ਰੂਸ ''ਚ 100 ਤੋਂ ਜ਼ਿਆਦਾ ਪੱਤਰਕਾਰ ਕੋਰੋਨਾ ਪਾਜ਼ੇਟਿਵ, 3 ਦੀ ਮੌਤ

05/06/2020 2:03:08 AM

ਮਾਸਕੋ - ਰੂਸ ਵਿਚ 100 ਤੋਂ ਜ਼ਿਆਦਾ ਪੱਤਰਕਾਰ ਕੋਰੋਨਾਵਾਇਰਸ ਮਹਾਮਾਰੀ ਤੋਂ ਪ੍ਰਭਾਵਿਤ ਪਾਏ ਗਏ ਹਨ ਜਦਕਿ 3 ਦੀ ਮੌਤ ਹੋ ਚੁੱਕੀ ਹੈ। ਰੂਸੀ ਸੰਘ ਦੇ ਪੱਤਰਕਾਰ ਵਲਾਦਿਮੀਰ ਸੋਲੋਵ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕੋਰੋਨਾਵਾਇਰਸ ਮਹਾਮਾਰੀ ਦੀ ਸ਼ੁਰੂਆਤ ਹੋਈ ਹੈ ਉਦੋਂ ਤੋਂ ਦੁਨੀਆ ਭਰ ਦੇ 23 ਦੇਸ਼ਾਂ ਵਿਚ 55 ਪੱਤਰਕਾਰਾਂ ਦੀ ਮੌਤ ਹੋ ਗਈ ਹੈ। ਸਾਡਾ ਮੰਨਣਾ ਹੈ ਕਿ ਰੂਸ ਵਿਚ 3 ਪੱਤਰਕਾਰਾਂ ਦੀ ਮੌਤ ਹੋ ਗਈ ਹੈ।

ਪਰਮ ਸ਼ਹਿਰ ਵਿਚ ਇਕ ਮਹਿਲਾ, ਜਵੇਜ਼ਦ ਟੀ. ਵੀ. ਚੈਨਲ ਦਾ ਇਕ ਕਰਮਚਾਰੀ ਅਤੇ ਮਸ਼ਹੂਰ ਪੱਤਰਕਾਰ ਐਲੇਕਜ਼ੇਂਡਰ ਰੇਡੋਵ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸੋਲੋਵ ਮੁਤਾਬਕ, ਮਹਾਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਰੂਸ ਪੱਤਰਕਾਰ ਸੰਘ ਦੇ ਕੁਲ 100 ਮੈਂਬਰ ਪ੍ਰਭਾਵਿਤ ਹੋ ਚੁੱਕੇ ਹਨ, ਜਿਸ ਵਿਚੋਂ 45 ਕੇਂਦਰੀ ਮੀਡੀਆ ਦੇ ਕਰਮਚਾਰੀ ਹਨ। ਉਨ੍ਹਾਂ ਆਖਿਆ ਕਿ ਵੱਡੀ ਗਿਣਤੀ ਵਿਚ ਪੱਤਰਕਾਰਾਂ ਵਿਚ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ। ਜ਼ਿਆਦਾਤਰ ਪੱਤਰਕਾਰ ਆਪਣੇ ਪੇਸ਼ੇਵਰ ਕਾਰਜਾਂ ਨੂੰ ਪੂਰਾ ਕਰਨ ਦੌਰਾਨ ਪ੍ਰਭਾਵਿਤ ਹੋਏ। ਡਾਕਟਰਾਂ ਦੀ ਤਰ੍ਹਾਂ ਪੱਤਰਕਾਰ ਵੀ ਕੋਰੋਨਾ ਨਾਲ ਲੱੜਣ ਲਈ ਮੋਰਚਾ ਸਾਂਭੀ ਬੈਠੇ ਹਨ। ਮੰਗਲਵਾਰ ਨੂੰ ਰੂਸ ਵਿਚ ਕੋਰੋਨਾਵਾਇਰਸ ਦੇ 10,102 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁਲ ਪ੍ਰਭਾਵਿਤ ਮਾਮਲਿਆਂ ਦੀ ਗਿਣਤੀ ਵਧ ਕੇ 1,55,370 ਹੋ ਗਈ ਹੈ। ਕੋਰੋਨਾ ਨਾਲ 95 ਹੋਰ ਮੌਤਾਂ ਹੋਣ ਨਾਲ ਇਥੇ ਕੁਲ ਮਿ੍ਰਤਕਾਂ ਦੀ ਗਿਣਤੀ 1451 ਪਹੁੰਚ ਗਈ ਹੈ।


Khushdeep Jassi

Content Editor

Related News