ਯੂਕ੍ਰੇਨ ਆ ਜਾਵੇ ਬਾਜ਼ ਨਹੀਂ ਤਾਂ ਕਰਾਂਗੇ ਪਰਮਾਣੂ ਹਮਲਾ, ਰੂਸ ਦੀ ਸਿੱਧੀ ਧਮਕੀ
Tuesday, Nov 19, 2024 - 03:21 PM (IST)
ਇੰਟਰਨੈਸ਼ਨਲ ਡੈਸਕ- ਰੂਸ-ਯੂਕ੍ਰੇਨ ਯੁੱਧ ਨੂੁੰ ਸ਼ੁਰੂ ਹੋਏ 1000 ਦਿਨ ਪੂਰੇ ਹੋ ਚੁੱਕੇ ਹਨ ਪਰ ਹਾਲੇ ਤੱਕ ਇਸ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ। ਹਾਲਾਤ ਇਹ ਬਣ ਗਏ ਹਨ ਕਿ ਰੂਸ ਵਿਰੁੱਧ ਯੂਕ੍ਰੇਨ ਦੁਆਰਾ ਪੱਛਮੀ ਗੈਰ-ਪ੍ਰਮਾਣੂ ਮਿਜ਼ਾਈਲਾਂ ਦੀ ਵਰਤੋਂ ਪ੍ਰਮਾਣੂ ਹਮਲੇ ਦਾ ਕਾਰਨ ਬਣ ਸਕਦੀ ਹੈ। ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਕ੍ਰੇਨ ਨੂੰ ਰੂਸ ਅੰਦਰ ਹਮਲੇ ਕਰਨ ਲਈ ਅਮਰੀਕਾ ਵਿਚ ਬਣੇ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਨਾਲ ਹੁਣ ਯੂਕ੍ਰੇਨ ਦੇ ਸੈਨਿਕ ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ ਜਾਂ ATACMS (ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ) ਦੀ ਵਰਤੋਂ ਕਰ ਸਕਣਗੇ। ਸੂਤਰਾਂ ਮੁਤਾਬਕ ਯੂਕ੍ਰੇਨ ਆਉਣ ਵਾਲੇ ਦਿਨਾਂ 'ਚ ਰੂਸ 'ਤੇ ਲੰਬੀ ਦੂਰੀ ਦੇ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਇਸ ਫ਼ੈਸਲੇ ਤੋਂ ਬਾਅਦ ਰੂਸ ਵਿਚ ਗੁੱਸਾ ਹੈ। ਰੂਸ ਨੇ ਇਸ ਮਾਮਲੇ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੁਆਰਾ ਮੰਗਲਵਾਰ ਨੂੰ ਇੱਕ ਅਪਡੇਟ ਕੀਤੇ ਰੂਸੀ ਪ੍ਰਮਾਣੂ ਸਿਧਾਂਤ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਹੈ ਕਿ ਨਵੇਂ ਸਿਧਾਂਤ ਤਹਿਤ ਰੂਸੀ ਸੰਘ ਵਿਰੁੱਧ ਯੂਕ੍ਰੇਨੀ ਹਥਿਆਰਬੰਦ ਬਲਾਂ ਦੁਆਰਾ ਪੱਛਮੀ ਗੈਰ-ਪ੍ਰਮਾਣੂ ਮਿਜ਼ਾਈਲਾਂ ਦੀ ਵਰਤੋਂ ਪ੍ਰਮਾਣੂ ਹਮਲੇ ਦਾ ਕਾਰਨ ਬਣ ਸਕਦੀ ਹੈ। ਆਪਣੀ ਨਿਯਮਤ ਰੋਜ਼ਾਨਾ ਪ੍ਰੈਸ ਬ੍ਰੀਫਿੰਗ ਵਿੱਚ ਬੋਲਦੇ ਹੋਏ ਟਾਸ ਰਿਪੋਰਟਸ ਪੇਸਕੋਵ ਨੇ ਕਿਹਾ ਕਿ ਨਵੇਂ ਪ੍ਰਮਾਣੂ ਸਿਧਾਂਤ ਨੂੰ ਦੇਸ਼ ਅਤੇ ਵਿਦੇਸ਼ਾਂ ਵਿੱਚ ਡੂੰਘੇ ਵਿਸ਼ਲੇਸ਼ਣ ਦਾ ਵਿਸ਼ਾ ਬਣਨਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਤੀਜੇ ਵਿਸ਼ਵ ਯੁੱਧ ਦੀ ਤਿਆਰੀ 'ਚ ਅਮਰੀਕਾ! ਜੂਨੀਅਰ ਟਰੰਪ ਦਾ ਵੱਡਾ ਦਾਅਵਾ
ਪੇਸਕੋਵ ਨੇ ਕਿਹਾ ਕਿ ਰਸ਼ੀਅਨ ਫੈਡਰੇਸ਼ਨ ਪਰਮਾਣੂ ਹਥਿਆਰਾਂ ਦੀ ਵਰਤੋਂ ਨੂੰ ਇੱਕ ਆਖਰੀ ਉਪਾਅ ਮੰਨਦਾ ਹੈ ਪਰ ਇਸ ਸਿਧਾਂਤ ਨੂੰ ਅਪਡੇਟ ਕਰਨਾ ਮੌਜੂਦਾ ਰਾਜਨੀਤਿਕ ਸਥਿਤੀ ਅਨੁਸਾਰ ਹੋਵੇਗਾ। ਰੂਸ ਦੇ ਅਧਿਕਾਰਤ ਅਖਬਾਰ ਰੋਸੀਸਕਾਯਾ ਗਜ਼ੇਟਾ ਦੀ ਵੈੱਬਸਾਈਟ 'ਤੇ ਵੀ ਇਸ ਮਾਮਲੇ ਸਬੰਧੀ ਟਿੱਪਣੀ ਕੀਤੀ ਗਈ। ਇਸ 'ਚ ਲਿਖਿਆ ਗਿਆ ਹੈ, ''ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਕ ਅਜਿਹਾ ਫ਼ੈਸਲਾ ਲਿਆ ਹੈ ਜੋ ਨਾ ਸਿਰਫ ਉਨ੍ਹਾਂ ਦੇ ਸ਼ਾਸਨਕਾਲ ਦੌਰਾਨ ਲਏ ਗਏ ਫ਼ੈਸਲਿਆਂ 'ਚੋਂ ਸਭ ਤੋਂ ਜ਼ਿਆਦਾ ਭੜਕਾਊ ਹੈ, ਸਗੋਂ ਬਿਨਾਂ ਕਿਸੇ ਸਲਾਹ-ਮਸ਼ਵਰੇ ਦੇ ਵੀ ਲਿਆ ਗਿਆ ਹੈ, ਜਿਸ ਦੇ ਨਤੀਜੇ ਬਹੁਤ ਗੰਭੀਰ ਅਤੇ ਖ਼ਤਰਨਾਕ ਹੋ ਸਕਦੇ ਹਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।