ਰੂਸ ਦੇ ਐਮਰਜੈਂਸੀ ਮਾਮਲਿਆਂ ਦੇ ਮੰਤਰੀ ਦੀ ਇਕ ਸਿਖਲਾਈ ਅਭਿਆਸ ਦੌਰਾਨ ਮੌਤ
Wednesday, Sep 08, 2021 - 06:35 PM (IST)
ਮਾਸਕੋ-ਰੂਸ ਦੇ ਐਮਰਜੈਂਸੀ ਮਾਮਲਿਆਂ ਦੇ ਮੰਤਰੀ ਦੀ ਇਕ ਸਿਖਲਾਈ ਅਭਿਆਸ ਦੌਰਾਨ ਮੌਤ ਹੋ ਗਈ। ਮੰਤਰਾਲਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਰੂਸੀ ਸਮਾਚਾਰ ਏਜੰਸੀਆਂ ਦੀਆਂ ਖਬਰਾਂ 'ਚ ਮੰਤਰਾਲਾ ਵੱਲੋਂ ਜਾਰੀ ਇਕ ਬਿਆਨ ਦੇ ਆਧਾਰ 'ਤੇ ਕਿਹਾ ਗਿਆ, 'ਯੇਵਗੇਨੀ ਜਿਨੇਚੇਵ (55) ਦੀ ਆਰਕਟਿਕ ਖੇਤਰ ਨੂੰ ਐਮਰਜੈਂਸੀ ਸਥਿਤੀ ਨਾਲ ਸੁਰੱਖਿਅਤ ਕਰਨ ਲਈ ਕੀਤੇ ਜਾ ਰਹੇ ਅੰਤਰ ਏਜੰਸੀ ਅਭਿਆਸ ਦੌਰਾਨ ਇਕ ਹੋਰ ਵਿਅਕਤੀ ਦੀ ਜ਼ਿੰਦਗੀ ਬਚਾਉਂਦੇ ਹੋਏ ਮੌਤ ਹੋ ਗਈ।''
ਇਹ ਵੀ ਪੜ੍ਹੋ : ਹੁਣ ਤਾਲਿਬਾਨ ਦਾ ਕੀ ਕਰੀਏ, ਸਮਝਣ ’ਚ ਅਸਮਰੱਥ ਚੀਨ, ਪਾਕਿਸਤਾਨ ’ਤੇ ਰੂਸ : ਬਾਈਡੇਨ
ਮੰਤਰਾਲਾ ਨੇ ਇਸ ਦੇ ਬਾਰੇ 'ਚ ਜਾਣਕਾਰੀ ਨਹੀਂ ਦਿੱਤੀ ਕਿ ਇਹ ਘਟਨਾ ਕਿਵੇਂ ਹੋਈ ਜਾਂ ਉਨ੍ਹਾਂ ਦੀ ਮੌਤ ਕਿਵੇਂ ਹੋਈ। ਜਿਨਿਚੇਵ 2018 'ਚ ਰੂਸ ਦੇ ਐਮਰਜੈਂਸੀ ਸਥਿਤੀ ਮੰਤਰਾਲਾ ਦੇ ਮੁਖੀ ਬਣੇ ਸਨ। ਸਾਈਬੇਰੀਆ 'ਚ ਇਕ ਸ਼ਾਪਿੰਗ ਮਾਲ 'ਚ ਭਿਆਨਕ ਅੱਗ ਲੱਗਣ ਤੋਂ ਬਾਅਦ ਉਨ੍ਹਾਂ ਦੇ ਪੂਰਵਜ਼ਾਂ ਨੇ ਅਹੁਦਾ ਛੱਡ ਦਿੱਤਾ ਸੀ। ਉਸ ਅੱਗ 'ਚ 60 ਲੋਕਾਂ ਦੀ ਮੌਤ ਹੋ ਗਈ ਸੀ। ਜਿਨਿਚੇਵ ਨੇ 2016 'ਚ ਰੂਸ ਦੇ ਸਭ ਤੋਂ ਪੱਛਮੀ ਕੈਲੀਨਿਨਗ੍ਰਾਦ ਖੇਤਰ ਦੇ ਗਵਰਨਰ ਦੀ ਭੂਮਿਕਾ ਵੀ ਨਿਭਾਈ ਸੀ ਅਤੇ ਉਨ੍ਹਾਂ ਦਾ ਕਾਰਜਕਾਲ ਦੋ ਮਹੀਨਿਆਂ ਦਾ ਸੀ। ਇਸ ਤੋਂ ਪਹਿਲਾਂ ਲੰਬੇ ਸਮੇਂ ਤੱਕ ਉਹ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਵਿਅਕਤੀਗਤ ਸੁਰੱਖਿਆ ਸਮੂਹ ਦਾ ਹਿੱਸਾ ਸਨ।
ਇਹ ਵੀ ਪੜ੍ਹੋ : ਹਾਂਗਕਾਂਗ ਦੀ ਪੁਲਸ ਨੇ ਥਿਆਨਮਿਨ ਚੌਕ ਦੀ ਬਰਸੀ ਮਨਾਉਣ ਵਾਲੇ ਨੇਤਾਵਾਂ ਨੂੰ ਕੀਤਾ ਗ੍ਰਿਫ਼ਤਾਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।