ਪ੍ਰਮਾਣੂ ਜੰਗ ਲਈ ਤਿਆਰ ਹੈ ਰੂਸ! ਪਰਮਾਣੂ ਬੰਬ ਦਾ ਰਿਮੋਟ ਨਾਲ ਲੈ ਕੇ ਚੱਲ ਰਹੇ ਪੁਤਿਨ

Friday, Feb 03, 2023 - 05:48 PM (IST)

ਪ੍ਰਮਾਣੂ ਜੰਗ ਲਈ ਤਿਆਰ ਹੈ ਰੂਸ! ਪਰਮਾਣੂ ਬੰਬ ਦਾ ਰਿਮੋਟ ਨਾਲ ਲੈ ਕੇ ਚੱਲ ਰਹੇ ਪੁਤਿਨ

ਮਾਸਕੋ (ਬਿਊਰੋ): ਰੂਸ ਅਤੇ ਯੂਕ੍ਰੇਨ ਵਿਚਾਲੇ ਜਾਰੀ ਜੰਗ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ। ਇਸ ਦੌਰਾਨ ਪਰਮਾਣੂ ਯੁੱਧ ਬਾਰੇ ਕਈ ਵਾਰ ਚੇਤਾਵਨੀਆਂ ਦਿੱਤੀਆਂ ਜਾ ਚੁੱਕੀਆਂ ਹਨ। ਸਿਰਫ ਕਿਆਸ ਲਗਾਏ ਜਾ ਰਹੇ ਸਨ ਕਿ ਰੂਸ ਪ੍ਰਮਾਣੂ ਜੰਗ ਤੱਕ ਪਹੁੰਚ ਸਕਦਾ ਹੈ। ਪਰ ਹੁਣ ਵਲਾਦੀਮੀਰ ਪੁਤਿਨ ਦੀ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਪ੍ਰਮਾਣੂ ਯੁੱਧ ਲਈ ਵੀ ਤਿਆਰ ਹਨ। ਵੀਰਵਾਰ ਨੂੰ ਪੁਤਿਨ ਨੂੰ ਆਪਣੇ ਪਰਮਾਣੂ ਬੰਬ ਬ੍ਰੀਫਕੇਸ ਨਾਲ ਦੇਖਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਇਹ ਪੱਛਮੀ ਦੇਸ਼ਾਂ ਲਈ ਸਿੱਧੀ ਚੇਤਾਵਨੀ ਹੈ। ਪੁਤਿਨ ਦੇ ਅੰਗ ਰੱਖਿਅਕ ਕਾਲੇ ਬੈਗ ਲੈ ਕੇ ਖੜ੍ਹੇ ਹਨ ਜਦੋਂ ਉਹ ਸਟਾਲਿਨਗ੍ਰਾਡ ਦੀ ਲੜਾਈ ਵਿੱਚ ਸੋਵੀਅਤ ਜਿੱਤ ਦੀ 80ਵੀਂ ਵਰ੍ਹੇਗੰਢ 'ਤੇ ਵੋਲਗੋਗਰਾਡ ਵਿੱਚ ਫੁੱਲ ਚੜ੍ਹਾ ਰਹੇ ਸਨ।

PunjabKesari

ਅਜਿਹਾ ਮੰਨਿਆ ਜਾਂਦਾ ਹੈ ਕਿ ਦੋ ਬ੍ਰੀਫਕੇਸਾਂ ਵਿੱਚੋਂ ਇੱਕ ਫੋਲਡ ਅਪ ਸ਼ੀਲਡ ਹੈ, ਜਿਸਦਾ ਮਤਲਬ ਪੁਤਿਨ ਨੂੰ ਗੋਲੀਬਾਰੀ ਤੋਂ ਬਚਾਉਣਾ ਹੈ। ਜਦਕਿ ਦੂਜਾ ਰੂਸ ਦੇ ਪਰਮਾਣੂ ਬੰਬ ਦਾ ਬਟਨ ਹੋ ਸਕਦਾ ਹੈ। ਇਸ ਪ੍ਰਮਾਣੂ ਬੈਗ ਵਿੱਚ ਇੱਕ ਵਿਅਕਤੀਗਤ ਕੋਡ ਹੁੰਦਾ ਹੈ। ਇਹ ਰੂਸ ਦੇ ਪ੍ਰਮਾਣੂ ਬੰਬ ਨੂੰ ਹਰ ਸਮੇਂ ਕੰਟਰੋਲ ਕਰ ਸਕਦਾ ਹੈ। ਇਸ ਦੀ ਨਿਗਰਾਨੀ ਇੱਕ ਹਥਿਆਰਬੰਦ ਸੁਰੱਖਿਆ ਅਧਿਕਾਰੀ ਦੁਆਰਾ ਕੀਤੀ ਜਾਂਦੀ ਹੈ ਜੋ ਹਰ ਜਗ੍ਹਾ ਪੁਤਿਨ ਦੇ ਨਾਲ ਹੁੰਦਾ ਹੈ। ਵੀਰਵਾਰ ਨੂੰ ਸੁਰੱਖਿਆ ਗਾਰਡਾਂ ਨੂੰ ਪੁਤਿਨ ਤੋਂ ਕੁਝ ਦੂਰੀ 'ਤੇ ਦੇਖਿਆ ਗਿਆ। ਇਨ੍ਹਾਂ 'ਚੋਂ ਇਕ ਨੂੰ ਰੂਸ-ਯੂਕ੍ਰੇਨ ਯੁੱਧ ਤੋਂ ਬਾਅਦ ਪਹਿਲਾਂ ਵੀ ਉਸ ਦੇ ਨੇੜੇ ਦੇਖਿਆ ਗਿਆ ਹੈ।

