ਅਮਰੀਕਾ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਰੂਸ ਨੇ ਈਰਾਨ ਦੇ ਉਪਗ੍ਰਹਿ ਪ੍ਰੀਖਣ ਨੂੰ ਸਹੀ ਠਹਿਰਾਇਆ

Friday, Jun 05, 2020 - 11:31 AM (IST)

ਅਮਰੀਕਾ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਰੂਸ ਨੇ ਈਰਾਨ ਦੇ ਉਪਗ੍ਰਹਿ ਪ੍ਰੀਖਣ ਨੂੰ ਸਹੀ ਠਹਿਰਾਇਆ

ਸੰਯੁਕਤ ਰਾਸ਼ਟਰ- ਰੂਸ ਨੇ ਅਮਰੀਕਾ ਦੇ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਈਰਾਨ ਵਲੋਂ ਕੀਤੇ ਉਪਗ੍ਰਹਿ ਪ੍ਰੀਖਣ ਨੂੰ ਸਹੀ ਠਹਿਰਾਇਆ ਹੈ। ਅਮਰੀਕਾ ਨੇ ਈਰਾਨ ਦੇ ਉਪਗ੍ਰਹਿ ਪ੍ਰੀਖਣ ਨੂੰ 2015 ਪ੍ਰਮਾਣੂ ਸਮਝੌਤੇ ਦਾ ਸਮਰਥਨ ਕਰਨ ਵਾਲੇ ਸੰਯੁਕਤ ਰਾਸ਼ਟਰ ਦਾ ਪ੍ਰਸਤਾਵ ਦਾ ਉਲੰਘਣ ਕਰਾਰ ਦਿੱਤਾ ਸੀ। ਇਹ ਸਮਝੌਤਾ ਈਰਾਨ ਅਤੇ 6 ਸ਼ਕਤੀਸ਼ਾਲੀ ਦੇਸ਼ਾਂ ਵਿਚਕਾਰ ਹੋਇਆ ਸੀ। ਪ੍ਰਮਾਣੂ ਸਮਝੌਤੇ ਨਾਲ ਅਮਰੀਕਾ 2018 ਵਿਚ ਵੱਖਰਾ ਹੋ ਗਿਆ ਸੀ। 

ਸੰਯੁਕਤ ਰਾਸ਼ਟਰ ਵਿਚ ਰੂਸ ਦੇ ਰਾਜਦੂਤ ਵੈਸਿਲੀ ਨੇਬੇਂਜਿਆ ਨੇ ਕਿਹਾ,"ਅਮਰੀਕਾ ਵਲੋਂ ਚੱਲ ਰਹੀਆਂ ਕੋਸ਼ਿਸ਼ਾਂ ਨਾਲ ਝੂਠੇ ਦਾਅਵਿਆਂ ਤਹਿਤ ਸ਼ਾਂਤੀਪੂਰਣ ਪੁਲਾੜ ਉਦਯੋਗੀ ਦੇ ਲਾਭ ਪ੍ਰਾਪਤ ਕਰਨ ਦੇ ਅਧਿਕਾਰ ਤੋਂ ਈਰਾਨ ਨੂੰ ਵੱਖਰਾ ਕਰਨਾ ਗੰਭੀਰ ਚਿੰਤਾ ਹੈ ਅਤੇ ਡੂੰਘੇ ਅਫਸੋਸ ਦਾ ਕਾਰਨ ਹੈ। ਉਨ੍ਹਾਂ ਅਮਰੀਕਾ ਦੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਉਸ ਨੇ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਵਲੋਂ 22 ਅਪ੍ਰੈਲ ਨੂੰ ਕੀਤੇ ਉਪਗ੍ਰਹਿ ਟੈਸਟ ਨੂੰ 2015 ਸਮਝੌਤੇ ਦਾ ਉਲੰਘਣ ਦੱਸਿਆ ਸੀ। 

ਨੈਂਬੇਜੀਆ ਨੇ ਸੰਯੁਕਤ ਰਾਸ਼ਟਰ ਦੇ ਮਹਾਸਕੱਤਰ ਐਂਟੋਨੀਓ ਗੁਤਾਰੇਸ ਨੂੰ ਲਿਖੇ ਪੱਤਰ ਵਿਚ ਲਿਖਿਆ, "ਈਰਾਨ ਕੋਲ ਵੀ ਪ੍ਰਮਾਣੂ ਹਥਿਆਰ ਨਹੀਂ ਸਨ ਤੇ ਨਾ ਹੀ ਉਸ ਦੇ ਕੋਲ ਅਜੇ ਤੱਕ ਕੋਈ ਹਥਿਆਰ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ਵਿਚ ਵੀ ਉਸ ਦੇ ਕੋਲ ਅਜਿਹਾ ਕੁਝ ਨਹੀਂ ਹੋਵੇਗਾ।"  ਇਹ ਪੱਤਰ ਸੁਰੱਖਿਆ ਪ੍ਰੀਸ਼ਦ ਨੇ ਵੀਰਵਾਰ ਨੂੰ ਜਾਰੀ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ 2015 ਵਿਚ ਈਰਾਨ ਸਮਝੌਤਾ ਹੋਣ ਦੇ ਬਾਅਦ ਤੋਂ ਹੀ ਕੌਮਾਂਤਰੀ ਪ੍ਰਮਾਣੂ ਹਥਿਆਰ ਬਣਾਉਣ ਲਈ ਬੈਲਿਸਟਿਕ ਮਿਜ਼ਾਇਲ ਨਾ ਹੈ ਤੇ ਨਾ ਹੀ ਉਹ ਇਸ ਨੂੰ ਬਣਾ ਰਿਹਾ ਹੈ ਤੇ ਨਾ ਹੀ ਇਸ ਦੀ ਵਰਤੋਂ ਕਰ ਸਕਦਾ ਹੈ। 

ਜ਼ਿਕਰਯੋਗ ਹੈ ਕਿ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਅਪ੍ਰੈਲ ਵਿਚ ਕਿਹਾ ਸੀ ਕਿ ਉਨ੍ਹਾਂ ਨੇ ਇਕ ਲਾਂਚਰ ਦੀ ਇਕ ਨਵੇਂ ਪ੍ਰੀਖਣ ਸਥਾਨ 'ਤੇ ਵਰਤੋਂ ਕਰਦੇ ਹੋਏ ਨੂਰ ਉਪਗ੍ਰਹਿ ਨੂੰ ਪ੍ਰਿਥਵੀ ਦੀ ਘੱਟ ਉਚਾਈ ਵਾਲੀ ਕਲਾਸ ਵਿਚ ਸਥਾਪਤ ਕਰ ਦਿੱਤਾ ਹੈ।


author

Lalita Mam

Content Editor

Related News