ਰੂਸ ਨੇ ਅਫਗਾਨ ਤਾਲਿਬਾਨ ਦੀ ਮਦਦ ਕਰਨ ਦੇ ਦੋਸ਼ਾਂ ਨੂੰ ਕੀਤਾ ਖਾਰਜ
Sunday, Mar 25, 2018 - 11:37 PM (IST)

ਕਾਬੁਲ—ਰੂਸ ਨੇ ਅਫਗਾਨ ਤਾਲਿਬਾਨ ਦੀ ਮਦਦ ਕਰਨ ਅਤੇ ਉਸ ਨੂੰ ਹਥਿਆਰਾਂ ਦੀ ਸਪਲਾਈ ਕਰਨ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਅਫਗਾਨਿਸਤਾਨ 'ਚ ਉਤਰ ਅਟਲਾਂਟਿਕ ਸੰਧਿ ਸੰਗਠਨ (ਨਾਟੋ) ਸੁਪਰੀਮ ਕਮਾਂਡਰ ਜਨਰਲ ਜਾਨ ਨਿਕੋਲਸਨ ਨੇ ਦਿੱਤੇ ਇੰਟਰਵਿਊ 'ਚ ਰੂਸ 'ਤੇ ਦੋਸ਼ ਲਗਾਇਆ ਸੀ ਕਿ ਰੂਸ ਅਫਗਾਨਿਸਤਾਨ 'ਚ ਅਮਰੀਕਾ ਦੀਆਂ ਕੋਸ਼ਿਸ਼ਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਫਗਾਨ ਨੇਤਾਵਾਂ ਨੇ ਸਾਨੂੰ ਹਥਿਆਰ ਦਿੱਤੇ ਹਨ ਅਤੇ ਦੱਸਿਆ ਹੈ ਕਿ ਇਹ ਹਥਿਆਰ ਤਾਲਿਬਾਨ ਨੂੰ ਰੂਸ ਮੁਹੱਈਆ ਕਰਵਾਏ।
ਅਫਗਾਨਿਸਤਾਨ ਸਥਿਤ ਰੂਸੀ ਦੂਤਘਰ ਨੇ ਬਿਆਨ ਜਾਰੀ ਕਰ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਇਸ ਨੂੰ ਬਕਵਾਸ ਕਰਾਰ ਦਿੱਤਾ ਹੈ। ਦੂਤਘਰ ਨੇ ਕਿਹਾ ਕਿ ਅਸੀਂ ਇਕ ਵਾਰ ਫਿਰ ਤੋਂ ਜ਼ੋਰ ਦੇ ਕੇ ਕਹਿਣਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਦੋਸ਼ ਪੂਰੀ ਤਰ੍ਹਾਂ ਤੋਂ ਆਧਾਰਹੀਣ ਹਨ ਅਤੇ ਅਧਿਕਾਰੀਆਂ ਤੋਂ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਬੇਬੁਨਿਆਦ ਗੱਲਾਂ ਨਾ ਕਰਨ। ਨਿਕੋਲਸਨ ਸਮੇਤ ਅਮਰੀਕਾ ਦੇ ਕਮਾਂਡਰ ਕਈ ਵਾਰ ਇਹ ਦੋਸ਼ ਲੱਗਾ ਚੁੱਕੇ ਹਨ ਕਿ ਰੂਸ ਤਾਲਿਬਾਨ ਨੂੰ ਹਥਿਆਰਾਂ ਦੀ ਸਪਲਾਈ ਕਰ ਰਿਹਾ ਹੈ। ਇਸ ਨਾਲ ਜੁੜੇ ਸਬੂਤਾਂ ਨੂੰ ਹਾਲਾਂਕਿ ਕਦੀ ਜਨਤਕ ਨਹੀਂ ਕੀਤਾ ਗਿਆ।