PunjabKesari

2019 ਵਿੱਚ ਪਹਿਲੀ ਵਾਰ ਦਿਖਾਇਆ ਗਿਆ

ਇਸ ਬ੍ਰੀਫਕੇਸ ਨੂੰ ਰੂਸੀ ਵਿੱਚ ਚੇਗੇਟ ਕਿਹਾ ਜਾਂਦਾ ਹੈ। ਇਹ 1980 ਦੇ ਸ਼ੁਰੂ ਵਿੱਚ ਇਸ ਨੂੰ ਬਣਾਇਆ ਗਿਆ ਸੀ। ਇਹ 2019 ਵਿੱਚ ਪਹਿਲੀ ਵਾਰ ਦੁਨੀਆ ਨੂੰ ਦਿਖਾਇਆ ਗਿਆ ਸੀ, ਜਦੋਂ ਇਸਨੂੰ ਟੀਵੀ 'ਤੇ ਨੇੜੇ ਤੋਂ ਪ੍ਰਦਰਸ਼ਿਤ ਕੀਤਾ ਗਿਆ ਸੀ। ਕਥਿਤ ਤੌਰ 'ਤੇ ਅਜਿਹੇ ਤਿੰਨ ਬ੍ਰੀਫਕੇਸ ਹਨ। ਇੱਕ ਬ੍ਰੀਫਕੇਸ ਨੂੰ ਪੁਤਿਨ ਦੇ ਨਾਲ ਲੈ ਕੇ ਚੱਲਿਆ ਜਾਂਦਾ ਹੈ। ਯੂਕ੍ਰੇਨ ਯੁੱਧ ਨੂੰ ਇਕ ਸਾਲ ਪੂਰਾ ਹੋਣ 'ਤੇ ਫੋਟੋ ਨੇ ਫਿਰ ਤੋਂ ਦੁਨੀਆ ਦਾ ਧਿਆਨ ਖਿੱਚਿਆ ਹੈ। ਇਸ ਗੱਲ ਦਾ ਖਦਸ਼ਾ ਹੈ  ਕਿ ਪੁਤਿਨ 5 ਲੱਖ ਸੈਨਿਕਾਂ ਨਾਲ ਯੂਕ੍ਰੇਨ 'ਤੇ ਨਵਾਂ ਹਮਲਾ ਕਰ ਸਕਦੇ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਖੁਫੀਆ ਮੁਖੀ ਦਾ ਦਾਅਵਾ, ਚੀਨ 2027 ਤੱਕ ਤਾਇਵਾਨ 'ਤੇ ਕਰ ਸਕਦਾ ਹੈ ਹਮਲਾ!

24 ਫਰਵਰੀ ਨੂੰ ਹਮਲਾ ਕਰ ਸਕਦਾ ਹੈ ਰੂਸ

ਵੀਰਵਾਰ ਨੂੰ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਰੂਸ  24 ਫਰਵਰੀ ਨੂੰ ਹਮਲੇ ਦੇ ਇੱਕ ਸਾਲ ਪੂਰਾ ਹੋਣ 'ਤੇ ਯੂਕ੍ਰੇਨ ਪੱਖੀ ਘਟਨਾਵਾਂ ਦੀ ਨਿਗਰਾਨੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਰੂਸ ਦੋ ਨਵੇਂ ਮੋਰਚਿਆਂ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਯੂਕ੍ਰੇਨ ਦਾ ਮੰਨਣਾ ਹੈ ਕਿ ਰੂਸ 24 ਫਰਵਰੀ ਨੂੰ ਹੀ ਹਮਲਾ ਕਰ ਸਕਦਾ ਹੈ। ਰਿਪੋਰਟਾਂ ਮੁਤਾਬਕ ਪੁਤਿਨ ਹਮਲੇ ਦੀ ਵਰ੍ਹੇਗੰਢ 'ਤੇ ਵੱਡੀ ਸਫਲਤਾ ਚਾਹੁੰਦੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News