ਯੂਕ੍ਰੇਨ ਯੁੱਧ ਦਰਮਿਆਨ ਰੂਸ ਨੇ UAE ਹਥਿਆਰ ਮੇਲੇ ''ਚ ਵਿਕਰੀ ਲਈ ਰੱਖੇ ਹਥਿਆਰ
Tuesday, Feb 21, 2023 - 10:06 AM (IST)
ਅਬੂਧਾਬੀ (ਭਾਸ਼ਾ) - ਯੂਕ੍ਰੇਨ ਯੁੱਧ ਦੇ ਚੱਲਦੇ ਪੱਛਮੀ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਰੂਸ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਵਿੱਚ ਦੋ ਸਾਲਾ ਹਥਿਆਰ ਮੇਲੇ ਵਿੱਚ ਵਿਕਰੀ ਲਈ ਹਥਿਆਰਾਂ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ ਹਥਿਆਰਾਂ ਵਿੱਚ ਕਲਾਸ਼ਾਨੀਕੋਵ ਅਸਲਾਟ ਰਾਈਫਲ ਤੋਂ ਲੈ ਕੇ ਮਿਜ਼ਾਈਲ ਸਿਸਟਮ ਤੱਕ ਸ਼ਾਮਲ ਹੈ। ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂਧਾਬੀ ਵਿਚ ਸੋਮਵਾਰ ਨੂੰ ਆਯੋਜਿਤ ਅੰਤਰਰਾਸ਼ਟਰੀ ਰੱਖਿਆ ਪ੍ਰਦਰਸ਼ਨੀ ਅਤੇ ਸੰਮੇਲਨ ਵਿਚ ਵਿਕਰੀ ਲਈ ਹਥਿਆਰਾਂ ਨੂੰ ਰੱਖਿਆ ਜਾਣਾ ਇਸ ਗੱਲ ਨੂੰ ਰੇਖਾਂਕਿਤ ਕਰਦਾ ਹੈ ਕਿ ਕਿਵੇਂ ਖਾੜੀ ਅਰਬ ਮਹਾਸੰਘ ਨੇ ਪੱਛਮ ਦੇ ਨਾਲ ਆਪਣੇ ਸਬੰਧਾਂ ਨੂੰ ਸੰਤੁਲਿਤ ਕਰਦੇ ਹੋਏ ਮਾਸਕੋ ਨੂੰ ਦੂਰ ਨਹੀਂ ਕੀਤਾ ਹੈ।
ਰੂਸ-ਯੂਕ੍ਰੇਨ ਜੰਗ ਸ਼ੁਰੂ ਹੋਏ ਇਸ ਸ਼ੁੱਕਰਵਾਰ ਨੂੰ ਇਕ ਸਾਲ ਪੂਰਾ ਹੋ ਜਾਵੇਗਾ। ਹਥਿਆਰਾਂ ਦੇ ਮੇਲੇ ਵਿਚ ਆਮ ਤੌਰ 'ਤੇ ਅਮੀਰਾਤੀ ਲੋਕ ਉਨ੍ਹਾਂ ਵਿਅਕਤੀਆਂ ਦੀ ਮੇਜ਼ਬਾਨੀ ਕਰਦੇ ਦੇਖੇ ਜਾਂਦੇ ਹਨ, ਜਿਨ੍ਹਾਂ ਨੂੰ ਪੱਛਮੀ ਦੇਸ਼ ਵਿਚ 'ਸਮੱਸਿਆ' ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ। 'ਐਸੋਸੀਡ ਪ੍ਰੈਸ' ਦੇ ਪੱਤਰਕਾਰਾਂ ਨੇ ਰੂਸ ਦੇ ਵਪਾਰ ਅਤੇ ਉਦਯੋਗ ਮੰਤਰੀ ਡੈਨਿਸ ਮਾਂਤੁਰੋਵ ਨੂੰ ਮੇਲੇ ਵਿਚੋਂ ਨਿਕਲਦੇ ਦੇਖਿਆ। ਮਾਂਤੁਰੋਵ 'ਤੇ ਅਮਰੀਕਾ ਅਤੇ ਬ੍ਰਿਟੇਨ ਦੋਵਾਂ ਨੇ ਪਾਬੰਦੀਆਂ ਲਗਾਈਆਂ ਹੋਈਆਂ ਹਨ। ਰੂਸ ਹਾਲਾਂਕਿ ਯੂਕ੍ਰੇਨ ਯੁੱਧ ਨੂੰ ਆਪਣੇ ਹਥਿਆਰਾਂ ਦੇ ਉਤਪਾਦਨ ਅਤੇ ਪ੍ਰਦਰਸ਼ਨ ਦੇ ਤੌਰ 'ਤੇ ਦੇਖਦਾ ਹੈ। ਹਥਿਆਰਾਂ ਦੇ ਮੇਲੇ ਵਿਚ ਰੂਸ ਦੇ ਹਿੱਸਾ ਲੈਣ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਦੱਸਿਆ ਕਿ ਸੰਭਾਵਿਤ ਖ਼ਰੀਦਦਾਰਾਂ ਨੂੰ ਯੂਕ੍ਰੇਨ ਨਾਲ ਏਕਤਾ ਦਿਖਾਉਂਦੇ ਹੋਏ ਖੜਾ ਹੋਣਾ ਚਾਹੀਦਾ ਹੈ ਅਤੇ ਰੂਸੀ ਹਥਿਆਰਾਂ ਅਤੇ ਉਪਕਰਨਾਂ ਦੀ ਖ਼ਰੀਦ ਤੋਂ ਬਚਣਾ ਚਾਹੀਦਾ ਹੈ।