ਟਰੰਪ ਨੇ ਮੁੜ ਕੀਤਾ ਭਾਰਤ-ਪਾਕਿ ਜੰਗ ਰੋਕਣ ਦਾ ਦਾਅਵਾ

Wednesday, Nov 19, 2025 - 04:29 AM (IST)

ਟਰੰਪ ਨੇ ਮੁੜ ਕੀਤਾ ਭਾਰਤ-ਪਾਕਿ ਜੰਗ ਰੋਕਣ ਦਾ ਦਾਅਵਾ

ਨਿਊਯਾਰਕ/ਵਾਸ਼ਿੰਗਟਨ (ਭਾਸ਼ਾ) – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਸਾਊਦੀ ਕ੍ਰਾਊਨ ਪ੍ਰਿੰਸ ਨਾਲ ਇਕ ਦੁਵੱਲੀ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਰੋਕਣ ਦੇ ਆਪਣੇ ਦਾਅਵੇ ਨੂੰ ਮੁੜ ਦੁਹਰਾਇਆ।

ਟਰੰਪ ਨੇ ਕਿਹਾ, ‘ਮੈਂ ਅਸਲ ਵਿਚ 8 ਜੰਗਾਂ ਰੋਕੀਆਂ ਹਨ ਅਤੇ ਮੈਂ ਪੁਤਿਨ ਕੋਲੋਂ ਇਕ ਹੋਰ ਜੰਗ ਰੁਕਵਉਣੀ ਹੈ। ਮੈਂ ਪੁਤਿਨ ਤੋਂ ਥੋੜ੍ਹਾ ਹੈਰਾਨ ਹਾਂ। ਮੈਂ ਜਿੰਨਾ ਸੋਚਣਾ ਸੀ, ਉਸ ਨਾਲੋਂ ਜ਼ਿਆਦਾ ਸਮਾਂ ਲੱਗ ਗਿਆ ਪਰ ਮੈਂ ਭਾਰਤ-ਪਾਕਿਸਤਾਨ ਵਿਚਕਾਰ ਜੰਗ ਨੂੰ ਰੋਕ ਦਿੱਤਾ। ਕਾਸ਼ ਮੈਂ ਪੂਰੀ ਸੂਚੀ ਦੇਖ ਸਕਦਾ। ਤੁਸੀਂ ਇਸ ਸੂਚੀ ਬਾਰੇ ਮੇਰੇ ਨਾਲੋਂ ਬਿਹਤਰ ਤਰੀਕੇ ਨਾਲ ਜਾਣਦੇ ਹੋ।’

ਉੱਥੇ ਹੀ ਭਾਰਤ ਨੇ ਲਗਾਤਾਰ ਕਿਸੇ ਵੀ ਤੀਜੀ ਧਿਰ ਦੇ ਦਖਲ ਤੋਂ ਇਨਕਾਰ ਕੀਤਾ ਹੈ। ਪਾਕਿਸਤਾਨ ਨੇ ਕਈ ਮੌਕਿਆਂ ’ਤੇ ਟਰੰਪ ਦੀ ਸ਼ਲਾਘਾ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਉਸ ਨੇ ਮਈ ਦੇ ਸੰਘਰਸ਼ ਦੌਰਾਨ ਜੰਗਬੰਦੀ ਦੀ ਵਿਚੋਲਗੀ ਕੀਤੀ ਸੀ।


author

Inder Prajapati

Content Editor

Related News