ਯੂਕ੍ਰੇਨ ਨੇ ਰੂਸ ਨੂੰ ਮਾਰੀ ਡੂੰਘੀ ਸੱਟ ! ਡਰੋਨ ਬਣਾਉਣ ਵਾਲੀ ਫੈਕਟਰੀ ਨੂੰ ਬਣਾਇਆ ਨਿਸ਼ਾਨਾ

Tuesday, Jan 13, 2026 - 04:46 PM (IST)

ਯੂਕ੍ਰੇਨ ਨੇ ਰੂਸ ਨੂੰ ਮਾਰੀ ਡੂੰਘੀ ਸੱਟ ! ਡਰੋਨ ਬਣਾਉਣ ਵਾਲੀ ਫੈਕਟਰੀ ਨੂੰ ਬਣਾਇਆ ਨਿਸ਼ਾਨਾ

ਇੰਟਰਨੈਸ਼ਨਲ ਡੈਸਕ- ਰੂਸ ਤੇ ਯੂਕ੍ਰੇਨ ਵਿਚਾਲੇ ਜੰਗਬੰਦੀ ਦੀਆਂ ਚਰਚਾਵਾਂ ਜਿਵੇਂ-ਜਿਵੇਂ ਤੇਜ਼ ਹੋ ਰਹੀਆਂ ਹਨ, ਨਾਲ-ਨਾਲ ਦੋਵਾਂ ਦੇਸ਼ਾਂ ਵਿਚਾਲੇ ਹਮਲੇ ਵੀ ਤੇਜ਼ ਹੁੰਦੇ ਜਾ ਰਹੇ ਹਨ। ਇਸੇ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਕਿ ਯੂਕ੍ਰੇਨ ਨੇ ਰੂਸ ਦੇ ਰੋਸਤੋਵ ਇਲਾਕੇ 'ਚ ਸਥਿਤ ਇਕ ਡਰੋਨ ਬਣਾਉਣ ਵਾਲੀ ਫੈਕਟਰੀ 'ਤੇ ਹਮਲਾ ਕਰ ਦਿੱਤਾ ਹੈ। ਹਾਲਾਂਕਿ ਇਸ ਹਮਲੇ ਕਾਰਨ ਫੈਕਟਰੀ ਨੂੰ ਕਿੰਨਾ ਕੁ ਨੁਕਸਾਨ ਪਹੁੰਚਿਆ ਹੈ, ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। 

ਇਸ ਹਮਲੇ ਮਗਰੋਂ ਯੂਕ੍ਰੇਨੀ ਫੌਜ ਨੇ ਇਕ ਪੋਸਟ ਰਾਹੀਂ ਕਿਹਾ ਹੈ ਕਿ ਇਸ ਹਮਲੇ ਕਾਰਨ ਫੈਕਟਰੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸ ਨਾਲ ਇਸ ਦੀ ਡਰੋਨ ਤਿਆਰ ਕਰਨ ਦੀ ਸਮਰੱਥਾ 'ਤੇ ਕਾਫ਼ੀ ਅਸਰ ਪਵੇਗਾ ਤੇ ਰੂਸ ਦੀ ਹਮਲਾ ਕਰਨ ਦੀ ਰਫ਼ਤਾਰ ਵੀ ਮੱਠੀ ਪਵੇਗੀ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੂਸ ਨੇ ਵੀ ਯੂਕ੍ਰੇਨ 'ਤੇ ਇਕ ਵੱਡਾ ਡਰੋਨ ਤੇ ਮਿਜ਼ਾਈਲ ਹਮਲਾ ਕੀਤਾ ਸੀ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਲੱਖਾਂ ਘਰਾਂ ਦੀ ਬਿਜਲੀ ਗੁੱਲ ਹੋ ਗਈ ਸੀ। ਇਸ ਹਮਲੇ 'ਚ ਲਗਭਗ 300 ਹਮਲਾਵਰ ਡਰੋਨ, 18 ਬੈਲਿਸਟਿਕ ਮਿਜ਼ਾਈਲਾਂ ਅਤੇ 7 ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ ਸੀ। 


author

Harpreet SIngh

Content Editor

Related News