ਨਾਟੋ ਪੂਰਬ ਵੱਲ ਵਿਸਤਾਰ ਨਾ ਕਰੇ, ਰੂਸ ਨੇ ਦੋਹਰਾਈ ਆਪਣੀ ਮੰਗ
Friday, Jan 14, 2022 - 07:45 PM (IST)
ਮਾਸਕੋ-ਰੂਸ ਨੇ ਸ਼ੁੱਕਰਵਾਰ ਨੂੰ ਆਪਣੀ ਇਹ ਮੰਗ ਦੋਹਰਾਈ ਕੀ ਨਾਟੋ ਪੂਰਬ ਵੱਲੋਂ ਵਿਸਤਾਰ ਨਹੀਂ ਕਰੇਗਾ, ਹਾਲਾਂਕਿ ਯੂਕ੍ਰੇਨ ਕੋਲ ਰੂਸੀ ਫੌਜ ਦੇ ਜਮਾਵੜੇ ਦਰਮਿਆਨ ਫੌਜੀ ਗਠਜੋੜ ਵੱਲੋਂ ਇਸ ਅਸਵੀਕਾਰ ਕਰ ਦਿੱਤਾ ਗਿਆ ਹੈ। ਰੂਸ ਨੇ ਕਿਹਾ ਕਿ ਉਹ ਪੱਛਮੀ ਦੇਸ਼ਾਂ ਦੀ ਪ੍ਰਤੀਕਿਰਿਆ ਲਈ ਅਣਮਿੱਥੇ ਸਮੇਂ ਤੱਕ ਇੰਤਜ਼ਾਰ ਨਹੀਂ ਕਰੇਗਾ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸ਼ੁੱਕਰਵਾਰ ਨੂੰ ਮਾਸਕੋ ਦੀ ਮੰਗ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਨਾਟੋ ਯੂਕ੍ਰੇਨ ਅਤੇ ਹੋਰ ਪੂਰਬ-ਸੋਵੀਅਤ ਦੇਸ਼ਾਂ 'ਚ ਨਾ ਤਾਂ ਵਿਤਸਾਰ ਕਰੇਗਾ ਅਤੇ ਨਾ ਹੀ ਬਲਾਂ ਨੂੰ ਤਾਇਨਾਤ ਕਰੇਗਾ ਕਿਉਂਕਿ ਇਹ ਯੂਕ੍ਰੇਨ ਨੂੰ ਲੈ ਵੇ ਵਧਦੇ ਤਣਾਅ ਨੂੰ ਘੱਟ ਕਰਨ ਲਈ ਕੂਟਨੀਤਕ ਕੋਸ਼ਿਸ਼ਾਂ ਦੀ ਪ੍ਰਗਤੀ ਲਈ ਜ਼ਰੂਰੀ ਹੈ।
ਇਹ ਵੀ ਪੜ੍ਹੋ : ਵਿਦੇਸ਼ ਸਕੱਤਰ, ਅਮਰੀਕੀ ਰਾਜਦੂਤ ਨੇ ਦੁਵੱਲੇ ਸਬੰਧਾਂ ਤੇ ਖੇਤਰੀ ਮੁੱਦਿਆਂ 'ਤੇ ਕੀਤੀ ਚਰਚਾ
ਉਨ੍ਹਾਂ ਨੇ ਤਰਕ ਦਿੱਤਾ ਕਿ ਰੂਸ ਦੀਆਂ ਸਰਹੱਦਾਂ ਨੇੜੇ ਨਾਟੋ ਬਲਾ ਅਤੇ ਹਥਿਆਰਾਂ ਦੀ ਤਾਇਨਾਤੀ ਇਕ ਸੁਰੱਖਿਆ ਚੁਣੌਤੀ ਹੈ ਜਿਸ ਦਾ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ। ਲਾਵਰੋਵ ਨੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ 'ਸਾਡਾ ਸਬਰ ਖਤਮ ਹੋ ਗਿਆ ਹੈ। ਪੱਛਮੀ ਦੇਸ਼ ਹੰਕਾਰ ਨਾਲ ਉਤਸ਼ਾਹਿਤ ਹਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਅਤੇ ਆਮ ਗਿਆਨ ਵਿਰੁੱਧ ਤਣਾਅ ਵਧਾ ਦਿੱਤਾ ਹੈ। ਲਾਵਰੋਵ ਨੇ ਕਿਹਾ ਕਿ ਰੂਸ ਨੂੰ ਉਮੀਦ ਹੈ ਕਿ ਵਾਸ਼ਿੰਗਟਨ ਅਤੇ ਨਾਟੋ ਅਗਲੇ ਹਫ਼ਤੇ ਉਸ ਦੀਆਂ ਮੰਗਾਂ ਦਾ ਲਿਖਿਤ ਜਵਾਬ ਦੇਣਗੇ। ਤਣਾਅ ਦਰਮਿਆਨ, ਯੂਕ੍ਰੇਨ ਨੇ ਸ਼ੁੱਕਰਵਾਰ ਨੂੰ ਵੱਡੇ ਪੱਧਰ 'ਤੇ ਸਾਈਬਰ ਹਮਲੇ ਦਾ ਸਾਹਮਣਾ ਕੀਤਾ, ਜਿਸ ਕਾਰਨ ਕਈ ਸਰਕਾਰੀ ਏਜੰਸੀਆਂ ਦੀ ਵੈੱਬਸਾਈਟ ਪ੍ਰਭਾਵਿਤ ਹੋਈ।
ਇਹ ਵੀ ਪੜ੍ਹੋ : ਸੂਡਾਨ ਦੇ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ 'ਤੇ ਦਾਗੇ ਹੰਝੂ ਗੈਸ ਦੇ ਗੋਲੇ
ਜੇਨੇਵਾ 'ਚ ਇਸ ਹਫ਼ਤੇ ਦੀ ਗੱਲਬਾਤ ਅਤੇ ਬ੍ਰਸੇਲਸ ਨਾਲ ਸਬੰਧਿਤ ਨਾਟੋ-ਰੂਸ ਦੀ ਬੈਠਕ ਯੂਕ੍ਰੇਨ ਨੇੜੇ ਰੂਸੀ ਫੌਜ ਦੇ ਜਮਾਵੜੇ ਦਰਮਿਆਨ ਆਯੋਜਿਤ ਹੋਈ ਸੀ। ਇਸ ਜਮਾਵੜੇ 'ਤੇ ਪੱਛਮੀ ਦੇਸ਼ਾਂ ਨੂੰ ਸ਼ੱਕ ਹੈ ਕਿ ਇਹ ਇਕ ਹਮਲੇ ਦੀ ਸ਼ੁਰੂਆਤ ਹੋ ਸਕਦੀ ਹੈ। ਹਾਲਾਂਕਿ ਰੂਸ ਨੇ ਆਪਣੇ ਗੁਆਂਢੀ 'ਤੇ ਹਮਲਾ ਕਰਨ ਦੀ ਯੋਜਨਾ ਤੋਂ ਇਨਕਾਰ ਕੀਤਾ ਹੈ। ਉਸ ਨੇ ਪੱਛਮੀ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਯੂਕ੍ਰੇਨ ਅਤੇ ਹੋਰ ਪੂਰਬ ਸੋਵੀਅਤ ਦੇਸ਼ਾਂ 'ਚ ਨਾਟੋ ਦਾ ਵਿਤਸਾਰ ਇਕ 'ਲਾਲ ਲਾਈਨ' ਹੈ ਜਿਸ ਨੂੰ ਪਾਰ ਨਹੀਂ ਕੀਤਾ ਜਾਣਾ ਚਾਹੀਦਾ।
ਇਹ ਵੀ ਪੜ੍ਹੋ : ਫਾਜ਼ਿਲਕਾ 'ਚ ਕੋਰੋਨਾ ਦੇ 58 ਨਵੇਂ ਮਾਮਲੇ ਆਏ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।