ਰੂਸ ਦੇ ਚੀਨ ਵਲ ਝੁਕਾਅ ਨੇ ਵਧਾਈ ਅਮਰੀਕਾ ਦੀ ਟੈਂਸ਼ਨ
Tuesday, Mar 15, 2022 - 07:15 PM (IST)
ਵਾਸ਼ਿੰਗਟਨ- ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਨ ਨੇ ਰੋਮ 'ਚ ਚੀਨ ਦੇ ਆਪਣੇ ਹਮਰੁਤਬਾ ਯਾਂਗ ਨਾਲ ਮੁਲਾਕਾਤ ਕੀਤੀ ਤੇ ਦੋ ਪੱਖੀ ਸਬੰਧ ਤੇ ਯੂਕ੍ਰੇਨ ਦੇ ਖ਼ਿਲਾਫ਼ ਰੂਸ ਦੇ ਜੰਗ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ। ਵ੍ਹਾਈਟ ਹਾਊਸ ਨੇ ਦੱਸਿਆ ਕਿ ਕਵਾਡ ਸਿਖਰ ਸੰਮੇਲਨ ਦੇ ਦੋ ਹਫ਼ਤੇ ਬਾਅਦ ਮੌਜੂਦਾ ਯੂਕ੍ਰੇਨੀ ਸੰਕਟ ਦੇ ਦਰਮਿਆਨ ਦੋਵੇਂ ਅਧਿਕਾਰੀਆਂ ਦਰਮਿਆਨ ਮੁਲਾਕਾਤ ਹੋਈ ਹੈ। ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ, 'ਮੌਜੂਦਾ ਹਾਲਾਤ 'ਚ ਰੂਸ ਦੇ ਚੀਨ ਪ੍ਰਤੀ ਝੁਕਾਅ ਨੂੰ ਲੈ ਕੇ ਅਸੀਂ ਬੇਹੱਦ ਫਿਕਰਮੰਦ ਹਾ।'
ਨਾਲ ਹੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਉਨ੍ਹਾਂ ਚਿੰਤਾਵਾਂ ਤੇ ਕੁਝ ਕਦਮਾਂ ਦੇ ਸੰਭਾਵੀ ਪ੍ਰਭਾਵਾਂ ਦੇ ਬਾਰੇ ਪ੍ਰਤੱਖ ਤੌਰ 'ਤੇ ਗੱਲਬਾਤ ਕੀਤੀ। ਇਹ ਪਹਿਲਾਂ ਤੋਂ ਨਿਰਧਾਰਤ ਬੈਠਕ ਰੋਮ 'ਚ 7 ਘੰਟਿਆਂ ਤਕ ਚਲੀ। ਅਧਿਕਾਰੀ ਨੇ ਕਿਹਾ ਕਿ ਬੈਠਕ 'ਚ ਕਈ ਮੁੱਦਿਆਂ 'ਤੇ ਡੂੰਘੀ ਚਰਚਾ ਹੋਈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬੈਠਕ ਦੇ ਦੌਰਾਨ ਸੁਲਿਵਨ ਨੇ ਯਾਂਗ ਜਿਏਚੀ ਨੂੰ ਅਮਰੀਕਾ ਤੇ ਉਸ ਦੇ ਸਹਿਯੋਗੀ ਤੇ ਭਾਗੀਦਾਰਾਂ ਦੀ ਏਕਤਾ, ਖਾਸ ਕਰਕੇ ਯੂਰਪ ਤੇ ਨਾਟੋ ਸਹਿਯੋਗੀਆਂ ਦੇ ਨਾਲ ਤਾਲਮੇਲ ਤੇ ਰੂਸ ਦੇ ਖ਼ਿਲਾਫ ਕਾਰਫਾਈ ਦੇ ਲਈ ਏਸ਼ੀਆ ਪ੍ਰਸ਼ਾਂਤ ਸਹਿਯੋਗੀਆਂ ਦੇ ਯੋਗਦਾਨ ਦੇ ਬਾਰੇ ਜਾਣਕਾਰੀ ਦਿੱਤੀ।