾਈਲਾਂ ! ਰਿਹਾਇਸ਼ੀ ਇਮਾਰਤਾਂ ਨੂੰ ਬਣਾਇਆ ਨਿਸ਼ਾਨਾ
Sunday, Jun 21, 2026 - 09:35 AM (IST)
ਇੰਟਰਨੈਸ਼ਨਲ ਡੈਸਕ- ਯੂਕ੍ਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ’ਚ ਹੋਏ ਘਾਤਕ ਰੂਸੀ ਹਮਲਿਆਂ ਨੇ ਕਈ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਹੈ। ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨ ਹਮਲਿਆਂ ਦੀਆਂ ਇਨ੍ਹਾਂ ਘਟਨਾਵਾਂ ’ਚ ਆਮ ਨਾਗਰਿਕਾਂ ਦੀ ਮੌਤ ਹੋਈ ਹੈ ਅਤੇ ਕਈ ਰਿਹਾਇਸ਼ੀ ਇਮਾਰਤਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਜਾਂ ਢਹਿ ਗਈਆਂ ਹਨ। ਮੇਅਰ ਇਹੋਰ ਤੇਰੇਖੋਵ ਨੇ ਦੱਸਿਆ ਕਿ ਹਮਲੇ ਦੇ ਕੁਝ ਘੰਟਿਆਂ ਬਾਅਦ ਮਲਬੇ ’ਚੋਂ ਇਕ ਲਾਸ਼ ਕੱਢੀ ਗਈ।
ਉਨ੍ਹਾਂ ਕਿਹਾ ਕਿ ਸ਼ਨੀਵਾਰ ਤੜਕੇ ਖਾਰਕੀਵ ਦੇ ਖੋਲੋਡਨੋਹਿਰਸਕੀ ਜ਼ਿਲ੍ਹੇ 'ਚ ਘੱਟ ਉਚਾਈ ਵਾਲੇ ਬਲਾਕ ’ਤੇ ਬੰਬ ਡਿੱਗੇ। ਇਸ ਹਮਲੇ ਵਿਚ ਘੱਟੋ-ਘੱਟ 9 ਲੋਕ ਜ਼ਖਮੀ ਹੋਏ, ਜਿਨ੍ਹਾਂ ਵਿਚੋਂ 5 ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਖਾਰਕੀਵ ਵਿਚ ਹੀ ਸ਼ੁੱਕਰਵਾਰ ਸ਼ਾਮ ਨੂੰ ਇਕ ਰੂਸੀ ਡਰੋਨ ਨੇ ਨਾਗਰਿਕਾਂ ਦੀ ਕਾਰ ’ਤੇ ਹਮਲਾ ਕੀਤਾ, ਜਿਸ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਾਰ ਚਲਾ ਰਹੀ ਮਹਿਲਾ ਜ਼ਖਮੀ ਹੋ ਗਈ।
