ਨਵੇਂ ਸਾਲ ਦੇ ਜਸ਼ਨ ਦੌਰਾਨ ਕ੍ਰਿਸਮਸ ਟ੍ਰੀ ਨੂੰ ਲੱਗੀ ਅੱਗ (ਵੀਡੀਓ)

01/01/2018 12:39:10 PM

ਮਾਸਕੋ/ਰੂਸ(ਬਿਊਰੋ)— ਨਵੇਂ ਸਾਲ ਦੇ ਜਸ਼ਨ ਵਿਚ ਰੂਸ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਸ ਜਸ਼ਨ ਲਈ ਬਣਾਏ ਗਏ ਇਕ ਕ੍ਰਿਸਮਸ ਟ੍ਰੀ ਵਿਚ ਨਿਊ ਯਿਅਰ ਕਾਨਸਰਟ ਦੌਰਾਨ ਅੱਗ ਲੱਗ ਗਈ, ਇਹ ਕ੍ਰਿਸਮਸ ਟ੍ਰੀ ਕੋਈ ਆਮ ਕ੍ਰਿਸਮਸ ਟ੍ਰੀ ਨਹੀਂ ਸੀ ਸਗੋਂ ਇਸ ਦੀ ਉਚਾਈ 80 ਫੁੱਟ ਸੀ। ਇਹ ਘਟਨਾ ਰੂਸ ਦੇ ਸਾਖਲਿਨ ਆਈਲੈਂਡ ਦੇ ਲੇਨਿਨ ਸਕਵੇਅਰ 'ਤੇ ਵਾਪਰੀ।
ਉਸ ਸਮੇਂ ਉਥੇ ਦਾ ਤਾਪਮਾਨ ਮਾਈਨਸ 6 ਡਿਗਰੀ ਸੀ ਫਿਰ ਵੀ ਪਲਾਸਟਿਕ ਨਾਲ ਬਣਿਆ ਇਹ ਕ੍ਰਿਸਮਸ ਟ੍ਰੀ ਕੁੱਝ ਦੇਰ ਵਿਚ ਹੀ ਸੜ ਕੇ ਸੁਆਹ ਹੋ ਗਿਆ। ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਉਥੇ ਨਵੇਂ ਸਾਲ ਦੇ ਜਸ਼ਨ ਲਈ ਹਜ਼ਾਰਾਂ ਲੋਕ ਮੌਜੂਦ ਸਨ। ਟ੍ਰੀ ਵਿਚ ਅੱਗ ਲੱਗਣ ਤੋਂ ਬਾਅਦ ਉਥੇ ਮੌਜੂਦ ਲੋਕ ਸੜਦੇ ਹੋਏ ਦਰਖਤ ਦੀਆਂ ਤਸਵੀਰਾਂ ਲੈਣ ਵਿਚ ਰੁੱਝੇ ਨਜ਼ਰ ਆਏ। ਜਦੋਂ ਤੱਕ ਫਾਇਰ ਫਾਈਟਰਸ ਉਥੇ ਪਹੁੰਚਦੇ, ਉਦੋਂ ਤੱਕ ਉਥੇ ਕ੍ਰਿਸਮਸ ਟ੍ਰੀ ਪੂਰੀ ਨਾਲ ਸੜ ਚੁੱਕਾ ਸੀ। ਇਕ ਖਬਰ ਮੁਤਾਬਕ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਅੱਗ ਦੇ ਪਿੱਛੇ ਦੀ ਵਜ੍ਹਾ ਜਾਨਣ ਲਈ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਵੀ ਉਥੇ ਲੋਕ ਨਵੇਂ ਸਾਲ ਦਾ ਜਸ਼ਨ ਮਨਾਉਂਣ ਵਿਚ ਪਿੱਛੇ ਨਹੀਂ ਰਹੇ ਅਤੇ ਉਥੇ ਆਤਿਸ਼ਬਾਜੀ ਵੀ ਹੋਈ।

 


Related News