ਰੂਸ ਨੇ ਯੂਕ੍ਰੇਨ ਦੇ ਓਡੇਸਾ ਖੇਤਰ ''ਚ ਕੀਤਾ ਮਿਜ਼ਾਈਲ ਹਮਲਾ (ਤਸਵੀਰਾਂ)
Thursday, Nov 17, 2022 - 02:58 PM (IST)

ਕੀਵ (ਭਾਸ਼ਾ)- ਯੂਕ੍ਰੇਨ ਵਿੱਚ ਰੂਸੀ ਮਿਜ਼ਾਈਲਾਂ ਨੇ ਪਿਛਲੇ ਕਈ ਹਫ਼ਤਿਆਂ ਬਾਅਦ ਵੀਰਵਾਰ ਨੂੰ ਪਹਿਲੀ ਵਾਰ ਦੇਸ਼ ਦੇ ਦੱਖਣੀ ਓਡੇਸਾ ਖੇਤਰ ਨੂੰ ਨਿਸ਼ਾਨਾ ਬਣਾਇਆ। ਇਹ ਜਾਣਕਾਰੀ ਓਡੇਸਾ ਦੇ ਗਵਰਨਰ ਮੈਕਸਿਮ ਮਾਰਚੇਂਕੋ ਨੇ ਦਿੱਤੀ। ਉਸ ਨੇ ਮੈਸੇਜਿੰਗ ਐਪ ਟੈਲੀਗ੍ਰਾਮ 'ਤੇ ਦੱਸਿਆ ਕਿ ਰੂਸ ਨੇ ਇਕ ਬੁਨਿਆਦੀ ਢਾਂਚੇ 'ਤੇ ਮਿਜ਼ਾਈਲ ਹਮਲਾ ਕੀਤਾ ਹੈ। ਮਾਰਚੇਂਕੋ ਨੇ ਚੇਤਾਵਨੀ ਦਿੱਤੀ ਕਿ 'ਰੂਸ ਵੱਲੋਂ ਯੂਕ੍ਰੇਨ ਦੇ ਪੂਰੇ ਖੇਤਰ 'ਤੇ ਵੱਡੇ ਮਿਜ਼ਾਈਲ ਹਮਲੇ ਦਾ ਖ਼ਤਰਾ ਹੈ।'
ਪੜ੍ਹੋ ਇਹ ਅਹਿਮ ਖ਼ਬਰ-ਚੀਨ 'ਚ ਤਾਲਾਬੰਦੀ ਨੇ ਲਈ 4 ਮਹੀਨੇ ਦੀ ਬੱਚੀ ਦੀ ਜਾਨ, ਲੋਕਾਂ 'ਚ ਭਾਰੀ ਰੋਸ
ਓਡੇਸਾ ਦੇ ਗਵਰਨਰ ਦਾ ਇਹ ਬਿਆਨ ਯੂਕ੍ਰੇਨ ਦੇ ਵੱਖ-ਵੱਖ ਹਿੱਸਿਆਂ ਵਿੱਚ ਗੋਲੀਬਾਰੀ ਦੀਆਂ ਰਿਪੋਰਟਾਂ ਅਤੇ ਦੇਸ਼ ਵਿਚ ਮਿਜ਼ਾਈਲ ਹਮਲਿਆਂ ਦੇ ਖਤਰੇ ਦੇ ਵਿਚਕਾਰ ਖੇਤਰੀ ਗਵਰਨਰ ਦੁਆਰਾ ਸਥਾਨਕ ਲੋਕਾਂ ਨੂੰ ਬੰਬ ਸ਼ੈਲਟਰਾਂ ਵਿੱਚ ਰਹਿਣ ਦੀ ਅਪੀਲ ਕੀਤੇ ਜਾਣ ਤੋਂ ਬਾਅਦ ਆਇਆ ਹੈ। ਰੂਸ ਨੇ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਯੂਕ੍ਰੇਨ 'ਤੇ ਕਈ ਮਿਜ਼ਾਈਲਾਂ ਦਾਗੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 'ਚੋਂ ਇਕ ਮਿਜ਼ਾਈਲ ਪੋਲੈਂਡ ਦੀ ਸਰਹੱਦ 'ਚ ਜਾ ਡਿੱਗੀ ਸੀ ਅਤੇ ਇਸ ਦੀ ਲਪੇਟ 'ਚ ਆਉਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਸੀ। ਹਾਲਾਂਕਿ ਰੂਸ ਨੇ ਪੋਲੈਂਡ 'ਤੇ ਮਿਜ਼ਾਈਲ ਹਮਲੇ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।