ਰੂਸ ਨੇ ਪ੍ਰਮਾਣੂ ਸਮਰੱਥਾ ਵਾਲੇ ਟਾਰਪੀਡੋ ‘ਪੋਸਾਈਡਨ’ ਦਾ ਕੀਤਾ ਸਫਲ ਪ੍ਰੀਖਣ

Thursday, Oct 30, 2025 - 03:50 AM (IST)

ਰੂਸ ਨੇ ਪ੍ਰਮਾਣੂ ਸਮਰੱਥਾ ਵਾਲੇ ਟਾਰਪੀਡੋ ‘ਪੋਸਾਈਡਨ’ ਦਾ ਕੀਤਾ ਸਫਲ ਪ੍ਰੀਖਣ

ਮਾਸਕੋ – ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਲਾਨ ਕੀਤਾ ਕਿ ਰੂਸ ਨੇ ਇਕ ਨਵੇਂ ਪ੍ਰਮਾਣੂ ਹਥਿਆਰ ‘ਪੋਸਾਈਡਨ’ ਟਾਰਪੀਡੋ ਦਾ ਸਫਲ ਪ੍ਰੀਖਣ ਕੀਤਾ ਹੈ। ਇਹ ਟਾਰਪੀਡੋ ਰੇਡੀਓ ਐਕਟਿਵ ਸਮੁੰਦਰੀ ਲਹਿਰਾਂ ਪੈਦਾ ਕਰਦਾ ਹੈ, ਜਿਸ ਕਾਰਨ ਸਮੁੰਦਰ ਕੰਢੇ ਨੇੜਲੇ ਸ਼ਹਿਰ ਰਹਿਣ ਯੋਗ ਨਹੀਂ ਰਹਿ ਜਾਂਦੇ।

ਇਹ ਟਾਰਪੀਡੋ ਇਕ ਪਣਡੁੱਬੀ ਤੋਂ ਲਾਂਚ ਕੀਤਾ ਗਿਆ ਹੈ। ਇਹ ਆਟੋਮੈਟਿਕ ਹੈ ਅਤੇ ਪ੍ਰਮਾਣੂ ਹਥਿਆਰ ਲਿਜਾ ਸਕਦਾ ਹੈ। ਉਨ੍ਹਾਂ  ਇਹ ਵੀ ਕਿਹਾ ਕਿ ‘ਪੋਸਾਈਡਨ’ ਦੀ ਸ਼ਕਤੀ ਰੂਸ ਦੀ ਸਭ ਤੋਂ ਸ਼ਕਤੀਸ਼ਾਲੀ ਮਿਜ਼ਾਈਲ ‘ਸਰਮਤ’ ਨਾਲੋਂ ਵੀ ਵੱਧ ਹੈ।

ਪੁਤਿਨ ਨੇ ਮੰਗਲਵਾਰ ਨੂੰ ਯੂਕ੍ਰੇਨ ਨਾਲ ਯੁੱਧ ਵਿਚ ਜ਼ਖਮੀ ਹੋਏ ਫੌਜੀਆਂ ਨਾਲ ਮੁਲਾਕਾਤ ਦੌਰਾਨ ਮਿਜ਼ਾਈਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ  ਕਿਹਾ ਕਿ ਦੁਨੀਆ ਵਿਚ ਇਸ ਵਰਗਾ ਕੋਈ ਹੋਰ ਹਥਿਆਰ ਨਹੀਂ ਹੈ।

‘ਪੋਸਾਈਡਨ’ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੀ ਆਪਣੀ ਪ੍ਰਮਾਣੂ ਬਾਲਣ ਇਕਾਈ ਹੈ। ਇਸ ਦਾ ਮਤਲਬ ਇਹ ਹੈ ਕਿ ਇਸ ਨੂੰ ਰੀ-ਫਿਊਲਿੰਗ ਦੀ ਲੋੜ ਨਹੀਂ ਹੈ ਅਤੇ ਇਹ ਲੱਗਭਗ ਅਸੀਮਤ ਦੂਰੀ ਤੈਅ ਕਰ ਸਕਦਾ ਹੈ।

ਪੁਤਿਨ ਨੇ ਕਿਹਾ ਕਿ ਇਹ ਹਥਿਆਰ ਅਮਰੀਕਾ ਅਤੇ ਨਾਟੋ ਦੇ ਜਵਾਬ ਵਿਚ ਬਣਾਇਆ ਗਿਆ ਹੈ ਕਿਉਂਕਿ ਅਮਰੀਕਾ ਨੇ ਪੁਰਾਣੇ ਸਮਝੌਤੇ ਨੂੰ ਤੋੜ ਕੇ ਪੂਰਬੀ ਯੂਰਪ ਵਿਚ ਨਾਟੋ ਦਾ ਵਿਸਥਾਰ ਕੀਤਾ ਹੈ।


author

Inder Prajapati

Content Editor

Related News