ਰੂਸ ਨੇ ਇਕ ਵਾਰ ਫ਼ਿਰ ਦੁਨੀਆ ਨੂੰ ਦਿਖਾਈ ਆਪਣੀ ਤਾਕਤ ! ਪ੍ਰਮਾਣੂ ਡਰੋਨਾਂ ਨਾਲ ਲੈਸ ਪਣਡੁੱਬੀ ਕੀਤੀ ਲਾਂਚ

Monday, Nov 03, 2025 - 09:38 AM (IST)

ਰੂਸ ਨੇ ਇਕ ਵਾਰ ਫ਼ਿਰ ਦੁਨੀਆ ਨੂੰ ਦਿਖਾਈ ਆਪਣੀ ਤਾਕਤ ! ਪ੍ਰਮਾਣੂ ਡਰੋਨਾਂ ਨਾਲ ਲੈਸ ਪਣਡੁੱਬੀ ਕੀਤੀ ਲਾਂਚ

ਇੰਟਰਨੈਸ਼ਨਲ ਡੈਸਕ- ਰੂਸ ਨੇ ਆਪਣੀ ਨਵੀਂ ਪ੍ਰਮਾਣੂ ਪਣਡੁੱਬੀ ‘ਖਾਬਾਰੋਵਸਕ’ ਲਾਂਚ ਕੀਤੀ ਹੈ। ਇਹ ਪਣਡੁੱਬੀ ‘ਪੋਸਾਈਡਨ’ ਪ੍ਰਮਾਣੂ ਡਰੋਨਾਂ ਨਾਲ ਲੈਸ ਹੈ, ਜਿਸ ਨੂੰ ਬਹੁਤ ਸਾਰੇ ਮਾਹਿਰ ‘ਡੂਮਸਡੇ ਮਿਜ਼ਾਈਲ’ ਮਤਲਬ ਪ੍ਰਮਾਣੂ ਹਮਲੇ ਦੌਰਾਨ ਵਰਤਿਆ ਜਾਣ ਵਾਲਾ ਹਥਿਆਰ ਕਹਿ ਰਹੇ ਹਨ, ਕਿਉਂਕਿ ਇਹ ਸਮੁੰਦਰ ’ਚ ਪਾਣੀ ਦੇ ਹੇਠਾਂ ਭਾਰੀ ਤਬਾਹੀ ਮਚਾ ਸਕਦੀ ਹੈ। 

‘ਖਾਬਾਰੋਵਸਕ’ ਬਾਰੇ ਰੂਸੀ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਰੂਸ ਲਈ ਇਕ ਮਹੱਤਵਪੂਰਨ ਦਿਨ ਹੈ ਅਤੇ ਇਹ ਨਵੀਂ ਪਣਡੁੱਬੀ ਦੇਸ਼ ਦੀ ਸਮੁੰਦਰੀ ਸੁਰੱਖਿਆ ਅਤੇ ਵਿਸ਼ਵਵਿਆਪੀ ਤਾਕਤ ਨੂੰ ਹੋਰ ਵਧਾਏਗੀ।

PunjabKesari

ਰੂਸੀ ਖਬਰ ਏਜੰਸੀ ‘ਤਾਸ’ ਦੇ ਅਨੁਸਾਰ ਇਹ ਪਣਡੁੱਬੀ ਪਾਣੀ ਦੇ ਹੇਠਾਂ ਰੋਬੋਟਿਕ ਹਥਿਆਰਾਂ ਅਤੇ ਇਕ ਆਧੁਨਿਕ ਟਾਰਪੀਡੋ ਸਿਸਟਮ ਨਾਲ ਲੈਸ ਹੈ। ਇਸ ਨੂੰ ਰੂਸ ਦੇ ‘ਰੂਬਿਨ ਡਿਜ਼ਾਈਨ ਬਿਊਰੋ’ ਦੁਆਰਾ ਵਿਕਸਤ ਕੀਤਾ ਗਿਆ ਹੈ।

‘ਖਾਬਾਰੋਵਸਕ’ ਦਾ ਜ਼ਿਕਰ ਪਹਿਲੀ ਵਾਰ 2015 ਵਿਚ ਕੀਤਾ ਗਿਆ ਸੀ, ਜਦੋਂ ਇਸ ਨੂੰ ਸੈਟੇਲਾਈਟ ਤਸਵੀਰਾਂ ’ਚ ਦੇਖਿਆ ਗਿਆ ਸੀ। ਪਿਛਲੇ 10 ਸਾਲਾਂ ਤੋਂ ਇਹ ਸੇਵਮਾਸ਼ ਸ਼ਿਪਯਾਰਡ ਵਿਚ ਇਕ ਗੁਪਤ ਪ੍ਰਾਜੈਕਟ ਤਹਿਤ ਨਿਰਮਾਣ ਅਧੀਨ ਸੀ। ਹੁਣ ਜਾ ਕੇ ਇਸ ਨੂੰ ਜਨਤਕ ਕੀਤਾ ਗਿਆ ਹੈ। 

PunjabKesari

ਰੂਸ ਨੇ ਪਿਛਲੇ 10 ਦਿਨਾਂ ਵਿਚ 3 ਵੱਡੇ ਹਥਿਆਰ ਲਾਂਚ ਕੀਤੇ ਹਨ। ਚਾਰ ਦਿਨ ਪਹਿਲਾਂ ਰੂਸ ਨੇ ਇਕ ਨਵੇਂ ਪ੍ਰਮਾਣੂ ਹਥਿਆਰ ‘ਪੋਸਾਈਡਨ ਟਾਰਪੀਡੋ’ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਸੀ।

ਇਸ ਤੋਂ ਪਹਿਲਾਂ 21 ਅਕਤੂਬਰ ਨੂੰ ਰੂਸ ਨੇ ਦੁਨੀਆ ਦੀ ਪਹਿਲੀ ਪ੍ਰਮਾਣੂ-ਸੰਚਾਲਿਤ ਕਰੂਜ਼ ਮਿਜ਼ਾਈਲ ‘ਬੁਰੇਵੈਸਤਨਿਕ’ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਸੀ। ਉਸ ਸਮੇਂ ਇਹ ਦਾਅਵਾ ਕੀਤਾ ਗਿਆ ਸੀ ਕਿ ਇਸ ਮਿਜ਼ਾਈਲ ਦੀ ਰੇਂਜ ਅਸੀਮਤ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਜ਼ਬਰਦਸਤ ਧਮਾਕਾ ! ਇਕ-ਇਕ ਕਰ 23 ਲੋਕਾਂ ਦੀ ਗਈ ਜਾਨ

 


author

Harpreet SIngh

Content Editor

Related News