ਰੂਸ ਦਾ NATO ਦੇਸ਼ਾਂ ਨੂੰ ਜਵਾਬ, ਪੋਲੈਂਡ ਅਤੇ ਬੁਲਗਾਰੀਆ ਦੀ ਗੈਸ ਸਪਲਾਈ ਰੋਕੀ

Wednesday, Apr 27, 2022 - 10:12 AM (IST)

ਮਾਸਕੋ (ਵਾਰਤਾ): ਰੂਸ ਅਤੇ ਯੂਕ੍ਰੇਨ ਜੰਗ ਵਿਚ ਯੂਕ੍ਰੇਨ ਦੀ ਖੁੱਲ੍ਹ ਕੇ ਮਦਦ ਕਰਨਾ ਅਤੇ ਰੂਸ ਦਾ ਕਹਿਣਾ ਨਾ ਮੰਨਣਾ ਯੂਰਪ ਦੇ ਕੁਝ ਦੇਸ਼ਾਂ ਨੂੰ ਮਹਿੰਗਾ ਪੈਂਦਾ ਦਿਸ ਰਿਹਾ ਹੈ।ਰੂਸ ਨੇ ਬਹੁਤ ਸਖ਼ਤ ਕਦਮ ਚੁੱਕਦੇ ਹੋਏ ਬੁੱਧਵਾਰ ਤੋਂ ਪੋਲੈਂਡ ਅਤੇ ਬੁਲਗਾਰੀਆ ਨੂੰ ਕੁਦਰਤੀ ਗੈਸ ਦੀ ਸਪਲਾਈ ਬੰਦ ਕਰ ਦਿੱਤੀ ਹੈ। ਰੂਸ ਦਾ ਇਹ ਕਦਮ ਦੋਵਾਂ ਦੇਸ਼ਾਂ ਵੱਲੋਂ ਕੁਦਰਤੀ ਗੈਸ ਲਈ ਰੂਬਲ ਵਿੱਚ ਭੁਗਤਾਨ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਆਇਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਚੀਨ : ਇਨਸਾਨਾਂ 'ਚ ਬਰਡ ਫਲੂ ਦਾ ਪਹਿਲਾ ਮਾਮਲਾ ਆਇਆ ਸਾਹਮਣੇ, 4 ਸਾਲ ਦਾ ਬੱਚਾ ਸੰਕਰਮਿਤ

ਪੋਲੈਂਡ ਦੀ ਸਰਕਾਰੀ ਮਾਲਕੀ ਵਾਲੀ ਗੈਸ ਕੰਪਨੀ PGNIG ਨੇ ਕਿਹਾ ਕਿ Gazprom ਨੇ ਪੀ.ਜੀ.ਐੱਨ.ਆਈ.ਜੀ. ਨੂੰ 26 ਅਪ੍ਰੈਲ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਗੈਜ਼ਪ੍ਰੋਮ ਨੇ ਦੱਸਿਆ ਕਿ ਇਹ 27 ਅਪ੍ਰੈਲ ਨੂੰ ਇਕਰਾਰਨਾਮੇ ਵਾਲੇ ਦਿਨ ਯਮਲ ਇਕਰਾਰਨਾਮੇ ਦੇ ਤਹਿਤ ਸਪਲਾਈ ਨੂੰ ਪੂਰੀ ਤਰ੍ਹਾਂ ਮੁਅੱਤਲ ਕਰ ਦੇਵੇਗਾ। ਸੀਐਨਐਨ ਨਿਊਜ਼ ਚੈਨਲ ਦੇ ਅਨੁਸਾਰ ਤਾਜ਼ਾ ਘੋਸ਼ਣਾ ਨੇ ਮੰਗਲਵਾਰ ਨੂੰ ਯੂਐਸ ਕੁਦਰਤੀ ਗੈਸ ਫਿਊਚਰਜ਼ ਵਿੱਚ ਲਗਭਗ ਤਿੰਨ ਪ੍ਰਤੀਸ਼ਤ ਦੀ ਛਾਲ ਮਾਰ ਦਿੱਤੀ। ਰੂਸੀ ਸਮਾਚਾਰ ਏਜੰਸੀ ਤਾਸ ਮੁਤਾਬਕ ਰੂਸੀ ਊਰਜਾ ਕੰਪਨੀ ਗੈਜ਼ਪ੍ਰੋਮ ਨੇ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਪੋਲੈਂਡ ਨੂੰ ਕੁਦਰਤੀ ਗੈਸ ਦੀ ਸਪਲਾਈ ਰੋਕ ਦਿੱਤੀ ਗਈ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News