ਰੂਸ ਨੇ ਯੂਕ੍ਰੇਨ ਨੂੰ ਪੱਛਮੀ ਹਥਿਆਰਾਂ ਦੀ ਖੇਪ ਨੂੰ ਨਿਸ਼ਾਨਾ ਬਣਾਉਣ ਦੀ ਦਿੱਤੀ ਧਮਕੀ

03/12/2022 7:04:43 PM

ਇੰਟਰਨੈਸ਼ਨਲ ਡੈਸਕ-ਰੂਸ ਨੇ ਸੰਯੁਕਤ ਰਾਜ ਨੂੰ ਚੇਤਾਵਨੀ ਦਿੱਤੀ ਹੈ ਕਿ ਪੱਛਮ ਤੋਂ ਆ ਰਹੀ ਹਥਿਆਰਾਂ ਦੀ ਖੇਪ "ਜਾਇਜ਼ ਨਿਸ਼ਾਨਾ" ਬਣ ਸਕਦੀ ਹੈ। ਰੂਸ ਦੇ ਉਪ ਵਿਦੇਸ਼ ਮੰਤਰੀ ਸਰਗੇਈ ਰਿਆਬਕੋਵ ਨੇ ਸਰਕਾਰੀ ਟੈਲੀਵਿਜ਼ਨ ਨੂੰ ਦੱਸਿਆ ਕਿ ਮਾਸਕੋ ਨੇ "ਮੈਨ-ਪੋਰਟੇਬਲ ਏਅਰ ਡਿਫੈਂਸ ਸਿਸਟਮ, ਐਂਟੀ-ਟੈਂਕ ਮਿਜ਼ਾਈਲਾਂ ਆਦਿ ਵਰਗੇ ਹਥਿਆਰਾਂ ਦੇ ਯੂਕ੍ਰੇਨ ਨੂੰ ਬਿਨਾਂ ਸੋਚੇ ਸਮਝੇ ਟ੍ਰਾਂਸਫਰ ਕਰਨ ਦੇ ਨਤੀਜਿਆਂ ਬਾਰੇ" ਚੇਤਾਵਨੀ ਦਿੱਤੀ ਹੈ।"ਅਸੀਂ ਸੰਯੁਕਤ ਰਾਜ ਨੂੰ ਚੇਤਾਵਨੀ ਦਿੱਤੀ ਹੈ ਕਿ ਕਈ ਦੇਸ਼ਾਂ ਤੋਂ ਹਥਿਆਰਾਂ ਦੀ ਆਰਕੇਸਟ੍ਰੇਟਿਡ ਪੰਪਿੰਗ ਸਿਰਫ ਇੱਕ ਖਤਰਨਾਕ ਕਦਮ ਨਹੀਂ ਹੈ, ਇਹ ਇੱਕ ਅਜਿਹਾ ਕਦਮ ਹੈ ਜੋ ਇਨ੍ਹਾਂ ਕਾਫਲਿਆਂ ਨੂੰ ਜਾਇਜ਼ ਨਿਸ਼ਾਨੇ ਵਿੱਚ ਬਦਲਦਾ ਹੈ।   

ਇਹ ਵੀ ਪੜ੍ਹੋ : ਰੂਸੀ ਫੌਜ ਕੀਵ ਵੱਲ ਵਧੀ, ਯੂਕ੍ਰੇਨ 'ਚ ਹੁਣ ਤੱਕ ਦਾਗੀਆਂ 810 ਮਿਜ਼ਾਈਲਾਂ

ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਰੂਸੀ ਫੌਜ ਸ਼ੁੱਕਰਵਾਰ ਨੂੰ ਜਿਥੇ ਉੱਤਰ-ਪੂਰਬੀ ਵੱਲੋਂ ਕੀਵ ਵੱਲ ਵਧਦੀ ਦਿਖੀ, ਉਥੇ ਯੂਕ੍ਰੇਨ 'ਚ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਅਮਰੀਕਾ ਨੇ ਕਿਹਾ ਕਿ ਰੂਸ ਨੇ ਯੂਕ੍ਰੇਨ 'ਤੇ ਹੁਣ ਤੱਕ ਕਰੀਬ 810 ਮਿਜ਼ਾਈਲਾਂ ਦਾਗੀਆਂ ਹਨ। ਰੂਸੀ ਜਹਾਜ਼ਾਂ ਅਤੇ ਤੋਪਾਂ ਨੇ ਯੂਕ੍ਰੇਨ ਦੇ ਪੱਛਮੀ 'ਚ ਜਿਥੇ ਹਵਾਈ ਪੱਟੀਆਂ ਨੂੰ ਨਿਸ਼ਾਨਾ ਬਣਾਇਆ, ਉਥੇ ਪੂਰਬ 'ਚ ਇਕ ਪ੍ਰਮੁੱਖ ਤਕਨੋਲਾਜੀ ਕੇਂਦਰ 'ਤੇ ਬੰਬ ਅਤੇ ਗੋਲੇ ਵਰ੍ਹਾਏ।

ਇਹ ਵੀ ਪੜ੍ਹੋ : LAC 'ਤੇ ਭਾਰਤ ਨੂੰ ਜ਼ਰੂਰੀ ਉਪਕਰਣਾਂ ਦੀ ਮਦਦ ਕਰਦਾ ਰਹੇਗਾ ਅਮਰੀਕਾ : ਅਮਰੀਕੀ ਐਡਮਿਰਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News