ਭਾਰਤ ਤੇ ਚੀਨ ਵਿਚਾਲੇ ਵਿਚੋਲਗੀ ਤੋਂ ਰੂਸ ਦਾ ਇਨਕਾਰ

06/23/2020 9:48:36 PM

ਮਾਸਕੋ (ਭਾਸ਼): ਗਲਵਾਨ ਘਾਟੀ ਵਿਚ ਭਾਰਤੀ ਤੇ ਚੀਨੀ ਫੌਜੀਆਂ ਦੇ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਰੂਸ ਨੇ ਮੰਗਲਵਾਰ ਨੂੰ ਦੋਵਾਂ ਦੇਸ਼ਾਂ ਦੇ ਵਿਚਾਲੇ ਵਿਚੋਲਗੀ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਆਪਣੇ ਵਿਵਾਦਾਂ ਨੂੰ ਹੱਲ ਕਰਨ ਲਈ ਦੋਵਾਂ ਦੇਸ਼ਾਂ ਨੂੰ ਕਿਸੇ ਵੀ ਸਹਾਇਤਾ ਦੀ ਲੋੜ ਨਹੀਂ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਾਰੋਵ ਦੀ ਇਹ ਟਿੱਪਣੀ ਰੂਸ, ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀਆਂ ਦੇ ਡਿਜੀਟਲ ਸੰਮੇਲਨ ਤੋਂ ਬਾਅਦ ਆਈ।

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਵੀ ਇਸ ਸੰਮੇਲਨ ਵਿਚ ਸ਼ਾਮਲ ਹੋਏ। ਇਹ ਸੰਮੇਲਨ ਗਲਵਾਨ ਘਾਟੀ ਵਿਚ 15 ਜੂਨ ਨੂੰ ਭਾਰਤੀ ਤੇ ਚੀਨੀ ਫੌਜੀਆਂ ਦੇ ਵਿਚਾਲੇ ਹਿੰਸਕ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਵਿਚ ਵਧੇ ਤਣਾਅ ਦੇ ਵਿਚਾਲੇ ਹੋਇਆ। ਇਸ ਝੜਪ ਵਿਚ 20 ਭਾਰਤੀ ਫੌਜੀਆਂ ਦੇ ਮਾਰੇ ਜਾਣ ਤੋਂ ਬਾਅਦ ਖੇਤਰ ਵਿਚ ਪਹਿਲਾਂ ਤੋਂ ਜਾਰੀ ਅਸਥਿਰਤਾ ਦੇ ਮਾਹੌਲ ਵਿਚਾਲੇ ਤਣਾਅ ਹੋ ਵਧ ਗਿਆ।

ਲਾਵਰੋਵ ਨੇ ਕਿਹਾ ਕਿ ਮੈਂ ਨਹੀਂ ਸਮਝਦਾ ਕਿ ਭਾਰਤ ਤੇ ਚੀਨ ਨੂੰ ਕਿਸੇ ਬਾਹਰੀ ਪੱਖ ਦੀ ਲੋੜ ਨਹੀਂ ਹੈ। ਮੈਂ ਇਹ ਵੀ ਨਹੀਂ ਸਮਝਦਾ ਹਾਂ ਕਿ ਉਨ੍ਹਾਂ ਨੂੰ ਮਦਦ ਦੀ ਲੋੜ ਹੈ, ਖਾਸਕਰਕੇ ਉਦੋਂ ਜਦੋਂ ਦੇਸ਼ਾਂ ਦਾ ਮਾਮਲਾ ਹੋਵੇ। ਉਹ ਖੁਦ ਇਸ ਦਾ ਹੱਲ ਕਰ ਸਕਦੇ ਹਨ। ਇਸ ਦਾ ਮਤਲਬ ਹਾਲ ਦੀਆਂ ਘਟਨਾਵਾਂ ਤੋਂ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਸੰਪਰਕ ਜਾਰੀ ਹੈ ਤੇ ਕਿਸੇ ਵੀ ਪੱਖ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਜਿਸ ਨਾਲ ਸੰਕੇਤ ਮਿਲਣ ਕਿ ਉਹ ਗੱਲਬਾਤ ਦੇ ਇੱਛੁਕ ਨਹੀਂ ਹਨ। ਇਸ ਦੌਰਾਨ ਉਨ੍ਹਾਂ ਨੇ ਕਿਸੇ ਵੀ ਤੀਜੇ ਪੱਖ ਦੀ ਭੂਮਿਕਾ ਨੂੰ ਖਾਰਿਜ ਕਰ ਦਿੱਤਾ।

ਰੂਸ ਦੇ ਦੋਵਾਂ ਦੇਸ਼ਾਂ ਨਾਲ ਨੇੜਲੇ ਰਿਸ਼ਤੇ ਹਨ। ਰੂਸ ਨੇ ਪਿਛਲੇ ਹਫਤੇ ਝੜਪ 'ਤੇ ਚਿੰਤਾ ਜ਼ਾਹਿਰ ਕੀਤੀ ਸੀ ਪਰ ਉਮੀਦ ਜ਼ਾਹਿਰ ਕੀਤੀ ਸੀ ਕਿ ਉਸ ਦੇ ਕਰੀਬੀ ਸਹਿਯੋਗੀ ਵਿਵਾਦ ਦਾ ਹੱਲ ਖੁਦ ਤਲਾਸ਼ ਸਕਦੇ ਹਨ। ਦੂਜੇ ਵਿਸ਼ਵ ਯੁੱਧ ਵਿਚ ਨਾਜ਼ੀਆਂ ਦੀ ਹਾਰ ਦੀ 75ਵੀਂ ਵਰ੍ਹੇਗੰਢ 'ਤੇ ਬੁੱਧਵਾਰ ਨੂੰ ਲਾਲ ਚੌਕ 'ਤੇ ਹੋਣ ਵਾਲੀ ਪਰੇਡ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਅਜੇ ਮਾਸਕੋ ਵਿਚ ਹਨ।


Baljit Singh

Content Editor

Related News