ਰੂਸ ਨੇ ਬ੍ਰਿਟੇਨ ਨਾਲ ਹਵਾਈ ਆਵਾਜਾਈ 'ਤੇ ਇਕ ਫਰਵਰੀ ਤੱਕ ਵਧਾਈ ਪਾਬੰਦੀ
Tuesday, Jan 12, 2021 - 05:50 PM (IST)
ਮਾਸਕੋ- ਰੂਸ ਨੇ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਮਿਲਣ ਕਾਰਨ ਬ੍ਰਿਟੇਨ ਤੋਂ ਹਵਾਈ ਆਵਾਜਾਈ ਬੰਦ ਕੀਤੇ ਜਾਣ ਦੀ ਮਿਆਦ ਇਕ ਫਰਵਰੀ ਤੱਕ ਵਧਾ ਦਿੱਤੀ ਹੈ।
ਕੋਰੋਨਾ ਵਾਇਰਸ ਪ੍ਰਤੀਕਿਰਿਆ ਕੇਂਦਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਰੂਸ ਨੇ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਮਿਲਣ ਦੇ ਬਾਅਦ 22 ਦਸੰਬਰ ਨੂੰ ਉਸ ਨਾਲ ਹਵਾਈ ਆਵਾਜਾਈ ਸਥਿਗਤ ਕਰ ਦਿੱਤੀ ਸੀ, ਜਿਸ ਦੀ ਮਿਆਦ 12 ਜਨਵਰੀ ਤੱਕ ਸੀ। ਬ੍ਰਿਟੇਨ ਵਿਚ ਮਿਲਿਆ ਕੋਰੋਨਾ ਵਾਇਰਸ ਸਟ੍ਰੇਨ ਪਹਿਲੇ ਵਾਇਰਸ ਦੀ ਤੁਲਨਾ ਵਿਚ 70 ਫ਼ੀਸਦੀ ਤੱਕ ਵਧੇਰੇ ਸੰਕ੍ਰਮਿਤ ਹੈ। ਜ਼ਿਕਰਯੋਗ ਹੈ ਕਿ ਬਹੁਤ ਸਾਰੇ ਦੇਸ਼ਾਂ ਨੇ ਬ੍ਰਿਟੇਨ ਲਈ ਆਵਾਜਾਈ ਬੰਦ ਕਰ ਦਿੱਤੀ ਹੈ ਕਿਉਂਕਿ ਇੱਥੇ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਯੂ. ਕੇ. ਵਿਚ ਕਿਸੇ ਵੀ ਵਿਦੇਸ਼ੀ ਨੂੰ ਆਉਣ ਦੀ ਇਜਾਜ਼ਤ ਬਹੁਤ ਜ਼ਰੂਰੀ ਹੋਣ 'ਤੇ ਮਿਲ ਰਹੀ ਹੈ।