ਯੂਕ੍ਰੇਨ ਦੇ ਕਬਜ਼ੇ ਵਾਲੇ ਇਲਾਕਿਆਂ ਨੂੰ ਮਿਲਾਉਣ ਲਈ ਤਿਆਰ ਹੈ ਰੂਸ

Wednesday, Sep 28, 2022 - 05:34 PM (IST)

ਯੂਕ੍ਰੇਨ ਦੇ ਕਬਜ਼ੇ ਵਾਲੇ ਇਲਾਕਿਆਂ ਨੂੰ ਮਿਲਾਉਣ ਲਈ ਤਿਆਰ ਹੈ ਰੂਸ

ਕੀਵ (ਭਾਸ਼ਾ): ਰੂਸ ਗੁਆਂਢੀ ਦੇਸ਼ ਯੂਕ੍ਰੇਨ ਦੇ ਕੁਝ ਹਿੱਸਿਆਂ ਨੂੰ ਰਸਮੀ ਤੌਰ 'ਤੇ ਆਪਣੇ ਖੇਤਰ ਵਿਚ ਮਿਲਾਉਣਾ ਚਾਹੁੰਦਾ ਹੈ, ਜਿੱਥੇ ਉਸ ਦਾ ਫ਼ੌਜੀ ਕੰਟਰੋਲ ਹੈ। ਰਿਪੋਰਟਾਂ ਮੁਤਾਬਕ ਇਨ੍ਹਾਂ ਇਲਾਕਿਆਂ 'ਚ ਹੋਈ ਰਾਏਸ਼ੁਮਾਰੀ ਨੇ ਮਾਸਕੋ ਦੇ ਸ਼ਾਸਨ ਦਾ ਸਮਰਥਨ ਕੀਤਾ ਹੈ। ਹਾਲਾਂਕਿ ਜਨਮਤ ਸੰਗ੍ਰਹਿ ਦੀ ਵਿਆਪਕ ਆਲੋਚਨਾ ਕੀਤੀ ਗਈ ਹੈ ਅਤੇ ਰੂਸ 'ਤੇ ਆਪਣੇ ਗੁਆਂਢੀ ਦੇਸ਼ 'ਤੇ ਹਮਲਾ ਕਰਨ ਨੂੰ ਲੈ ਕੇ ਅੰਤਰਰਾਸ਼ਟਰੀ ਦਬਾਅ ਬਣਿਆ ਹੋਇਆ ਹੈ। 

ਦੱਖਣੀ ਅਤੇ ਪੂਰਬੀ ਯੂਕ੍ਰੇਨ ਦੇ ਰੂਸ ਦੇ ਕਬਜ਼ੇ ਵਾਲੇ ਚਾਰੇ ਖੇਤਰਾਂ ਵਿੱਚ ਮਾਸਕੋ ਪੱਖੀ ਪ੍ਰਸ਼ਾਸਨ ਨੇ ਮੰਗਲਵਾਰ ਰਾਤ ਨੂੰ ਕਿਹਾ ਕਿ ਉਨ੍ਹਾਂ ਦੇ ਨਾਗਰਿਕਾਂ ਨੇ ਪੰਜ ਦਿਨਾਂ ਦੇ ਜਨਮਤ ਸੰਗ੍ਰਹਿ ਵਿੱਚ ਰੂਸ ਵਿੱਚ ਸ਼ਾਮਲ ਹੋਣ ਲਈ ਵੋਟ ਦਿੱਤਾ ਹੈ। ਰੂਸੀ ਚੋਣ ਅਧਿਕਾਰੀਆਂ ਅਨੁਸਾਰ ਜ਼ਪੋਰੀਝਜ਼ਿਆ ਵਿੱਚ 93 ਫੀਸਦੀ ਲੋਕਾਂ ਨੇ ਰਲੇਵੇਂ ਦੇ ਪੱਖ ਵਿੱਚ ਵੋਟ ਪਾਈ, ਜਦੋਂ ਕਿ ਖੇਰਸਨ ਵਿੱਚ 87 ਫੀਸਦੀ, ਲੁਹਾਨਸਕ ਵਿੱਚ 98 ਫੀਸਦੀ ਅਤੇ ਡੋਨੇਟਸਕ ਵਿੱਚ 99 ਫੀਸਦੀ ਲੋਕਾਂ ਨੇ ਰੂਸ ਨਾਲ ਇਨ੍ਹਾਂ ਹਿੱਸਿਆਂ ਦੇ ਰਲੇਵੇਂ ਦਾ ਸਮਰਥਨ ਕੀਤਾ।

ਪੜ੍ਹੋ ਇਹ ਅਹਿਮ  ਖ਼ਬਰ-ਦੁਨੀਆ ਭਰ 'ਚ ਹਿਜਾਬ ਵਿਰੋਧੀ ਲਹਿਰ, ਹੁਣ ਤੁਰਕੀ ਦੀ ਮਸ਼ਹੂਰ ਗਾਇਕਾ ਨੇ ਸਟੇਜ 'ਤੇ ਕੱਟੇ ਵਾਲ (ਵੀਡੀਓ) 

ਕਬਜ਼ੇ ਵਾਲੇ ਖੇਤਰਾਂ ਵਿੱਚ ਰੂਸੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਉਨ੍ਹਾਂ ਇਲਾਕਿਆਂ ਨੂੰ ਰੂਸ ਨਾਲ ਜੋੜਨ ਲਈ ਕਹਿਣਗੇ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਪ੍ਰਸ਼ਾਸਨਿਕ ਪ੍ਰਕਿਰਿਆ ਕਿਸ ਦਿਸ਼ਾ ਵੱਲ ਵਧੇਗੀ। ਹਾਲਾਂਕਿ ਪੱਛਮੀ ਦੇਸ਼ਾਂ ਨੇ ਰਾਏਸ਼ੁਮਾਰੀ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਸਕੋ 24 ਫਰਵਰੀ ਤੋਂ ਸ਼ੁਰੂ ਹੋਏ ਯੂਕ੍ਰੇਨ 'ਤੇ ਰੂਸ ਦੇ ਹਮਲੇ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ 'ਚ ਇਹ ਵਿਅਰਥ ਅਭਿਆਸ ਕਰ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਫਿਲੀਪੀਨਜ਼ ਦੀ 40 ਹਜ਼ਾਰ ਚੀਨੀ ਕਾਮਿਆਂ ਖ਼ਿਲਾਫ਼ ਸਖ਼ਤ ਕਾਰਵਾਈ, ਕਰੇਗਾ ਡਿਪੋਰਟ


author

Vandana

Content Editor

Related News