ਯੂਕ੍ਰੇਨ 'ਤੇ ਰੂਸ ਦਾ ਹਮਲਾ ਵਿਸ਼ਵ ਲਈ ਅਹਿਮ ਮੋੜ : PM ਜਾਨਸਨ
Sunday, Mar 20, 2022 - 02:18 AM (IST)
ਲੰਡਨ-ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਰੂਸ ਦਾ ਯੂਕ੍ਰੇਨ 'ਤੇ ਹਮਲਾ 'ਵਿਸ਼ਵ ਲਈ ਅਹਿਮ ਮੋੜ' ਹੈ। ਉਨ੍ਹਾਂ ਨੇ ਤਰਕ ਦਿੱਤਾ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਜਿੱਤ ਤੋਂ 'ਡਰ ਦੇ ਇਕ ਨਵੇਂ ਯੁੱਗ' ਦੀ ਸ਼ੁਰੂਆਤ ਹੋਵੇਗੀ। ਕੰਜ਼ਰਵੇਟਿਵ ਪਾਰਟੀ ਦੇ ਸੰਮੇਲਨ 'ਚ ਸ਼ਨੀਵਾਰ ਨੂੰ ਜਾਨਸਨ ਨੇ ਦਾਅਵਾ ਕੀਤਾ ਕਿ ਪੁਤਿਨ 'ਡਰੇ ਹੋਏ' ਸਨ ਕਿਉਂਕਿ ਸੁਤੰਤਰ ਯੂਕ੍ਰੇਨ ਦਾ ਉਦਹਾਰਣ ਲੋਕਤੰਤਰ ਸਮਰਥਕ ਅੰਦਲੋਨ ਨੂੰ ਹਵਾ ਦੇ ਸਕਦਾ ਸੀ।
ਇਹ ਵੀ ਪੜ੍ਹੋ : ਹੋਲੇ-ਮਹੱਲੇ 'ਤੇ ਫੁੱਲਾਂ ਤੇ ਇਤਰ ਨਾਲ ਮਹਿਕਿਆ ਸ੍ਰੀ ਦਰਬਾਰ ਸਾਹਿਬ
ਉਨ੍ਹਾਂ ਕਿਹਾ ਕਿ ਜੇਤੂ ਪੁਤਿਨ ਯੂਕ੍ਰੇਨ 'ਚ ਨਹੀਂ ਰੁਕਣਗੇ ਅਤੇ ਯੂਕ੍ਰੇਨ ਦੀ ਆਜ਼ਾਦੀ ਖ਼ਤਮ ਹੋਣ ਦਾ ਮਤਲਬ ਜਾਰਜੀਆ ਅਤੇ ਉਸ ਤੋਂ ਬਾਅਦ ਮੋਲਦੋਵਾ ਦੀ ਆਜ਼ਾਦੀ ਦੀ ਕਿਸੇ ਵੀ ਉਮੀਦ ਦਾ ਖਤਮ ਹੋਣਾ, ਇਸ ਦਾ ਅਰਥ ਪੂਰੇ ਪੂਰਬੀ ਯੂਰਪ 'ਚ ਬਾਲਟਿਕ ਤੋਂ ਕਾਲਾ ਸਾਗਰ ਤੱਕ ਡਰਾਉਣ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗਾ।
ਇਹ ਵੀ ਪੜ੍ਹੋ : ਈਰਾਨੀ ਹਮਲੇ 'ਚ ਇਰਾਕੀ ਕੁਰਦਿਸ਼ ਤੇਲ ਵਪਾਰੀ ਦਾ ਮਹਿਲ ਤਬਾਹ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